ਸ਼ਰਾਬ ਪੀ ਕੇ ਸਕੂਲ ''ਚ ਪੜ੍ਹਾਉਣ ਆ ਵੜਿਆ ਹੈੱਡਮਾਸਟਰ ! ਹੁਣ ਹੋ ਗਈ ਵੱਡੀ ਕਾਰਵਾਈ

Thursday, Jul 02, 2026 - 05:16 PM (IST)

ਸ਼ਰਾਬ ਪੀ ਕੇ ਸਕੂਲ ''ਚ ਪੜ੍ਹਾਉਣ ਆ ਵੜਿਆ ਹੈੱਡਮਾਸਟਰ ! ਹੁਣ ਹੋ ਗਈ ਵੱਡੀ ਕਾਰਵਾਈ

ਨੈਸ਼ਨਲ ਡੈਸਕ- ਓਡੀਸ਼ਾ ਦੇ ਭੱਦਰਕ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇੱਕ ਸਰਕਾਰੀ ਸਕੂਲ ਦੇ ਹੈੱਡਮਾਸਟਰ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ 
ਦਿੱਤਾ ਹੈ। ਉਕਤ ਹੈੱਡਮਾਸਟਰ 'ਤੇ ਸਕੂਲ 'ਚ ਸਮੇਂ ਦੌਰਾਨ ਸ਼ਰਾਬ ਪੀਣ ਅਤੇ ਨਸ਼ੇ ਦੀ ਹਾਲਤ ਵਿੱਚ ਬੱਚਿਆਂ ਨੂੰ ਪੜ੍ਹਾਉਣ ਦਾ ਗੰਭੀਰ ਇਲਜ਼ਾਮ ਹੈ। ਚਾਂਦਬਾਲੀ ਬਲਾਕ ਸਿੱਖਿਆ ਅਫ਼ਸਰ ਸ਼ੁਭੇਂਦੂ ਮਹਾਰਾਜ ਨੇ 'ਬਿਨਾਪਾਨੀ ਨੋਡਲ ਅੱਪਰ ਪ੍ਰਾਇਮਰੀ ਸਕੂਲ' ਦੇ ਹੈੱਡਮਾਸਟਰ ਸ਼੍ਰੀਨਾਥ ਦਾਸ ਨੂੰ ਵਿਭਾਗੀ ਅਨੁਸ਼ਾਸਨੀ ਕਾਰਵਾਈ ਪੂਰੀ ਹੋਣ ਤੱਕ ਤੁਰੰਤ ਮੁਅੱਤਲ ਕਰ ਦਿੱਤਾ ਹੈ। 

ਇਹ ਵੀ ਪੜ੍ਹੋ- 'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ ਬਣਾ'ਤੀ ਜ਼ਿੰਦਗੀ

ਮੁਅੱਤਲੀ ਦੇ ਹੁਕਮਾਂ ਮੁਤਾਬਕ, 30 ਜੂਨ ਨੂੰ ਸਕੂਲ ਦੇ ਸਮੇਂ ਦੌਰਾਨ ਸ਼੍ਰੀਨਾਥ ਦਾਸ ਨੂੰ ਪਹਿਲਾਂ ਇੱਕ ਬਾਜ਼ਾਰ ਵਿੱਚ ਸ਼ਰਾਬ ਪੀਂਦਿਆਂ ਦੇਖਿਆ ਗਿਆ ਅਤੇ ਬਾਅਦ ਵਿੱਚ ਉਹ ਬੇਹੱਦ ਨਸ਼ੇ ਦੀ ਹਾਲਤ ਵਿੱਚ ਸਕੂਲ ਆ ਕੇ ਬੱਚਿਆਂ ਨੂੰ ਪੜ੍ਹਾਉਣ ਲੱਗਾ। ਵਿਭਾਗ ਨੇ ਇਸ ਨੂੰ ਇੱਕ ਸਰਕਾਰੀ ਕਰਮਚਾਰੀ ਲਈ ਬੇਹੱਦ ਗ਼ੈਰ-ਜ਼ਿੰਮੇਵਾਰਾਨਾ ਅਤੇ ਨਿੰਦਣਯੋਗ ਵਿਵਹਾਰ ਮੰਨਿਆ ਹੈ।

ਮੁਅੱਤਲੀ ਦੇ ਸਮੇਂ ਦੌਰਾਨ ਸ਼੍ਰੀਨਾਥ ਦਾਸ ਨੂੰ ਚਾਂਦਬਾਲੀ ਬਲਾਕ ਦੇ ਹੀ 'ਬਾਲੀਸਾਹੀ ਸਕੂਲ' ਨਾਲ ਅਟੈਚ ਕੀਤਾ ਗਿਆ ਹੈ ਅਤੇ ਉਹ ਉੱਚ ਅਧਿਕਾਰੀਆਂ ਦੀ ਅਗਾਂਊਂ ਇਜਾਜ਼ਤ ਤੋਂ ਬਿਨਾਂ ਆਪਣਾ ਹੈੱਡਕੁਆਰਟਰ ਨਹੀਂ ਛੱਡ ਸਕੇਗਾ।

ਇਹ ਵੀ ਪੜ੍ਹੋ- ਗਰਲਫ੍ਰੈਂਡ ਨੂੰ ਪ੍ਰਪੋਜ਼ ਕਰਨਾ ਮੁੰਡੇ ਨੂੰ ਪੈ ਗਿਆ ਮਹਿੰਗਾ ! ਦੋਵੇਂ ਜਣੇ ਹੋਏ ਗ੍ਰਿਫ਼ਤਾਰ, ਹੈਰਾਨ ਕਰੇਗਾ ਮਾਮਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News