ਸੋਕੇ ਨਾਲ ਨਜਿੱਠਣ ਲਈ ਕਰਨਾਟਕ ਦੇ CM ਨੇ ਪ੍ਰਧਾਨ ਮੰਤਰੀ ਤੋਂ ਕੀਤੀ ਫੰਡ ਦੀ ਮੰਗ

Saturday, Jun 15, 2019 - 04:45 PM (IST)

ਸੋਕੇ ਨਾਲ ਨਜਿੱਠਣ ਲਈ ਕਰਨਾਟਕ ਦੇ CM ਨੇ ਪ੍ਰਧਾਨ ਮੰਤਰੀ ਤੋਂ ਕੀਤੀ ਫੰਡ ਦੀ ਮੰਗ

ਨਵੀਂ ਦਿੱਲੀ— ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਸੋਕੇ ਨਾਲ ਪ੍ਰਭਾਵਿਤ ਰਾਜ ਲਈ ਕੇਂਦਰੀ ਮਦਦ ਦੀ ਮੰਗ ਕੀਤੀ। ਰਾਜ 'ਚ ਬਾਰਸ਼ ਆਮ ਨਾਲੋਂ 45 ਫੀਸਦੀ ਘੱਟ ਹੋਣ ਕਾਰਨ ਸੋਕੇ ਦੀ ਸਥਿਤੀ ਪੈਦਾ ਹੋਈ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜ ਸਰਕਾਰ ਨੇ ਕੇਂਦਰ ਨੂੰ ਦਿੱਤੇ ਆਪਣੇ ਮੰਗ ਪੱਤਰ 'ਚ ਸੋਕੇ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਰਬੀ ਮੌਸਮ 'ਚ ਰਾਹਤ ਉਪਲੱਬਧ ਕਰਵਾਉਣ ਲਈ 2,064 ਕਰੋੜ ਰੁਪਏ ਦੀ ਵਿੱਤੀ ਮਦਦ ਦੀ ਮੰਗ ਕੀਤੀ ਸੀ।

ਇਕ ਅਧਿਕਾਰਤ ਬਿਆਨ ਅਨੁਸਾਰ ਕੁਮਾਰਸਵਾਮੀ ਨੇ ਪ੍ਰਧਾਨ ਮੰਤਰੀ ਨੂੰ ਇਹ ਯਕੀਨੀ ਕਰਨ ਦੀ ਅਪੀਲ ਕੀਤੀ ਕਿ ਮਨਰੇਗਾ ਦੇ ਅਧੀਨ ਪੈਂਡਿੰਗ ਫੰਡ ਜਲਦੀ ਜਾਰੀ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਖੇਤੀ ਕਰਜ਼ ਮੁਆਫ਼ੀ ਯੋਜਨਾ ਦੇ ਅਮਲ 'ਚ ਰਾਜ ਸਰਕਾਰ ਦੀ ਸਫ਼ਲਤਾ ਵੀ ਸਾਂਝੀ ਕੀਤੀ। ਬੈਠਕ 'ਚ ਕਰਨਾਟਕ ਦੇ ਮੁੱਖ ਮੰਤਰੀ ਨੇ ਮੋਦੀ ਨੂੰ ਸੂਚਿਤ ਕੀਤਾ ਕਿ ਬਾਰਸ਼ 45 ਫੀਸਦੀ ਘੱਟ ਹੋਣ ਕਾਰਨ ਰਾਜ ਇਸ ਸਾਲ ਵੀ ਸੋਕੇ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਬਿਆਨ 'ਚ ਕਿਹਾ ਗਿਆ ਹੈ,''ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਇਸ ਸਥਿਤੀ 'ਚ ਅੱਗੇ ਵਧ ਕੇ ਰਾਜ ਦੀ ਮਦਦ ਦੀ ਅਪੀਲ ਕੀਤੀ।'' ਕੁਮਾਰਸਵਾਮੀ ਨੇ ਮਹਾਤਮਾ ਗਾਂਧੀ ਰੋਜ਼ਗਾਰ ਗਾਰੰਟੀ ਕਾਨੂੰਨ (ਮਨਰੇਗਾ) ਅਧੀਨ 1500 ਕਰੋੜ ਰੁਪਏ ਪੈਂਡਿੰਗ ਹੋਣ ਦਾ ਮੁੱਦਾ ਚੁੱਕਿਆ ਅਤੇ ਕੇਂਦਰ ਨੂੰ ਜਲਦ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ। ਕਰਨਾਟਕ ਨੇ 30 ਜ਼ਿਲਿਆਂ ਦੇ 156 ਤਾਲੁਕਾਵਾਂ 'ਚ ਸੋਕੇ ਦੀ ਸਥਿਤੀ ਦਾ ਐਲਾਨ ਕੀਤਾ ਹੈ।


author

DIsha

Content Editor

Related News