ਮੈਂ ਜਿਊਂਦੀ ਹਾਂ ਅਤੇ ਕਿਤੇ ਗੁੰਮਸ਼ੁਦਾ ਨਹੀਂ, ਆਖ਼ਰ ਅਜਿਹਾ ਕਿਉਂ ਬੋਲੀ ਵਿਨੇਸ਼ ਫੋਗਾਟ
Saturday, Nov 30, 2024 - 10:12 AM (IST)
ਜੀਂਦ (ਭਾਸ਼ਾ)- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਜੁਲਾਨਾ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਦੀ ਵਿਧਾਇਕ ਅਤੇ ਓਲੰਪੀਅਨ ਵਿਨੇਸ਼ ਫੋਗਾਟ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ 'ਲਾਪਤਾ ਵਿਧਾਇਕ ਦੀ ਭਾਲ' ਸੰਬੰਧੀ ਪੋਸਟਰ ਮਾਮਲੇ 'ਚ ਕਿਹਾ ਕਿ ਉਹ ਖੇਤਰ 'ਚ ਹੀ ਹੈ ਅਤੇ ਜਿਊਂਦੀ ਹੈ ਤੇ ਗੁੰਮਸ਼ੁਦਾ ਨਹੀਂ ਹੈ। ਵਿਨੇਸ਼ ਨੇ ਕਿਹਾ,''ਮੈਂ ਜੁਲਾਨਾ 'ਚ ਹੀ ਹਾਂ, ਜਿਊਂਦੀ ਹਾਂ ਅਤੇ ਕਿਤੇ ਗੁੰਮਸ਼ੁਦਾ ਨਹੀਂ ਹਾਂ। ਮੈਂ ਆਪਣਿਆਂ ਵਿਚ ਰਹੀ ਹਾਂ ਅਤੇ ਆਪਣਿਆਂ ਦੇ ਵਿਚ ਹੀ ਰਹਾਂਗੀ। ਇਕ ਮਹੀਨੇ 'ਚ ਕੋਈ ਗੁੰਮਸ਼ੁਦਾ ਨਹੀਂ ਹੋ ਜਾਂਦਾ।''
ਕਾਂਗਰਸ ਵਿਧਾਇਕ ਨੇ ਸ਼ੁੱਕਰਵਾਰ ਨੂੰ ਜੀਂਦ ਸਥਿਤ ਆਪਣੇ ਦਫ਼ਤਰ 'ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਿਹਾ ਕਿ ਜੁਲਾਨਾ ਨੂੰ ਵਿਕਾਸ ਦੇ ਮਾਮਲੇ 'ਚ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਬੀਤੇ ਹਫ਼ਤੇ ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ ਦੀ ਗੁੰਮਸ਼ੁਦਗੀ 'ਚ ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸਨ। ਵਿਰੋਧੀ ਧਿਰ ਦੇ ਲੋਕ ਪੋਸਟਰ 'ਤੇ ਜੰਮ ਕੇ ਚੁਟਕੀ ਵੀ ਲੈ ਰਹੇ ਹਨ। ਗੁੰਮਸ਼ੁਦਾ ਵਿਧਾਇਕ ਦੇ ਪੋਸਟਰ ਵਾਇਰਲ ਕਰਨ ਦੇ ਮਾਮਲੇ 'ਚ ਕਾਂਗਰਸ ਆਗੂ ਨੇ ਕਿਹਾ,''ਇਹ ਲੋਕਾਂ ਨੂੰ ਮਾੜੀ ਮਾਨਸਿਕਤਾ ਹੈ। ਉਹ ਗੁੰਮਸ਼ੁਦਾ ਨਹੀਂ ਹਾਂ ਅਤੇ ਜਿਊਂਦੀ ਹਾਂ। ਵਿਧਾਇਕ ਬਣੇ ਅਜੇ ਇਕ ਮਹੀਨਾ ਹੀ ਤਾਂ ਹੋਇਆ ਹੈ। ਅਜਿਹੇ 'ਚ ਉਹ ਲਗਾਤਾਰ ਲੋਕਾਂ ਵਿਚ ਜਾ ਰਹੀ ਹਾਂ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8