13 ਕਿਲੋਮੀਟਰ ਦੀ ਦੂਰੀ ਸਿਰਫ਼ 13 ਮਿੰਟ ''ਚ ਕੀਤੀ ਪੂਰੀ, ਹਾਰਟ ਟਰਾਂਸਪਲਾਂਟ ਲਈ ਪਹੁੰਚਾਇਆ ਦਿਲ
Saturday, Jan 18, 2025 - 10:39 AM (IST)
ਹੈਦਰਾਬਾਦ- ਦਾਨੀ ਦੇ ਦਿਲ ਨੂੰ ਜਲਦ ਤੋਂ ਜਲਦ ਅਤੇ ਬਿਨਾਂ ਕਿਸੇ ਰੁਕਾਵਟ ਦੇ ਹਸਪਤਾਲ ਪਹੁੰਚਾਉਣ ਲਈ ਹੈਦਰਾਬਾਦ ਮੈਟਰੋਲ ਰੇਲ ਨੇ 'ਗ੍ਰੀਨ ਕੋਰੀਡੋਰ' ਬਣਾਇਆ ਅਤੇ 13 ਕਿਲੋਮੀਟਰ ਦੀ ਦੂਰੀ 13 ਮਿੰਟਾਂ 'ਚ ਤੈਅ ਕੀਤੀ ਗਈ। ਹੈਦਰਾਬਾਦ ਮੈਟਰੋ ਦੇ ਇਕ ਬਿਆਨ 'ਚ ਦੱਸਿਆ ਗਿਆ ਕਿ 17 ਜਨਵਰੀ ਨੂੰ ਰਾਤ 9.30 ਵਜੇ ਐੱਲਬੀ ਨਗਰ ਦੇ ਕਾਮਿਨੇਨੀ ਹਸਪਤਾਲ ਤੋਂ ਲਕੜੀ-ਕਾ-ਪੁਲ ਖੇਤਰ 'ਚ ਸਥਿਤ 'ਗਲੇਨੈਗਲਜ਼ ਗਲੋਬਲ' ਹਸਪਤਾਲ ਤੱਕ ਦਾਨੀ ਦੇ ਦਿਲ ਨੂੰ ਪਹੁੰਚਾਇਆ ਗਿਆ। ਇਸ 'ਚ ਕਿਹਾ ਗਿਆ ਹੈ ਕਿ ਗ੍ਰੀਨ ਕੋਰੀਡੋਰ ਬਣਾਉਣ ਨਾਲ ਇਸ ਜੀਵਨ-ਰੱਖਿਅਕ ਮਿਸ਼ਨ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕਿਆ।
ਇਸ 'ਚ ਕਿਹਾ ਗਿਆ ਹੈ ਕਿ ਇਹ ਯਤਨ ਹੈਦਰਾਬਾਦ ਮੈਟਰੋ ਰੇਲ, ਮੈਡੀਕਲ ਪੇਸ਼ੇਵਰਾਂ ਅਤੇ ਹਸਪਤਾਲ ਅਧਿਕਾਰੀਆਂ ਵਿਚਕਾਰ ਸਾਵਧਾਨੀਪੂਰਵਕ ਯੋਜਨਾ ਅਤੇ ਸਹਿਯੋਗ ਰਾਹੀਂ ਸੰਭਵ ਹੋਇਆ ਹੈ। ਇਹ ਸਾਰੀ ਪ੍ਰਕਿਰਿਆ ਡਾਕਟਰਾਂ ਦੀ ਨਿਗਰਾਨੀ ਹੇਠ ਪੂਰੀ ਕੀਤੀ ਗਈ। ਬਿਆਨ 'ਚ ਕਿਹਾ ਗਿਆ ਹੈ ਕਿ ਐੱਲਐਂਡਟੀ ਮੈਟਰੋ ਰੇਲ (ਹੈਦਰਾਬਾਦ) ਲਿਮਟਿਡ (ਐੱਲਐਂਡਟੀਐਮਆਰਐੱਚਐੱਲ) ਆਪਣੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਰਾਹੀਂ ਐਮਰਜੈਂਸੀ ਸੇਵਾਵਾਂ ਦਾ ਸਮਰਥਨ ਕਰਨ ਅਤੇ ਸਮਾਜ ਦੀ ਭਲਾਈ 'ਚ ਯੋਗਦਾਨ ਪਾਉਣ ਲਈ ਵਚਨਬੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8