ਰਾਹੁਲ ਨੂੰ ਹਟਾ ਕੇ ਪ੍ਰਿਯੰਕਾ ਨੂੰ ਬਣਾ ਦਿਉ ਪ੍ਰਧਾਨ: ਹਰਸਿਮਰਤ ਕੌਰ ਬਾਦਲ

Thursday, Jan 24, 2019 - 03:31 PM (IST)

ਰਾਹੁਲ ਨੂੰ ਹਟਾ ਕੇ ਪ੍ਰਿਯੰਕਾ ਨੂੰ ਬਣਾ ਦਿਉ ਪ੍ਰਧਾਨ: ਹਰਸਿਮਰਤ ਕੌਰ ਬਾਦਲ

ਨਵੀਂ ਦਿੱਲੀ— ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਡੁੱਬਦੀ ਕਿਸ਼ਤੀ ਨੂੰ ਤਿਣਕੇ ਦਾ ਸਹਾਰਾ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਬੇਕਾਰ ਲੀਡਰ ਕਿਹਾ ਗਿਆ ਸੀ। ਉੱਥੇ ਹੀ ਦੇਸ਼ ਦੀ ਜਨਤਾ ਨੇ ਵੀ ਰਾਹੁਲ ਨੂੰ ਨਕਾਰ ਦਿੱਤਾ ਹੋਇਆ ਹੈ। ਹਰਸਿਮਰਤ ਕੌਰ ਨੇ ਕਿਹਾ ਕਿ ਕਾਂਗਰਸ ਨੇ ਹੁਣ ਖੁਦ ਮੋਹਰ ਲੱਗਾ ਦਿੱਤੀ ਹੈ, ਇਨ੍ਹਾਂ ਨਾਲ ਕੋਈ ਗਠਜੋੜ ਕਰਨ ਲਈ ਤਿਆਰ ਹੈ। ਕਾਂਗਰਸ ਆਪਣੇ ਪਰਿਵਾਰਵਾਦ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਇਲਾਵਾ ਕੋਈ ਲੀਡਰ ਨਜ਼ਰ ਨਹੀਂ ਆਉਂਦਾ ਹੈ। ਕਾਂਗਰਸ ਨੇ ਬਹੁਤ ਸਾਰੇ ਨੌਜਵਾਨ ਨੇਤਾਵਾਂ ਨੂੰ ਪਾਸੇ ਰੱਖਿਆ ਗਿਆ ਹੈ ਤਾਂ ਕਿ ਰਾਹੁਲ ਗਾਂਧੀ ਪਿੱਛੇ ਨਾ ਹੋ ਜਾਣ।ਕਾਂਗਰਸ ਨੇ ਜੋ ਸਟੰਟ ਚੱਲਿਆ ਹੈ, ਉਹ ਅਮੇਠੀ ਅਤੇ ਰਾਏਬਰੇਲੀ ਦੀ ਸੀਟ ਬਚਾਉਣ ਲਈ ਹੈ। ਇਨ੍ਹਾਂ ਕੋਲ ਇਹੀ 2 ਸੀਟਾਂ ਰਹਿ ਗਈਆਂ ਸਨ, ਜਿਸ 'ਚ ਪਹਿਲਾਂ ਵੀ ਰਾਹੁਲ ਨੂੰ ਸਮਰਿਤੀ ਹਰਾਉਣ ਲੱਗੀ ਸੀ। ਪ੍ਰਿਯੰਕਾ ਗਾਂਧੀ ਵਿਚ ਇੰਨੀ ਕਾਬਲੀਅਤ ਹੈ ਤਾਂ ਰਾਹੁਲ ਗਾਂਧੀ ਨੂੰ ਹਟਾ ਕੇ ਪ੍ਰਿਯੰਕਾ ਨੂੰ ਪ੍ਰਧਾਨ ਬਣਾ ਦਿਓ, ਗਾਂਧੀ ਪਰਿਵਾਰ 'ਚ ਕੀ ਅੜਚਨ ਹੈ।


author

Iqbalkaur

Content Editor

Related News