Weather Update: ਮੰਗਲਵਾਰ ਤੇ ਬੁੱਧਵਾਰ ਨੂੰ 2 ਦਿਨ ਪਵੇਗਾ ਭਾਰੀ ਮੀਂਹ, ਯੈਲੋ ਅਲਰਟ ਜਾਰੀ

Monday, Aug 26, 2024 - 02:27 PM (IST)

ਸ਼ਿਮਲਾ : ਸੂਬੇ 'ਚ ਮਾਨਸੂਨ ਦੀ ਰਫ਼ਤਾਰ ਮੱਠੀ ਹੋਣ ਦੇ ਵਿਚਕਾਰ ਮੰਗਲਵਾਰ ਅਤੇ ਬੁੱਧਵਾਰ ਨੂੰ ਫਿਰ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ 2 ਦਿਨਾਂ 'ਚ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਐਤਵਾਰ ਨੂੰ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਦਕਿ ਸ਼ਿਮਲਾ ਵਿੱਚ ਹਲਕੀ ਬਾਰਿਸ਼ ਹੋਈ। ਇੱਥੇ 2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜਦੋਂ ਕਿ ਸੋਲਨ ਵਿੱਚ ਸਭ ਤੋਂ ਵੱਧ 12 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਿਸ ਵਿੱਚ ਸੋਲਨ ਵਿੱਚ ਸਭ ਤੋਂ ਵੱਧ 36.2 ਮਿਲੀਮੀਟਰ ਅਤੇ ਧਰਮਸ਼ਾਲਾ ਵਿੱਚ 28.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

ਇਹ ਵੀ ਪੜ੍ਹੋ ਵੱਡੀ ਵਾਰਦਾਤ: ਅਣਪਛਾਤੇ ਵਿਅਕਤੀ ਨੇ ਸਰਪੰਚ ਦਾ ਕੀਤਾ ਕਤਲ, ਦੋਸਤ ਦੇ ਕਮਰੇ 'ਚੋਂ ਮਿਲੀ ਲਾਸ਼

ਜਾਣਕਾਰੀ ਮੁਤਾਬਕ ਹਿਮਾਚਲ 'ਚ ਪਿਛਲੇ ਕੁਝ ਦਿਨਾਂ ਤੋਂ ਘੱਟ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਪਰ ਮੌਸਮ ਵਿਭਾਗ ਨੇ 27 ਅਤੇ 28 ਅਗਸਤ ਨੂੰ 5 ਜ਼ਿਲ੍ਹਿਆਂ ਚੰਬਾ, ਕਾਂਗੜਾ, ਮੰਡੀ, ਸੋਲਨ ਅਤੇ ਸਿਰਮੌਰ 'ਚ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ 2 ਦਿਨਾਂ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕਾਰਨ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਮੀਂਹ ਕਾਰਨ ਇਨ੍ਹਾਂ ਇਲਾਕਿਆਂ 'ਚ ਜ਼ਮੀਨ ਖਿਸਕਣ ਦੀ ਵੀ ਸੰਭਾਵਨਾ ਹੈ, ਜਦਕਿ ਨਦੀਆਂ-ਨਾਲਿਆਂ ਦੇ ਵਹਿਣ ਦੀ ਸੰਭਾਵਨਾ ਹੈ। 29 ਅਗਸਤ ਨੂੰ ਮੁੜ ਸਾਫ਼ ਮੌਸਮ ਅਤੇ ਧੁੱਪ ਨਿਕਲਣ ਦੀ ਸੰਭਾਵਨਾ ਹੈ ਅਤੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਡਿਵਾਈਡਰ 'ਤੇ ਸੁੱਤੇ ਲੋਕਾਂ 'ਤੇ ਜਾ ਚੜ੍ਹਿਆ ਟਰੱਕ, 3 ਦੀ ਦਰਦਨਾਕ ਮੌਤ

ਅਗਸਤ ਮਹੀਨੇ 'ਚ ਹੁਣ ਤੱਕ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਆਮ ਨਾਲੋਂ ਘੱਟ ਬਾਰਿਸ਼ ਹੋਈ ਹੈ। 12 ਵਿੱਚੋਂ 7 ਜ਼ਿਲ੍ਹਿਆਂ ਵਿੱਚ ਹੁਣ ਤੱਕ ਆਮ ਨਾਲੋਂ ਘੱਟ ਬਾਰਿਸ਼ ਹੋਈ ਹੈ। ਆਮ ਨਾਲੋਂ ਘੱਟ ਮੀਂਹ ਵਾਲੇ ਜ਼ਿਲ੍ਹਿਆਂ ਵਿੱਚ ਚੰਬਾ, ਹਮੀਰਪੁਰ, ਕਿਨੌਰ, ਕੁੱਲੂ, ਲਾਹੌਲ-ਸਪੀਤੀ, ਸੋਲਨ ਅਤੇ ਊਨਾ ਸ਼ਾਮਲ ਹਨ। ਆਮ ਨਾਲੋਂ ਵੱਧ ਮੀਂਹ ਵਾਲੇ ਜ਼ਿਲ੍ਹਿਆਂ ਵਿੱਚ ਬਿਲਾਸਪੁਰ, ਕਾਂਗੜਾ, ਸਿਰਮੌਰ, ਸ਼ਿਮਲਾ ਅਤੇ ਮੰਡੀ ਸ਼ਾਮਲ ਹਨ। ਮੌਸਮ ਵਿਗਿਆਨ ਮੁਤਾਬਕ 1 ਤੋਂ 24 ਅਗਸਤ ਤੱਕ ਕਾਂਗੜਾ 'ਚ ਸਭ ਤੋਂ ਜ਼ਿਆਦਾ ਅਤੇ ਲਾਹੌਲ-ਸਪੀਤੀ 'ਚ ਸਭ ਤੋਂ ਘੱਟ ਬਾਰਿਸ਼ ਹੋਈ ਹੈ।

ਇਹ ਵੀ ਪੜ੍ਹੋ ਦਾਜ 'ਚ ਨਹੀਂ ਦਿੱਤੇ 2 ਲੱਖ ਤੇ ਫਰਿੱਜ, ਸਹੁਰਿਆਂ ਨੇ ਕਰ 'ਤਾ ਨਵੀ-ਵਿਆਹੀ ਕੁੜੀ ਦਾ ਕਤਲ

ਬਾਰਿਸ਼ ਦੌਰਾਨ ਨੁਕਸਾਨ ਦਾ ਸਿਲਸਿਲਾ ਜਾਰੀ ਹੈ। NH-05 'ਤੇ ਲੋਸਰ ਤੋਂ ਕਾਜ਼ਾ ਨੂੰ ਜੋੜਨ ਵਾਲਾ ਪੁਲ ਐਤਵਾਰ ਸਵੇਰੇ ਢਹਿ ਗਿਆ। ਇਸ ਦੌਰਾਨ ਪੁਲ ਤੋਂ ਲੰਘ ਰਿਹਾ ਡੰਪਰ ਵੀ ਡਿੱਗ ਗਿਆ। ਰੇਤ ਨਾਲ ਭਰੇ ਡੰਪਰ ਦੇ ਲੰਘਣ ਕਾਰਨ ਸਪਿਤੀ ਦਾ ਇਹ 15 ਸਾਲ ਪੁਰਾਣਾ ਚਿਚੌਗ ਪੁਲ ਡਿੱਗਣ ਕਾਰਨ ਕਾਜ਼ਾ-ਕੁੱਲੂ ਲਿੰਕ ਸੜਕ ਬੰਦ ਹੋ ਗਈ ਹੈ। ਸੂਚਨਾ ਮਿਲਦੇ ਹੀ ਬੀਆਰਓ ਨੇ ਟ੍ਰੈਫਿਕ ਨੂੰ ਕੀਮੋ ਪੁਲ ਵੱਲ ਮੋੜ ਦਿੱਤਾ ਅਤੇ ਪੁਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਪੈਨਸ਼ਨ ਲੈਣ ਗਏ ਵਿਅਕਤੀ ਦੀ ਝਾੜੀਆਂ 'ਚੋਂ ਬਿਨਾਂ ਲੱਤਾਂ ਦੇ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News