ਸ਼ਰਧਾਲੂਆਂ ਲਈ ਰਾਹਤ, ਸ੍ਰੀ ਹੇਮਕੁੰਟ ਸਾਹਿਬ ਲਈ ਜਲਦ ਸ਼ੁਰੂ ਹੋਵੇਗੀ ਹੈਲੀਕਾਪਟਰ ਸੇਵਾ

Wednesday, May 31, 2023 - 01:07 PM (IST)

ਸ਼ਰਧਾਲੂਆਂ ਲਈ ਰਾਹਤ, ਸ੍ਰੀ ਹੇਮਕੁੰਟ ਸਾਹਿਬ ਲਈ ਜਲਦ ਸ਼ੁਰੂ ਹੋਵੇਗੀ ਹੈਲੀਕਾਪਟਰ ਸੇਵਾ

ਮਸੂਰੀ- ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਜਲਦੀ ਹੀ ਹੈਲੀਕਾਪਟਰ ਸੇਵਾ ਸ਼ੁਰੂ ਹੋਵੇਗੀ। ਚਮੋਲੀ ਜ਼ਿਲੇ 'ਚ ਸਥਿਤ ਸਿੱਖ ਧਾਰਮਿਕ ਅਸਥਾਨ ਹੇਮਕੁੰਟ ਸਾਹਿਬ ਲਈ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਹੈਲੀਕਾਪਟਰ ਸੇਵਾ ਇਸ ਹਫਤੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਤੋਂ ਆਗਿਆ ਮਿਲਣ ਮਗਰੋਂ ਜਲਦ ਹੀ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਸਾਲ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋ ਗਈ ਹੈ। ਇੱਥੇ ਭਾਰੀ ਬਰਫ਼ਬਾਰੀ ਵੀ ਹੋ ਰਹੀ ਹੈ।

PunjabKesari

ਹੈਲੀਕਾਪਟਰ ਸੇਵਾ ਸ਼ਰਧਾਲੂਆਂ ਲਈ ਸੁਵਿਧਾਜਨਕ ਹੋਵੇਗੀ, ਜੋ ਮੌਜੂਦਾ ਸਮੇਂ 'ਚ 19 ਕਿਲੋਮੀਟਰ ਪੈਦਲ ਚੱਲ ਕੇ ਗੁਰਦੁਆਰਾ ਸਾਹਿਬ 'ਚ ਦਰਸ਼ਨਾਂ ਲਈ ਪਹੁੰਚਦੇ ਹਨ। ਅਧਿਕਾਰੀਆਂ ਮੁਤਾਬਕ 23 ਮਈ ਨੂੰ ਇਕ ਚਿੱਠੀ ਜ਼ਰੀਏ DGCA ਨੂੰ ਨਿਰੀਖਣ ਲਈ ਬੇਨਤੀ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਹੈਲੀਕਾਪਟਰ ਮੌਜੂਦਾ ਸਮੇਂ ਵਿਚ ਜੌਲੀ ਗ੍ਰਾਂਟ ਹਵਾਈ ਅੱਡੇ 'ਤੇ ਹਰੀ ਝੰਡੀ ਦੀ ਉਡੀਕ ਕਰ ਰਿਹਾ ਹੈ।

PunjabKesari

ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਐੱਨ. ਐੱਸ ਬਿੰਦਰਾ ਨੇ ਕਿਹਾ ਕਿ ਇਹ ਸਾਡੀ ਲੰਬੇ ਸਮੇਂ ਤੋਂ ਮੰਗ ਹੈ ਕਿ ਗੋਬਿੰਦ ਘਾਟ ਤੋਂ ਘਾਂਘਗੀਆ ਤੱਕ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾਵੇ। ਸਾਨੂੰ ਉਮੀਦ ਹੈ ਕਿ DGCA ਦੀ ਜਾਂਚ ਪੂਰੀ ਹੋਣ ਤੋਂ ਬਾਅਦ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਬਿੰਦਰਾ ਨੇ ਕਿਹਾ ਕਿ ਗੁਰਦੁਆਰੇ ਦੀ ਇਕ ਪਾਸੜ ਯਾਤਰਾ ਦੀ ਕੀਮਤ 2,975 ਰੁਪਏ ਰੱਖੀ ਗਈ ਹੈ ਅਤੇ ਇਸ ਨਾਲ ਬਜ਼ੁਰਗਾਂ ਅਤੇ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ। ਜੋ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ 16 ਕਿਲੋਮੀਟਰ ਤੋਂ ਵੱਧ ਪੈਦਲ ਯਾਤਰਾ ਕਰਨ ਤੋਂ ਅਸਮਰੱਥ ਹਨ। 


author

Tanu

Content Editor

Related News