ਉੱਤਰ ਪ੍ਰਦੇਸ਼ ''ਚ ਪੁਲਸ ਦਾ ਸਖਤ ਨਿਰਦੇਸ਼, ਹੈਲਮਟ ਨਹੀਂ ਪਹਿਨਿਆ ਤਾਂ ਨਹੀਂ ਮਿਲੇਗਾ ਪੈਟਰੋਲ
Tuesday, Jul 02, 2019 - 10:51 AM (IST)

ਜੌਨਪੁਰ (ਵਾਰਤਾ)— ਉੱਤਰ ਪ੍ਰਦੇਸ਼ ਦੇ ਜੌਨਪੁਰ ਵਿਚ ਹੈਲਮਟ ਨਾ ਪਹਿਨਣ ਕਾਰਨ 4 ਪੁਲਸ ਕਰਮਚਾਰੀਆਂ ਸਮੇਤ 19 ਸਰਕਾਰੀ ਕਰਮਚਾਰੀਆਂ ਦਾ ਚਾਲਾਨ ਕੱਟਿਆ ਗਿਆ। ਪੁਲਸ ਸੁਪਰਡੈਂਟ ਵਿਪਿਨ ਮਿਸ਼ਰਾ ਨੇ ਮੰਗਲਵਾਰ ਨੂੰ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੇ ਪੈਟਰੋਲ ਪੰਪ ਚਲਾਉਣ ਵਾਲਿਆਂ ਨੂੰ ਵੀ ਨਿਰਦੇਸ਼ ਦਿੱਤਾ ਹੈ ਕਿ ਜੇਕਰ ਕੋਈ ਦੋ ਪਹੀਆ ਵਾਹਨ ਚਾਲਕ ਹੈਲਮਟ ਨਹੀਂ ਪਹਿਨਦਾ ਤਾਂ ਉਸ ਨੂੰ ਪੈਟਰੋਲ ਨਾ ਦਿੱਤਾ ਜਾਵੇ। ਸਰਕਾਰ ਨੇ ਸਾਰੇ ਪੈਟਰੋਲ ਪੰਪ ਮਾਲਕਾਂ ਨੂੰ ਹੈਲਮਟ ਨਾ ਪਹਿਨਣ ਵਾਲਿਆਂ ਨੂੰ ਪੈਟਰੋਲ ਨਾ ਦੇਣ ਦੇ ਪਹਿਲਾਂ ਹੀ ਨਿਰਦੇਸ਼ ਦਿੱਤੇ ਹੋਏ ਹਨ। ਪੁਲਸ ਦਾ ਕਹਿਣਾ ਹੈ ਕਿ ਸੜਕ 'ਤੇ ਸੁਰੱਖਿਆ ਤਹਿਤ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜੋ ਵੀ ਆਪਣੇ ਦੋ-ਪਹੀਆ ਵਾਹਨਾਂ ਦੀ ਵਰਤੋਂ ਕਰਦਾ ਹੈ, ਉਹ ਹੈਲਮਟ ਪਹਿਨ ਕੇ ਹੀ ਜਾਵੇ। ਉਨ੍ਹਾਂ ਨੇ ਦੱਸਿਆ ਕਿ 4 ਪੁਲਸ ਕਰਮਚਾਰੀਆਂ ਸਮੇਤ 19 ਸਰਕਾਰੀ ਕਰਮਚਾਰੀਆਂ ਦਾ ਚਾਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 60 ਤੋਂ ਵੱਧ ਲੋਕਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਵਾਜਾਈ ਨੂੰ ਦਰੁੱਸਤ ਕਰਨ ਲਈ ਪੁਲਸ ਪ੍ਰਸ਼ਾਸਨ ਕੋਸ਼ਿਸ਼ ਕਰ ਰਹੀ ਹੈ, ਜਿਸ ਤੋਂ ਆਮ ਜਨਤਾ ਆਵਾਜਾਈ ਦੇ ਨਿਯਮਾਂ ਦੀ ਪਾਲਣ ਕਰੇ। ਸੜਕ 'ਤੇ ਜਾਣ ਵਾਲੇ ਦੋ ਪਹੀਆ ਵਾਹਨ ਚਾਲਕਾਂ ਨੂੰ ਸ਼ਾਸਨ ਨੇ ਹੈਲਮਟ ਲਾਉਣ ਅਤੇ 4 ਪਹੀਆ ਵਾਲਿਆਂ ਨੂੰ ਸੀਟ ਬੈਲਟ ਲਾਉਣ ਦੇ ਸਖਤ ਨਿਰਦੇਸ਼ ਦਿੱਤੇ ਹਨ ਪਰ ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਆਮ ਲੋਕ ਹੈਲਮਟ ਪਹਿਨਣ ਨੂੰ ਤਿਆਰ ਨਹੀਂ ਹਨ। ਪੁਲਸ ਸੁਪਰਡੈਂਟ ਮਿਸ਼ਰਾ ਨੇ ਦੱਸਿਆ ਕਿ ਆਵਾਜਾਈ ਨਿਯਮਾਂ ਦਾ ਉਲੰਘਣ ਕਰਨ ਕਾਰਨ ਇੱਥੇ ਹਾਦਸਿਆਂ ਵਧੇ ਹਨ। ਉਨ੍ਹਾਂ ਨੇ ਸਾਰੇ ਪੁਲਸ ਕਰਮਚਾਰੀਆਂ ਨੂੰ ਵੀ ਹੈਲਮਟ ਪਹਿਨਣ ਦੀ ਹਿਦਾਇਤ ਦਿੱਤੀ।