ਗੁਜਰਾਤ 'ਚ ਭਾਰੀ ਬਾਰਿਸ਼ ਦਾ ਕਹਿਰ: ਹੁਣ ਤੱਕ 19 ਲੋਕਾਂ ਦੀ ਮੌਤ

Friday, Jul 13, 2018 - 12:32 PM (IST)

ਨੈਸ਼ਨਲ ਡੈਸਕ— ਗੁਜਰਾਤ ਦੇ ਨਵਸਾਰੀ ਅਤੇ ਵਲਸਾਡ ਜ਼ਿਲਿਆਂ ਦੇ ਕਈ ਰਿਹਾਇਸ਼ੀ ਅਤੇ ਹੇਠਲੇ ਇਲਾਕਿਆਂ 'ਚ ਭਾਰੀ ਬਾਰਿਸ਼ ਕਾਰਨ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੂਰਤ ਸ਼ਹਿਰ ਦੇ ਕਈ ਹਿੱਸਿਆਂ 'ਚ ਵੀ ਪਾਣੀ ਭਰਿਆ ਹੋਇਆ ਹੈ। ਅਧਿਕਾਰੀਆਂ ਮੁਤਾਬਕ ਦੱਖਣੀ ਅਤੇ ਮੱਧ ਗੁਜਰਾਤ ਦੇ ਵੱਖ-ਵੱਖ ਹਿੱਸਿਆਂ 'ਚ ਕੱਲ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਕਰੀਬ 900 ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ।
ਰਾਜ ਦੇ 10 ਸਥਾਨਾਂ 'ਤੇ ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ(ਐੱਨ.ਡੀ.ਆਰ.ਐੱਫ) ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਰਾਜ ਦੀ ਆਫਤ ਸਥਿਤੀ ਕੰਟਰੋਲ ਪੱਖ ਮੁਤਾਬਕ ਸੌਰਾਸ਼ਟਰ ਖੇਤਰ ਦੇ ਕਈ ਇਲਾਕਿਆਂ 'ਚ ਅੱਜ ਵੀ ਭਾਰੀ ਬਾਰਿਸ਼ ਹੋਈ ਹੈ। ਦੱਖਣੀ ਗੁਜਰਾਤ, ਵਲਸਾਡ ਅਤੇ ਨਵਸਾਰੀ ਜ਼ਿਲਿਆਂ 'ਚ ਅੱਜ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ। ਜਿਸ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ ਹੈ। ਇਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੱਧ ਅਤੇ ਦੱਖਣੀ ਗੁਜਰਾਤ 'ਚ ਕੱਲ ਤੋਂ ਹੀ ਬਾਰਿਸ਼ ਹੋ ਰਹੀ ਹੈ।
ਸੌਰਾਸ਼ਟਰ ਦੇ ਗਿਰ ਸੋਮਨਾਥ ਜ਼ਿਲੇ ਦੇ ਊਨਾ ਅਤੇ ਕੋਡੀਨਾਰ ਤਾਲੁਕਾ 'ਚ ਭਾਰੀ ਬਾਰਿਸ਼ ਦਰਜ ਕੀਤੀ ਗਈ ਹੈ। ਰਾਜ ਦੇ ਰਾਹਤ ਕਮਿਸ਼ਨਰ ਮਨੋਜ ਕੋਠਾਰੀ ਨੇ ਕਿਹਾ ਕਿ ਜੂਨ ਤੋਂ ਰਾਜ 'ਚ ਭਾਰੀ ਬਾਰਿਸ਼ ਕਾਰਨ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।


Related News