10,11,12 ਤੇ 13 ਨਵੰਬਰ ਲਈ IMD ਦਾ ਅਲਰਟ, ਇਨ੍ਹਾਂ ਸੂਬਿਆਂ 'ਚ ਪਏਗਾ ਭਾਰੀ ਮੀਂਹ

Sunday, Nov 09, 2025 - 08:40 PM (IST)

10,11,12 ਤੇ 13 ਨਵੰਬਰ ਲਈ IMD ਦਾ ਅਲਰਟ, ਇਨ੍ਹਾਂ ਸੂਬਿਆਂ 'ਚ ਪਏਗਾ ਭਾਰੀ ਮੀਂਹ

ਵੈੱਬ ਡੈਸਕ : ਮੌਨਸੂਨ ਸੀਜ਼ਨ ਖਤਮ ਹੋਣ ਤੋਂ ਬਾਅਦ ਹੁਣ ਦੇਸ਼ ਭਰ ਵਿੱਚ ਠੰਢ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਮੌਸਮ ਮਾਹਿਰਾਂ ਅਨੁਸਾਰ, ਪੱਛਮੀ ਵਾਰਤਾਵਰਨ (Western Disturbance) ਅਤੇ ਚੱਕਰਵਾਤੀ ਗੇੜ (Cyclonic Circulation) ਦੇ ਅਸਰ ਕਾਰਨ ਕੁਝ ਰਾਜਾਂ ਵਿੱਚ ਮੌਸਮ ਮੁੜ ਤੇਜ਼ੀ ਨਾਲ ਬਦਲ ਸਕਦਾ ਹੈ।

IMD ਨੇ ਜਾਰੀ ਕੀਤਾ 'ਹਾਈ ਅਲਰਟ'
ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਇੱਕ ਹਾਈ ਅਲਰਟ ਜਾਰੀ ਕਰਦੇ ਹੋਏ ਚੇਤਾਵਨੀ ਦਿੱਤੀ ਹੈ ਕਿ 10, 11, 12 ਅਤੇ 13 ਨਵੰਬਰ ਨੂੰ ਕੁਝ ਰਾਜਾਂ 'ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਤੇਜ਼ ਹਵਾਵਾਂ, ਹਨੇਰੀ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਬਣੀ ਰਹੇਗੀ।

ਕਿਹੜੇ ਰਾਜ ਹੋਣਗੇ ਪ੍ਰਭਾਵਿਤ
1. ਕੇਰਲ : ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 10 ਤੋਂ 13 ਨਵੰਬਰ ਦੇ ਵਿਚਕਾਰ ਕੇਰਲ ਦੇ ਕਈ ਜ਼ਿਲ੍ਹਿਆਂ 'ਚ ਰੁਕ-ਰੁਕ ਕੇ ਭਾਰੀ ਮੀਂਹ ਪੈ ਸਕਦਾ ਹੈ।
2. ਤਾਮਿਲਨਾਡੂ : ਮੌਸਮ ਫਿਰ ਤੋਂ ਸਰਗਰਮ ਹੋਣ ਕਾਰਨ 10 ਤੋਂ 13 ਨਵੰਬਰ ਦਰਮਿਆਨ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲ ਵਰ੍ਹਨ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।
3. ਪੁਦੂਚੇਰੀ : ਮੌਸਮੀ ਗਤੀਵਿਧੀਆਂ ਕਾਰਨ ਪੁਦੂਚੇਰੀ ਵਿੱਚ ਵੀ 10, 11, 12 ਅਤੇ 13 ਨਵੰਬਰ ਨੂੰ ਭਾਰੀ ਬਾਰਿਸ਼ ਹੋ ਸਕਦੀ ਹੈ, ਜਿਸ ਦੌਰਾਨ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।


author

Baljit Singh

Content Editor

Related News