ਪੱਛਮੀ ਬੰਗਾਲ ’ਚ ਭਾਰੀ ਮੀਂਹ ਤੇ ਤੂਫਾਨ ਕਾਰਨ 8 ਲੋਕਾਂ ਦੀ ਮੌਤ
Wednesday, May 12, 2021 - 03:36 AM (IST)
ਕੋਲਕਾਤਾ - ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ਵਿੱਚ ਮੰਗਲਵਾਰ ਦੁਪਹਿਰ ਬਾਅਦ ਆਏ ਤੂਫਾਨ ਅਤੇ ਭਾਰੀ ਮੀਂਹ ਨਾਲ 8 ਲੋਕਾਂ ਦੀ ਮੌਤ ਹੋ ਗਈ । ਮੌਸਮ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਸਮਾਨੀ ਬਿਜਲੀ ਅਤੇ 50 ਕਿਲੋਮੀਟਰ ਪ੍ਰਤੀ ਘੰਟੇ ਤਕ ਦੀ ਰਫਤਾਰ ਨਾਲ ਚੱਲੀ ਹਨ੍ਹੇਰੀ ਕਾਰਨ ਕੋਲਕਾਤਾ, ਉੱਤਰੀ 24 ਇਲਾਕਾ, ਨਾਦੀਆ, ਮੁਰਸ਼ਿਦਾਬਾਦ, ਬਾਂਕੁਰਾ, ਪੂਰਬੀ ਬਰਧਮਾਨ, ਪੱਛਮੀ ਮੇਦਿਨੀਪੁਰ, ਬੀਰਭੂਮ ਅਤੇ ਪੁਰੂਲੀਆ ਜ਼ਿਲਿਆਂ ਵਿਚ ਨੁਕਸਾਨ ਹੋਇਆ।
ਇਹ ਵੀ ਪੜ੍ਹੋ- Zydus ਦੀ ਦਵਾਈ Virafin ਕੋਵਿਡ-19 ਮਰੀਜ਼ਾਂ ਦੇ ਆਕਸੀਜਨ ਸਪੋਰਟ ਲੋੜ ਨੂੰ ਘੱਟ ਕਰਦੈ, ਜਾਣੋ ਕੀਮਤ
ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਅਲੀਪੁਰ ਵਿੱਚ 102, ਦਮਦਮ ਵਿੱਚ 96 ਅਤੇ ਸਾਲਟਲੇਕ ਵਿੱਚ 116 ਮਿਲੀ ਮੀਟਰ ਮੀਂਹ ਦਰਜ ਕੀਤੀ ਗਈ। ਭਾਰੀ ਮੀਂਹ ਕਾਰਨ ਕੋਲਕਾਤਾ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਉਥੇ ਹੀ ਪੁਲਸ ਨੇ ਦੱਸਿਆ ਮੀਂਹ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋਏ ਹਾਦਸਿਆਂ ਵਿੱਚ ਬੀਰਭੂਮ, ਹਾਵੜਾ ਅਤੇ ਪੁਰਬਾ ਬਰਧਮਾਨ ਜ਼ਿਲ੍ਹਿਆਂ ਵਿੱਚ ਦੋ-ਦੋ ਅਤੇ ਕੋਲਕਾਤਾ ਅਤੇ ਮੁਰਸ਼ਿਦਾਬਾਦ ਵਿੱਚ ਇੱਕ-ਇੱਕ ਦੀ ਮੌਤ ਹੋ ਗਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।