Heavy Rain : ਅਗਲੇ ਦੋ ਦਿਨ ਪਵੇਗਾ ਭਾਰੀ ਮੀਂਹ! IMD ਨੇ ਜਾਰੀ ਕੀਤਾ ਅਲਰਟ
Sunday, Oct 05, 2025 - 06:55 PM (IST)

ਨੈਸ਼ਨਲ ਡੈਸਕ- ਮੌਸਮ ਵਿਭਾਗ ਨੇ ਉੱਤਰ ਭਾਰਤ ਦੇ ਕਈ ਸੂਬਿਆਂ 'ਚ ਆਉਣ ਵਾਲੇ ਦਿਨਾਂ ਲਈ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਖਾਸ ਕਰਕੇ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ-NCR ਅਤੇ ਰਾਜਸਥਾਨ 'ਚ 6-7 ਅਕਤੂਬਰ ਨੂੰ ਪੱਛਮੀ ਗੜਬੜੀ ਦਾ ਆਸਾਰ ਦੇਖਣ ਨੂੰ ਮਿਲੇਗਾ।
ਦਿੱਲੀ-NCR 'ਚ ਮੌਸਮ ਦਾ ਹਾਲ
IMD ਦੇ ਅਨੁਸਾਰ, ਦਿੱਲੀ, ਨੋਇਡਾ ਅਤੇ ਗੁਰੂਗ੍ਰਾਮ 'ਚ ਤੇਜ਼ ਹਨ੍ਹੇਰੀ ਨਾਲ ਭਾਰੀ ਮੀਂਹ ਪਵੇਗਾ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ। ਇਥੇ ਹਵਾ ਦੀ ਰਫਤਾਰ 30 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤਕ ਪਹੁੰਚ ਸਕਦੀ ਹੈ।
ਨੋਇਡਾ ਅੇਤ ਗੁਰੂਗ੍ਰਾਮ ਦੇ ਵੱਖ-ਵੱਖ ਇਲਾਕਿਆਂ 'ਚ 6 ਅਤੇ 7 ਅਕਤੂਬਰ ਨੂੰ ਹਲਕੀ ਬਾਰਿਸ਼ ਪੈਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਲੋਕਾਂ ਘਰੋਂ ਛੱਤਰੀ ਲੈ ਕੇ ਨਿਕਲਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ- ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
ਰਾਜਸਥਾਨ ਅਤੇ ਯੂਪੀ 'ਚ ਤਿਵਾਨੀ
- ਰਾਜਸਥਾਨ ਦੇ ਪੂਰਬੀ ਹਿੱਸਿਆਂ 'ਚ ਅਗਲੇ 2 ਦਿਨਾਂ 'ਚ 7 ਤੋਂ 20 ਸੈਂਟੀਮੀਟਰ ਤਕ ਮੀਂਹ ਪੈਣ ਦੀ ਸੰਭਾਵਨਾ ਹੈ।
- ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸਿਆਂ 'ਚ ਹਨ੍ਹੇਰੀ-ਤੂਫਾਨ ਦੇ ਨਾਲ ਮੀਂਹ ਦਾ ਖਤਰਾ ਹੈ।
- ਬਿਹਾਰ ਦੇ ਉੱਤਰੀ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
- ਮੱਧ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹਲਕੀ ਬਾਰਿਸ਼ ਹੋਵੇਗੀ ਅਤੇ ਤਾਪਮਾਨ 27 ਤੋਂ 32 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
ਦੱਖਣੀ ਭਾਰਤ 'ਚ ਵੀ ਹਲਕੀ ਬਾਰਿਸ਼ ਦਾ ਅਨੁਮਾਨ
- ਤਾਮਿਲਨਾਡੂ ਦੇ ਕਈ ਹਿੱਸਿਆਂ 'ਚ 6 ਅਕਤੂਬਰ ਨੂੰ ਹਲਕੀ ਤੋਂ ਮਧਮ ਬਾਰਿਸ਼ ਹੋਣ ਦਾ ਅਨੁਮਾਨ ਹੈ।
- ਕਰਨਾਟਕ 'ਚ 8 ਅਕਤੂਬਰ ਤਕ ਹਨ੍ਹੇਰੀ-ਤੂਫਾਨ ਅਤੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣ ਦਾ ਖਤਰਾ ਬਣਿਆ ਹੋਇਆ ਹੈ।
- IMD ਅਨੁਸਾਰ, 8 ਅਕਤੂਬਰ ਤੋਂ ਬਾਅਦ ਦੱਖਣੀ ਭਾਰਤ 'ਚ ਮੌਸਮ ਹੌਲੀ-ਹੌਲੀ ਆਮ ਹੋਵੇਗਾ ਅਤੇ ਬਾਰਿਸ਼ ਖੁਸ਼ਕ ਮੌਸਮ ਦੀ ਸ਼ੁਰੂਆਤ ਕਰੇਗੀ। ਅਕਤੂਬਰ ਦੇ ਅਖੀਰ ਤਕ ਠੰਡ ਵਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- Google Chrome ਯੂਜ਼ਰਜ਼ ਲਈ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਇਹ ਕੰਮ