ਸਿਹਤ ਨਾਲ ਖਿਲਵਾੜ: ਦੇਸ਼ ਭਰ ''ਚ 280 ਦਵਾਈਆਂ ਦੇ ਸੈਂਪਲ ਫੇਲ੍ਹ, ਬਿਹਾਰ ''ਚ ਫੜੀ ਗਈ ਨਕਲੀ ਦਵਾਈ

Saturday, Aug 22, 2026 - 07:45 AM (IST)

ਸਿਹਤ ਨਾਲ ਖਿਲਵਾੜ: ਦੇਸ਼ ਭਰ ''ਚ 280 ਦਵਾਈਆਂ ਦੇ ਸੈਂਪਲ ਫੇਲ੍ਹ, ਬਿਹਾਰ ''ਚ ਫੜੀ ਗਈ ਨਕਲੀ ਦਵਾਈ

ਨਵੀਂ ਦਿੱਲੀ (ਏਜੰਸੀ)-ਦਵਾਈਆਂ ਦੀ ਗੁਣਵੱਤਾ ’ਤੇ ਨਜ਼ਰ ਰੱਖਣ ਲਈ ਚੱਲ ਰਹੀ ਨਿਯਮਤ ਨਿਗਰਾਨੀ ਵਿਚ ਜੁਲਾਈ 2026 ਵਿਚ 280 ਦਵਾਈਆਂ ਦੇ ਨਮੂਨੇ ਮਿਆਰਾਂ ’ਤੇ ਖਰੇ ਨਹੀਂ ਉਤਰੇ। ਕੇਂਦਰੀ ਦਵਾਈ ਪ੍ਰਯੋਗਸ਼ਾਲਾਵਾਂ ਨੇ 40 ਅਤੇ ਸੂਬਾ ਦਵਾਈ ਪ੍ਰੀਖਣ ਪ੍ਰਯੋਗਸ਼ਾਲਾਵਾਂ ਨੇ 240 ਨਮੂਨਿਆਂ ਨੂੰ ‘ਨਾਟ ਫ਼ਾਰ ਸਟੈਂਡਰਡ ਕੁਆਲਿਟੀ’ (ਐੱਨ. ਐੱਸ. ਕਿਊ.) ਐਲਾਨ ਕੀਤਾ ਹੈ। ਹਾਲਾਂਕਿ, ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਨਮੂਨੇ ਦੇ ਐੱਨ. ਐੱਸ. ਕਿਊ. ਪਾਏ ਜਾਣ ਦਾ ਮਤਲਬ ਇਹ ਨਹੀਂ ਹੈ ਕਿ ਉਸੇ ਦਵਾਈ ਦੇ ਸਾਰੇ ਬੈਚ ਖ਼ਰਾਬ ਹਨ। ਜਾਂਚ ਵਿਚ ਕਮੀ ਸਿਰਫ਼ ਪਰਖੇ ਗਏ ਵਿਸ਼ੇਸ਼ ਬੈਚ ਦੇ ਗੁਣਵੱਤਾ ਮਿਆਰਾਂ ਵਿਚ ਮਿਲੀ ਹੈ।

ਇਹ ਵੀ ਪੜ੍ਹੋ : ISRO ਹੁਣ ਨਹੀਂ ਬਣਾਏਗਾ ਰਾਕੇਟ! ਪ੍ਰਾਈਵੇਟ ਕੰਪਨੀਆਂ ਨੂੰ ਸੌਂਪੀ ਜਾਵੇਗੀ ਜ਼ਿੰਮੇਵਾਰੀ

ਇਸ ਤੋਂ ਇਲਾਵਾ ਬਿਹਾਰ ਤੋਂ ਇਕ ਦਵਾਈ ਦਾ ਨਮੂਨਾ ‘ਸਪੂਰੀਅਸ’ ਭਾਵ ਨਕਲੀ ਪਾਇਆ ਗਿਆ। ਇਹ ਦਵਾਈ ਅਣ-ਅਧਿਕਾਰਤ ਨਿਰਮਾਤਾ ਵੱਲੋਂ ਕਿਸੇ ਦੂਜੀ ਕੰਪਨੀ ਦੇ ਮਲਕੀਅਤ ਵਾਲੇ ਬ੍ਰਾਂਡ ਨਾਂ ਦੀ ਵਰਤੋਂ ਕਰ ਕੇ ਬਣਾਈ ਗਈ ਸੀ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਬੰਧਤ ਲੋਕਾਂ ਦੇ ਖ਼ਿਲਾਫ ‘ਡਰੱਗਜ਼ ਐਂਡ ਕਾਸਮੈਟਿਕਸ ਐਕਟ’ ਅਤੇ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਕੇਂਦਰੀ ਦਵਾਈ ਮਿਆਰ ਕੰਟਰੋਲ ਸੰਗਠਨ (ਸੀ. ਡੀ. ਐੱਸ. ਸੀ. ਓ.) ਅਤੇ ਸੂਬਾ ਰੈਗੂਲੇਟਰੀ ਏਜੰਸੀਆਂ ਨਿਯਮਤ ਰੂਪ ਵਿਚ ਦਵਾਈਆਂ ਦੇ ਨਮੂਨੇ ਜਾਂਚਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News