ਮਾਪਦੰਡਾਂ ''ਤੇ ਖਰ੍ਹੇ ਨਹੀਂ ਉਤਰੇ ਹਰਿਆਣਾ ਦੇ ਥਰਮਲ ਪਲਾਂਟ, ਨੋਟਿਸ ਜਾਰੀ

02/03/2020 4:05:30 PM

ਪਾਨੀਪਤ— ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਨੇ ਹਰਿਆਣਾ 'ਚ ਸਥਿਤ 4 ਥਰਮਲ ਪਲਾਂਟ ਪ੍ਰਾਜੈਕਟ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ। ਇਹ ਚਾਰੋਂ ਬਿਜਲੀ ਪਲਾਂਟ ਨਿਕਾਸੀ ਨਿਯਮਾਂ ਦੇ ਮਾਪਦੰਡਾਂ 'ਤੇ ਖਰ੍ਹੇ ਨਹੀਂ ਉਤਰੇ ਹਨ। ਇਨ੍ਹਾਂ ਥਰਮਲ ਪਲਾਂਟ 'ਚ ਪਾਨੀਪਤ ਥਰਮਲ ਪਲਾਂਟ ਸਟੇਸ਼ਨ, ਯਮੁਨਾਨਗਰ ਦੇ ਪਾਂਸਰਾ 'ਚ ਦੀਨ ਬੰਧੂ ਛੋਟੂ ਰਾਮ ਥਰਮਲ ਪਲਾਂਟ, ਹਿਸਾਰ ਦੇ ਰਾਜੀਵ ਗਾਂਧੀ ਥਰਮਲ ਪ੍ਰਾਜੈਕਟ ਅਤੇ ਝੱਜਰ 'ਚ ਅਰਾਵਲੀ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਨਿਕਾਸੀ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਬੋਰਡ ਦੇ ਚੇਅਰਮੈਨ ਐੱਸ. ਪੀ. ਐੱਸ. ਪਰਿਹਾਰ ਨੇ ਦੱਸਿਆ ਕਿ 31 ਜਨਵਰੀ ਤਕ ਪਾਵਰ ਪਲਾਂਟ ਯੂਨਿਟ ਨੂੰ ਚਿਤਾਵਨੀ ਜਾਰੀ ਕੀਤੀ ਗਈ ਸੀ। ਇਸ 'ਚ ਕਿਹਾ ਗਿਆ ਸੀ ਕਿ ਨਿਯਮਾਂ ਦੀ ਪਾਲਣਾ ਕਰਨ 'ਚ ਅਸਫਲ ਰਹਿਣ ਕਾਰਨ ਪਾਵਰ ਪਲਾਂਟ ਯੂਨਿਟ ਬੰਦ ਕੀਤੇ ਜਾ ਸਕਦੇ ਹਨ ਅਤੇ ਵਾਤਾਵਰਣ ਮੁਆਵਜ਼ਾ ਉਨ੍ਹਾਂ 'ਤੇ ਲਾਇਆ ਜਾ ਸਕਦਾ ਹੈ। ਜਿਸ ਤੋਂ ਬਾਅਦ ਹੁਣ ਨੋਟਿਸ ਜਾਰੀ ਕੀਤਾ ਗਿਆ ਹੈ। 

ਦਰਅਸਲ ਵਾਤਾਵਰਣ ਮੰਤਰਾਲੇ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲੇ ਨੇ 2015 'ਚ ਕੋਲਾ-ਆਧਾਰਿਤ ਬਿਜਲੀ ਪਲਾਂਟਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਤਾਂ ਕਿ ਗੰਦਲੀਆਂ ਗੈਸਾਂ ਦੀ ਨਿਕਾਸੀ 'ਚ ਕਟੌਤੀ ਕੀਤੀ ਜਾ ਸਕੇ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਲਈ ਪਾਵਰ ਸਟੇਸ਼ਨਾਂ ਲਈ ਪਹਿਲਾਂ ਸਮੇਂ ਸੀਮਾ 2017 ਸੀ। ਸੀ. ਪੀ. ਸੀ. ਬੀ. ਨੇ 2017 ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਪਲਾਂਟਾਂ ਨੂੰ ਭਾਗਾਂ ਦੇ ਨਿਕਾਸ ਦੀ ਸੀਮਾ ਨੂੰ ਪੂਰਾ ਕਰਨ ਲਈ ਇਲਕੈਟ੍ਰੋਸੈਸਟਿਕ ਪ੍ਰੈਪਿਸੀਟਰ ਲਾਉਣੇ ਚਾਹੀਦੇ ਹਨ ਪਰ ਇਨ੍ਹਾਂ ਦੀ ਵੀ ਪਾਲਣਾ ਨਹੀਂ ਕੀਤੀ ਗਈ। ਹੁਣ ਥਰਮਲ ਪਲਾਂਟਾਂ ਨੂੰ ਕਾਰਨ ਦੱਸੋ ਨੋਟਿਸ ਦਾ ਜਵਾਬ 15 ਦਿਨਾਂ ਦੇ ਅੰਦਰ ਦੇਣਾ ਪਵੇਗਾ। ਇਸ 'ਚ ਅਸਫਲ ਰਹਿਣ 'ਤੇ ਵਾਤਾਵਰਣ (ਸੁਰੱਖਿਆ) ਐਕਟ ਤਹਿਤ ਕਾਰਵਾਈ ਸ਼ੁਰੂ ਕੀਤੀ ਜਾਵੇਗੀ।


Tanu

Content Editor

Related News