ਚੱਲਦੇ ਟਰੱਕ ਨੂੰ ਲੱਗੀ ਭਿਆਨਕ ਅੱਗ, ਡਰਾਈਵਰ ਨੇ ਮਸਾਂ ਬਚਾਈ ਜਾਨ
Monday, May 19, 2025 - 06:01 PM (IST)

ਮੁਰੈਨਾ- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਵਿਚ ਇਕ ਚੱਲਦੇ ਟਰੱਕ ਵਿਚ ਅਚਾਨਕ ਭਿਆਨਕ ਅੱਗ ਕਾਰਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਚਿਨੋਨੀ ਥਾਣਾ ਖੇਤਰ 'ਚ ਟਰੱਕ 'ਚ ਅਚਾਨਕ ਲੱਗੀ ਭਿਆਨਕ ਅੱਗ ਨੂੰ ਦੇਖ ਕੇ ਟਰੱਕ ਡਰਾਈਵਰ ਨੇ ਟਰੱਕ ਵਿਚੋਂ ਛਾਲ ਮਾਰ ਕੇ ਮਸਾਂ ਆਪਣੀ ਜਾਨ ਬਚਾਈ। ਕੱਲ੍ਹ ਟਰੱਕ ਡਰਾਈਵਰ ਸਬਲਗੜ੍ਹ ਡਵੀਜ਼ਨ ਵਿਚ ਸਥਿਤ ਇਕ ਖਾਨ ਤੋਂ ਬੱਜਰੀ ਲੋਡ ਕਰਕੇ ਆ ਰਿਹਾ ਸੀ, ਜਦੋਂ ਝੁੰਡਪੁਰਾ ਨੇੜੇ ਅਚਾਨਕ ਇਸ ਵਿਚ ਭਿਆਨਕ ਅੱਗ ਲੱਗ ਗਈ ਅਤੇ ਡਰਾਈਵਰ ਨੇ ਸੜਦੇ ਟਰੱਕ 'ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਪੁਲਿਸ ਅਨੁਸਾਰ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਤੁਰੰਤ ਮੌਕੇ 'ਤੇ ਪਹੁੰਚ ਗਏ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ਲਈ ਤਿੰਨ ਵਾਰ ਅੱਗ ਬੁਝਾਉਣ ਲਈ ਚੱਕਰ ਲਾਉਣੇ ਪਏ ਤਾਂ ਕਾਫ਼ੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਉਦੋਂ ਤੱਕ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਅੱਗ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।