ਹਰਿਆਣਾ ਸਰਕਾਰ ਨੇ ਵਿਜ ਤੋਂ ਖੋਹਿਆ CID ਵਿਭਾਗ, ਪੋਰਟਫੋਲੀਓ 'ਚ ਵੱਡਾ ਬਦਲਾਅ

01/23/2020 12:27:28 AM

ਚੰਡੀਗੜ੍ਹ — ਹਰਿਆਣਾ ਸਰਕਾਰ ਨੇ ਗ੍ਰਹਿ ਮੰਤਰਾਲਾ ਦੇ ਪੋਰਟਫੋਲੀਓ 'ਚ ਵੱਡਾ ਬਦਲਾਅ ਕੀਤਾ ਹੈ। ਇਸ ਬਦਲਾਅ 'ਚ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਤੋਂ ਸੀ.ਆਈ.ਡੀ. ਵਿਭਾਗ ਵਾਪਸ ਲੈ ਲਿਆ ਗਿਆ ਹੈ। ਸੀ.ਆਈ.ਡੀ. ਵਿਭਾਗ ਹੁਣ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕੋਲ ਰਹੇਗਾ।
ਪ੍ਰਦੇਸ਼ ਸਰਕਾਰ ਨੇ ਸੀ.ਐੱਮ. ਮਨੋਹਰ ਲਾਲ ਖੱਟੜ ਦੀ ਸਲਾਹ 'ਤੇ ਕੁਝ ਨਵੇਂ ਵਿਭਾਗਾਂ ਨੂੰ ਸੀ.ਐੱਮ. ਅਤੇ 2 ਮੰਤਰੀਆਂ ਨੂੰ ਵੰਡੇ ਹਨ। ਅਪਰਾਧਿਕ ਜਾਂਚ ਵਿਭਾਗ ਤੇ ਅਮਲਾ ਅਤੇ ਸਿਖਲਾਈ ਵਿਭਾਗ, ਅਤੇ ਰਾਜਭਵਨ ਮਾਮਲਿਆਂ ਦੇ ਵਿਭਾਗਾਂ ਨੂੰ ਸੀ.ਐੱਮ. ਨੂੰ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਗ੍ਰਹਿ ਮੰਤਰੀ ਅਨਿਲ ਵਿਜ ਨੇ ਹੁਣ ਤਕ ਆਪਣੇ ਬਿਆਨਾਂ 'ਚ ਸੀ.ਆਈ.ਡੀ. ਗ੍ਰਹਿ ਮੰਤਰਾਲਾ ਦੇ ਤਹਿਤ ਹੋਣ ਦਾ ਦਾਅਵਾ ਕਰਦੇ ਰਹੇ ਹਨ। ਸੀ.ਆਈ.ਡੀ. ਵਿਭਾਗ ਨੂੰ ਲੈ ਕੇ ਪ੍ਰਦੇਸ਼ 'ਚ ਕਾਫੀ ਚਰਚਾ ਰਹੀ ਹੈ। ਇਹ ਵਿਭਾਗ ਆਖਿਰ ਕਿਸਦੇ ਕੋਲ ਰਹੇਗਾ?


Inder Prajapati

Content Editor

Related News