ਰਾਂਚੀ ਸਮੇਤ 7 ਜ਼ਿਲ੍ਹਿਆਂ ''ਚ ਭਾਰੀ ਬਾਰਿਸ਼ ਦਾ ਅਨੁਮਾਨ, ਮੌਸਮ ਵਿਭਾਗ ਨੇ ਜਾਰੀ ਕੀਤਾ Red Alert, ਸਕੂਲ ਬੰਦ
Saturday, Aug 03, 2024 - 06:24 AM (IST)
ਰਾਂਚੀ : ਝਾਰਖੰਡ ਦੀ ਰਾਜਧਾਨੀ ਰਾਂਚੀ ਅਤੇ ਦੇਵਘਰ ਵਿਚ ਲਗਾਤਾਰ ਬਾਰਿਸ਼ ਨਾਲ ਪ੍ਰਭਾਵਿਤ ਨੀਵੇਂ ਇਲਾਕਿਆਂ ਵਿੱਚੋਂ ਲੋਕਾਂ ਨੂੰ ਬਚਾਉਣ ਲਈ ਰਾਸ਼ਟਰੀ ਆਫ਼ਤ ਜਵਾਬ ਬਲ (ਐੱਨਡੀਆਰਐੱਫ) ਦੀਆਂ ਟੀਮਾਂ ਸ਼ੁੱਕਰਵਾਰ ਨੂੰ ਤਾਇਨਾਤ ਕੀਤੀਆਂ ਗਈਆਂ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰਾਂਚੀ ਦੇ ਸਦਰ ਥਾਣਾ ਖੇਤਰ ਦੇ ਨਿਊ ਬਾਂਦਗਰੀ ਇਲਾਕੇ ਸਮੇਤ ਨੀਵੇਂ ਇਲਾਕਿਆਂ 'ਚ ਬਚਾਅ ਕਾਰਜ ਜਾਰੀ ਹਨ।
ਇਹ ਵੀ ਪੜ੍ਹੋ : 50 ਹਜ਼ਾਰ ਕਰੋੜ ਰੁਪਏ ਦੇ 8 ਹਾਈ-ਸਪੀਡ ਰੋਡ ਕੋਰੀਡੋਰ ਪ੍ਰਾਜੈਕਟਾਂ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ
ਐੱਨਡੀਆਰਐੱਫ ਅਧਿਕਾਰੀ ਬ੍ਰਜੇਸ਼ ਕੁਮਾਰ ਸਿੰਘ ਨੇ ਕਿਹਾ, "ਡਿਪਟੀ ਕਮਾਂਡੈਂਟ ਵਿਨੈ ਕੁਮਾਰ ਦੀ ਅਗਵਾਈ ਵਿਚ ਸਾਡੀ ਟੀਮ ਨੇ ਹੁਣ ਤੱਕ ਰਾਂਚੀ ਦੇ ਨੀਵੇਂ ਇਲਾਕਿਆਂ ਵਿੱਚੋਂ ਲਗਭਗ 40 ਲੋਕਾਂ ਨੂੰ ਬਚਾਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਲਗਾਤਾਰ ਬਾਰਿਸ਼ ਕਾਰਨ ਸਾਰੇ ਜ਼ਿਲ੍ਹੇ 'ਅਲਰਟ' 'ਤੇ ਹਨ।" ਉਨ੍ਹਾਂ ਦੱਸਿਆ ਕਿ ਰਾਂਚੀ ਵਿਚ 90 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਦੌਰਾਨ ਸੂਬਾ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਅਗਲੇ ਹੁਕਮਾਂ ਤੱਕ 12ਵੀਂ ਜਮਾਤ ਤੱਕ ਦੇ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ। ਭਾਰਤ ਮੌਸਮ ਵਿਭਾਗ (ਆਈਐੱਮਡੀ) ਦੇ ਰਾਂਚੀ ਕੇਂਦਰ ਦੇ ਇੰਚਾਰਜ ਅਭਿਸ਼ੇਕ ਆਨੰਦ ਨੇ ਕਿਹਾ, "ਪੱਛਮੀ ਬੰਗਾਲ ਅਤੇ ਨਾਲ ਲੱਗਦੇ ਝਾਰਖੰਡ ਦੇ ਗੰਗਾ ਦੇ ਮੈਦਾਨਾਂ ਉੱਤੇ ਘੱਟ ਦਬਾਅ ਵਾਲਾ ਖੇਤਰ ਪੱਛਮ-ਉੱਤਰ-ਪੱਛਮ ਵੱਲ ਵਧਿਆ ਹੈ ਅਤੇ ਦਬਾਅ ਵਿਚ ਤਬਦੀਲ ਹੋ ਗਿਆ ਹੈ।
ਆਈਐੱਮਡੀ ਨੇ ਸੂਬੇ ਦੇ ਸੱਤ ਜ਼ਿਲ੍ਹਿਆਂ-ਚਤਰਾ, ਗੁਮਲਾ, ਹਜ਼ਾਰੀਬਾਗ, ਲਾਤੇਹਾਰ, ਲੋਹਦਰਗਾ, ਪਲਾਮੂ ਅਤੇ ਰਾਂਚੀ ਲਈ ਜ਼ਿਆਦਾ ਭਾਰੀ ਬਾਰਿਸ਼, ਹਨੇਰੀ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਪ੍ਰਗਟਾਉਂਦੇ ਹੋਏ 'ਰੈੱਡ ਅਲਰਟ' ਜਾਰੀ ਕੀਤਾ ਹੈ, ਜਦੋਂਕਿ ਚਾਰ ਹੋਰਨਾਂ ਜ਼ਿਲ੍ਹਿਆਂ ਲਈ 'ਆਰੇਂਜ ਅਲਰਟ' ਜਾਰੀ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8