ਹਰਿਆਣਾ 'ਚ 'ਆਪ' ਨੇ ਨਹੀਂ ਖੋਲ੍ਹਿਆ ਖਾਤਾ

10/24/2019 3:16:55 PM

ਨਵੀਂ ਦਿੱਲੀ— ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੇ ਮਜ਼ਬੂਤ ਹਾਜ਼ਰੀ ਦਾ ਦਾਅਵਾ ਕੀਤਾ ਸੀ। ਹਾਲਾਂਕਿ ਹਾਲੇ ਤੱਕ ਦੇ ਚੋਣ ਨਤੀਜੇ ਕੇਜਰੀਵਾਲ ਦੇ ਦਿੱਲੀ ਤੋਂ ਬਾਹਰ ਪੈਰ ਜਮਾਉਣ ਦੀ ਇੱਛਾ 'ਤੇ ਪਾਣੀ ਫੇਰ ਰਹੇ ਹਨ। ਹੁਣ ਤੱਕ ਆਏ ਰੁਝਾਨਾਂ ਅਨੁਸਾਰ ਹਰਿਆਣਾ 'ਚ 'ਆਪ' ਖਾਤਾ ਤੱਕ ਨਹੀਂ ਖੋਲ੍ਹ ਸਕੀ ਹੈ।

PunjabKesariਆਮ ਆਦਮੀ ਪਾਰਟੀ ਨੇ ਹਰਿਆਣਾ 'ਚ 90 'ਚੋਂ 46 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਸਨ। ਹਰਿਆਣਾ ਕੇਜਰੀਵਾਲ ਦਾ ਗ੍ਰਹਿ ਰਾਜ ਵੀ ਹੈ। ਕਰੀਬ ਅੱਧੀ ਤੋਂ ਜ਼ਿਆਦਾ ਸੀਟਾਂ 'ਤੇ ਉਮੀਦਵਾਰ ਨੂੰ ਉਤਾਰਨ ਤੋਂ ਬਾਅਦ ਵੀ ਕੇਜਰੀਵਾਲ ਨੇ ਕੋਈ ਉਤਸ਼ਾਹ ਨਹੀਂ ਦਿਖਾਇਆ। ਉਹ ਨਾ ਤਾਂ ਚੋਣ ਪ੍ਰਚਾਰ 'ਚ ਸ਼ਾਮਲ ਹੋਏ ਅਤੇ ਨਾ ਹੀ ਪਾਰਟੀ ਦੇ ਹੋਰ ਸੀਨੀਅਰ ਨੇਤਾ ਪ੍ਰਚਾਰ ਲਈ ਹਰਿਆਣਾ ਪਹੁੰਚੇ। ਅਜਿਹੇ 'ਚ ਜ਼ਿਆਦਾਤਰ ਸੀਟਾਂ 'ਤੇ 'ਆਪ' ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੁੰਦੀ ਦਿੱਸ ਰਹੀ ਹੈ।


DIsha

Content Editor

Related News