ਤਾਮਿਲਨਾਡੂ ’ਚ ਆਫ਼ਤ ਦਾ ਮੀਂਹ, NDRF ਦੀਆਂ ਟੀਮਾਂ ਤਾਇਨਾਤ, PM ਮੋਦੀ ਬੋਲੇ- ਹਰ ਮਦਦ ਦੇਵਾਂਗੇ

Monday, Nov 08, 2021 - 01:32 PM (IST)

ਤਾਮਿਲਨਾਡੂ ’ਚ ਆਫ਼ਤ ਦਾ ਮੀਂਹ, NDRF ਦੀਆਂ ਟੀਮਾਂ ਤਾਇਨਾਤ, PM ਮੋਦੀ ਬੋਲੇ- ਹਰ ਮਦਦ ਦੇਵਾਂਗੇ

ਚੇਨਈ— ਤਾਮਿਲਨਾਡੂ ’ਚ ਮੋਹਲੇਧਾਰ ਮੀਂਹ ਵੱਡੀ ਆਫ਼ਤ ਬਣ ਗਿਆ ਹੈ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐੱਨ. ਡੀ. ਆਰ. ਐੱਫ.) ਨੇ ਕਈ ਇਲਾਕਿਆਂ ਵਿਚ ਮੀਂਹ ਕਾਰਨ ਤਾਮਿਲਨਾਡੂ ’ਚ 5 ਬਚਾਅ ਟੀਮਾਂ ਤਾਇਨਾਤ ਕੀਤੀਆਂ ਹਨ। ਅਧਿਕਾਰੀਆਂ ਮੁਤਾਬਕ ਮਦੁਰੈ ਜ਼ਿਲ੍ਹੇ ’ਚ ਦੋ, ਚੇਨਈ ਅਤੇ ਤਿਰੁਵੱਲੂਰ ਜ਼ਿਲ੍ਹਿਆਂ ’ਚ ਇਕ-ਇਕ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਲੋੜ ਪੈਣ ’ਤੇ ਵਾਧੂ ਟੀਮਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। 

PunjabKesari

ਅਧਿਕਾਰੀਆਂ ਨੇ ਕਿਹਾ ਕਿ ਇਹ ਟੀਮਾਂ ਪੀ. ਪੀ. ਈ. ਕਿੱਟਾਂ ਨਾਲ ਲੈਸ ਹਨ। ਸਾਰੀਆਂ ਟੀਮਾਂ ਸਵੈ-ਨਿਰਭਰ ਹਨ ਅਤੇ ਹੜ੍ਹ ਬਚਾਅ ਉਪਕਰਣਾਂ, ਢਹਿ-ਢੇਰੀ ਢਾਂਚਿਆਂ, ਖੋਜ ਅਤੇ ਬਚਾਅ ਉਪਕਰਣਾਂ ਸਮੇਤ ਸੰਚਾਰ ਪ੍ਰਣਾਲੀ ਨਾਲ ਲੈਸ ਹਨ। ਸੂਬਾ ਪ੍ਰਸ਼ਾਸਨ ਨਾਲ ਤਾਲਮੇਲ ਕਰ ਕੇ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੂੰ ਐਤਵਾਰ ਨੂੰ ਬਚਾਅ ਅਤੇ ਰਾਹਤ ਕਾਰਜਾਂ ’ਚ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਹੈ।

PunjabKesari

ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿਚ ਚੇਨਈ ’ਚ ਮੋਹਲੇਧਾਰ ਮੀਂਹ ਪਿਆ। ਜਿਸ ਕਾਰਨ ਚੇਨਈ, ਤਿਰੁਵੱਲੂਰ ਅਤੇ ਕਾਂਚੀਪੁਰਮ  ਜ਼ਿਲ੍ਹਿਆਂ ਵਿਚ ਸਕੂਲ ਅਤੇ ਕਾਲਜ ਸੋਮਵਾਰ ਅਤੇ ਮੰਗਲਵਾਰ ਨੂੰ ਬੰਦ ਕਰ ਦਿੱਤੇ ਗਏ ਹਨ। ਓਧਰ ਸੂਬਾ ਸਰਕਾਰ ਦੇ ਅਧਿਕਾਰੀਆਂ ਮੁਤਾਬਕ 260 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ।

PunjabKesari

ਲੋਕਾਂ ਦੇ ਰਹਿਣ ਲਈ ਲੱਗਭਗ 160 ਰਾਹਤ ਕੇਂਦਰ ਖੋਲ੍ਹੇ ਗਏ ਹਨ। ਅਧਿਕਾਰੀਆਂ ਮੁਤਾਬਕ ਲੋੜਵੰਦ ਲੋਕਾਂ ਲਈ ਫੂਡ ਪੈਕੇਟ ਵੰਡੇ ਜਾ ਰਹੇ ਹਨ।

PunjabKesari


author

Tanu

Content Editor

Related News