ਸੋਨੀਪਤ: ਪੁਲਸ ਅਤੇ ਬਦਮਾਸ਼ਾਂ ''ਚ ਹੋਇਆ ਮੁਕਾਬਲਾ, 11 ਗ੍ਰਿਫਤਾਰ
Thursday, Nov 08, 2018 - 12:56 PM (IST)

ਸੋਨੀਪਤ-ਹਰਿਆਣਾ ਦੇ ਸੋਨੀਪਤ ਜ਼ਿਲੇ 'ਚ ਪੁਲਸ ਅਤੇ ਬਦਮਾਸ਼ਾਂ 'ਚ ਮੁਕਾਬਲਾ ਹੋਇਆ ਹੈ। ਇਸ ਮੁਕਾਬਲੇ ਦੌਰਾਨ 11 ਬਦਮਾਸ਼ਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਰਿਪੋਰਟ ਮੁਤਾਬਕ ਇਸ ਮੁਕਾਬਲੇ 'ਚ 7 ਇਨਾਮੀ ਬਦਮਾਸ਼ ਗ੍ਰਿਫਤਾਰ ਹੋਏ ਹਨ। ਗ੍ਰਿਫਤਾਰ ਕੀਤੇ ਗਏ ਸਾਰੇ ਬਦਮਾਸ਼ਾਂ 'ਤੇ ਹੱਤਿਆ ਅਤੇ ਲੁੱਟ ਵਰਗੇ ਗੰਭੀਰ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਸਾਰੇ ਗ੍ਰਿਫਤਾਰ ਕੀਤੇ ਬਦਮਾਸ਼ ਰਾਮਕਰਣ ਅਤੇ ਕ੍ਰਿਸ਼ਣ ਗਾਂਠਾ ਗੈਂਗ ਦੇ ਮੈਂਬਰ ਹਨ। ਪੁਲਸ ਨੇ ਭਾਰੀ ਮਾਤਰਾ 'ਚ ਹਥਿਆਰ ਅਤੇ ਲੁੱਟ ਦੀ ਰਕਮ ਬਰਾਮਦ ਕੀਤੀ ਹੈ।