ਤੇਜ਼ਾਬ ਹਮਲੇ ਨਾਲ ਪੀੜਤ ਔਰਤਾਂ ਨੂੰ ਮਹੀਨਾਵਾਰ ਪੈਂਸ਼ਨ ਦੇਵੇਗੀ ਹਰਿਆਣਾ ਸਰਕਾਰ

Wednesday, Sep 26, 2018 - 04:53 PM (IST)

ਤੇਜ਼ਾਬ ਹਮਲੇ ਨਾਲ ਪੀੜਤ ਔਰਤਾਂ ਨੂੰ ਮਹੀਨਾਵਾਰ ਪੈਂਸ਼ਨ ਦੇਵੇਗੀ ਹਰਿਆਣਾ ਸਰਕਾਰ

ਨਵੀਂ ਦਿੱਲੀ— ਹਰਿਆਣਾ ਸਰਕਾਰ ਨੇ ਹੁਣ ਤੇਜ਼ਾਬ ਹਮਲੇ ਦੀ ਪੀੜਤ ਔਰਤਾਂ ਨੂੰ ਮਾਸਿਕ ਪੈਂਸ਼ਨ ਦੇਣ ਦਾ ਫੈਸਲਾ ਲਿਆ ਹੈ। ਤੇਜ਼ਾਬ ਪੀੜਤਾਵਾਂ ਨੂੰ ਪੈਂਸ਼ਨ ਦੇਣ ਦੀ ਯੋਜਨਾ ਮੁਤਾਬਕ ਇਹ ਪੈਂਸ਼ਨ ਜੀਵਨ ਭਰ ਦਿੱਤੀ ਜਾਵੇਗੀ। ਇਹ ਫੈਸਲਾ ਮੰਗਲਵਾਰ ਨੂੰ ਹਰਿਆਣਾ 'ਚ ਕੈਬਨਿਟ ਦੀ ਬੈਠਕ 'ਚ ਲਿਆ ਗਿਆ ਹੈ। ਇਸ ਦੀ ਜਾਣਕਾਰੀ ਰਾਜਮੰਤਰੀ ਕ੍ਰਿਸ਼ਣਾ ਬੇਦੀ ਨੇ ਦਿੱਤੀ।

ਮੰਤਰੀ ਬੇਦੀ ਨੇ ਦੱਸਿਆ ਕਿ ਕੇਂਦਰ 'ਚ ਭਾਜਪਾ ਸਰਕਾਰ ਬਣਨ ਤੋਂ ਪਹਿਲਾਂ ਸਿਰਫ ਸੱਤ ਤਰ੍ਹਾਂ ਦੇ ਡਿਐਸਬਿਲੀਟੀਜ਼ ਨੂੰ ਹੀ ਲਾਭ ਦੇਣ ਦੀ ਕੈਟੇਗਰੀ 'ਚ ਰੱਖਿਆ ਜਾਂਦਾ ਸੀ ਪਰ 2014 'ਚ ਭਾਜਪਾ ਸਰਕਾਰ ਦੇ ਬਣਨ ਤੋਂ ਬਾਅਦ 21 ਤਰ੍ਹਾਂ ਦੇ ਡਿਸੇਬਲ ਲੋਕਾਂ ਨੂੰ ਵਿਕਲਾਂਗਤਾ ਪੈਂਸ਼ਨ ਯੋਜਨਾ ਦੀ ਕੈਟਗਰੀ 'ਚ ਰੱਖਿਆ ਗਿਆ ਹੈ।

ਬੇਦੀ ਮੁਤਾਬਕ ਇਸ ਯੋਜਨਾ 'ਚ ਤੇਜ਼ਾਬ ਪੀੜਤਾਂ ਨੂੰ ਵੀ ਲਾਭ ਦੇਣ ਲਈ ਕੇਂਦਰ ਸਰਕਾਰ ਨੇ ਇਹ ਯੋਜਨਾ ਬਣਾਈ ਹੈ। ਹੁਣ ਹਰਿਆਣਾ 'ਚ ਵੀ ਇਸ ਨੂੰ ਪਾਸ ਕਰ ਦਿੱਤਾ ਗਿਆ ਹੈ। ਇਸ ਯੋਜਨਾ ਦੇ ਤਹਿਤ 2 ਮਈ 2011 ਦੇ ਬਾਅਦ ਜਿੰਨੀਆਂ ਵੀ ਤੇਜ਼ਾਬ ਹਮਲੇ ਦੀ ਪੀੜਤ ਅਰੌਤਾਂ ਅਤੇ ਲੜਕੀਆਂ ਹਨ ਉਨ੍ਹਾਂ ਨੂੰ ਅਪੰਗਤਾ ਦੀ ਪ੍ਰਤੀਸ਼ਤ ਦੇ ਆਧਾਰ 'ਤੇ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਬੇਦੀ ਨੇ ਦੱਸਿਆ ਵਿਕਲਾਂਗ ਲੋਕਾਂ 1800 ਰੁਪਏ ਪੈਂਸ਼ਨ ਦੇਣ ਦਾ ਪ੍ਰਬੰਧ ਹੈ। ਉੱਥੇ ਹੀ ਤੇਜ਼ਾਬ ਹਮਲੇ ਨਾਲ ਪੀੜਤ ਔਰਤਾਂ ਨੂੰ ਵੀ ਇਸ ਦਾ ਲਾਭ ਦੇਣ ਦੀ ਯੋਜਨਾ ਕੇਂਦਰ ਸਰਕਾਰ ਨੇ ਬਣਾਈ ਹੈ।

ਹਰਿਆਣਾ ਸਰਕਾਰ ਨੇ ਇਹ ਤੈਅ ਕੀਤਾ ਹੈ ਕਿ 40-50 ਵਿਕਲਾਂਗ ਹੋਣ 'ਤੇ ਬੁੱਢਾਪਾ ਪੈਂਸ਼ਨ ਅਤੇ ਵਿਕਲਾਂਗ ਪੈਂਸ਼ਨ ਤਹਿਤ ਮਿਲਣ ਵਾਲੀ ਰਾਸ਼ੀ ਦਾ ਢਾਈ ਗੁਣਾਂ ਇਨ੍ਹਾਂ ਔਰਤਾਂ ਨੂੰ ਦਿੱਤਾ ਜਾਵੇਗਾ। ਜੇਕਰ ਵਿਕਲਾਂਗ ਪੈਂਸ਼ਨ 1800 ਰੁਪਏ ਤਾਂ ਤੇਜ਼ਾਬ ਹਮਲੇ ਦੀ ਪੀੜਤਾਂ ਨੂੰ 4500 ਰੁਪਏ ਦੀ ਪੈਂਸ਼ਨ ਦੇ ਰੂਪ 'ਚ ਦਿੱਤਾ ਜਾਵੇਗਾ। ਉੱਥੇ ਹੀ ਉਹ ਪੀੜਤਾਂ 51-60 ਪ੍ਰਤੀਸ਼ਤ ਵਿਕਲਾਂਗਾਂ 'ਤੇ ਵਿਕਲਾਂਗ ਪੈਂਸ਼ਨ ਦਾ ਤਿੰਨ ਗੁਣਾ ਅਰਥਾਤ 6300 ਰੁਪਏ ਅਤੇ 61 ਪ੍ਰਤੀਸ਼ਤ ਤੋਂ ਜ਼ਿਆਦਾ ਵਿਕਲਾਂਗਾਂ 'ਤੇ ਵਿਕਲਾਂਗ ਪੈਂਸ਼ਨ ਦਾ ਸਾਢੇ ਚਾਰ ਗੁਣਾ ਅਰਥਾਤ 8100 ਰੁਪਏ ਦਿੱਤੇ ਜਾਣਗੇ।

ਬੇਦੀ ਨੇ ਦੱਸਿਆ ਕਿ ਇਹ ਸੁਵਿਧਾ ਕੇਂਦਰ ਅਤੇ ਪੁਰਸ਼ ਪੀੜਤਾਂ 'ਤੇ ਵੀ ਲਾਗੂ ਹੋਵੇਗੀ। ਹਰਿਆਣਾ 'ਚ ਹੁਣ ਤਕ ਤੇਜ਼ਾਬ ਹਮਲੇ ਦੇ 15 ਕੇਸ ਆਏ ਹਨ ਜੇਕਰ ਹੋਰ ਵੀ ਆਏ ਤਾਂ ਉਨ੍ਹਾਂ ਨੂੰ ਵੀ ਇਹ ਯੋਜਨਾ ਦਾ ਲਾਭ ਦਿੱਤਾ ਜਾਵੇਗਾ।
 


Related News