ਹਰਜਿੰਦਰ ਬਣੇ ਲੋਕਾਂ ਲਈ ਮਿਸਾਲ, ਚਲਾਉਂਦੇ ਹਨ ਸ਼ਹਿਰ ਦੀ ਇਕਲੌਤੀ ''ਆਟੋ ਐਂਬੂਲੈਂਸ''

Friday, Jul 12, 2019 - 04:51 PM (IST)

ਹਰਜਿੰਦਰ ਬਣੇ ਲੋਕਾਂ ਲਈ ਮਿਸਾਲ, ਚਲਾਉਂਦੇ ਹਨ ਸ਼ਹਿਰ ਦੀ ਇਕਲੌਤੀ ''ਆਟੋ ਐਂਬੂਲੈਂਸ''

ਨਵੀਂ ਦਿੱਲੀ— ਜੇਕਰ ਤੁਸੀਂ ਹਰਜਿੰਦਰ ਸਿੰਘ ਦੇ ਆਟੋ ਨੂੰ ਸਾਹਮਣੇ ਤੋਂ ਦੇਖੋਗੇ ਤਾਂ ਇਹ ਦਿੱਲੀ ਦੀਆਂ ਸੜਕਾਂ 'ਤੇ ਚੱਲਣ ਵਾਲੇ ਬਾਕੀ ਹਜ਼ਾਰਾਂ ਆਟੋ ਦੀ ਹੀ ਤਰ੍ਹਾਂ ਲੱਗੇਗਾ ਪਰ ਪਿੱਛਿਓਂ ਦੇਖਣ 'ਤੇ ਪਤਾ ਲੱਗ ਜਾਵੇਗਾ ਕਿ ਹਰਜਿੰਦਰ ਅਤੇ ਉਨ੍ਹਾਂ ਦਾ ਆਟੋ ਬਾਕੀਆਂ ਨਾਲੋਂ ਵੱਖ ਕਿਉਂ ਹੈ। ਦਰਅਸਲ ਇਨ੍ਹਾਂ ਨੇ ਆਪਣੇ ਆਟੋ ਦੀ ਬੈਕ ਸਾਈਡ 'ਤੇ ਸੜਕ ਹਾਦਸੇ 'ਚ ਜ਼ਖਮੀ ਲਈ 'ਮੁਫਤ ਐਂਬੂਲੈਂਸ' ਲਿਖਵਾ ਰੱਖਿਆ ਹੈ। 76 ਸਾਲਾ ਹਰਜਿੰਦਰ ਜੋ ਪਹਿਲਾਂ ਟਰੈਫਿਕ ਵਾਰਡਨ ਸਨ, ਦੱਸਦੇ ਹਨ ਕਿ ਸ਼ਾਇਦ ਇਹ ਸ਼ਹਿਰਦੀ ਇਕਲੌਤੀ ਆਟੋ ਐਂਬੂਲੈਂਸ ਹੋਵੇਗੀ। ਹੁਣ ਤੱਕ ਸੈਂਕੜੇ ਲੋਕਾਂ ਦੀ ਮਦਦ ਕਰ ਜਾਨ ਬਚਾ ਚੁਕੇ ਹਰਜਿੰਦਰ ਕਹਿੰਦੇ ਹਨ ਕਿ ਉਹ ਆਪਣੇ ਆਖਰੀ ਸਾਹ ਤੱਕ ਲੋਕਾਂ ਦੀ ਮਦਦ ਕਰਦੇ ਰਹਿਣਾ ਚਾਹੁੰਦੇ ਹਨ। ਕਿਸ ਚੀਜ਼ ਨੇ ਉਨ੍ਹਾਂ ਨੂੰ ਇਸ ਲਈ ਪ੍ਰੇਰਨਾ ਦਿੱਤੀ ਵਾਲੇ ਸਵਾਲ ਦੇ ਜਵਾਬ 'ਚ ਹਰਜਿੰਦਰ ਕਹਿੰਦੇ ਹਨ,''ਟਰੈਫਿਕ ਵਾਰਡਨ ਦੇ ਤੌਰ 'ਤੇ ਕੰਮ ਕਰਦੇ ਸਮੇਂ ਮੈਂ ਕਾਫੀ ਹਾਦਸੇ ਦੇਖੇ ਹਨ। ਉਸ ਸਮੇਂ ਵੀ ਮੈਂ ਉਨ੍ਹਾਂ ਦੀ ਮਦਦ ਕਰਨਾ ਚਾਹੁੰਦਾ ਸੀ। ਹੁਣ ਆਟੋ ਖਰੀਦ ਕੇ ਅਜਿਹਾ ਕਰ ਪਾ ਰਿਹਾ ਹਾਂ।''PunjabKesariਹਰਜਿੰਦਰ ਨਾਰਥ ਈਸਟ ਦਿੱਲੀ ਦੇ ਭਜਨਪੁਰਾ ਇਲਾਕੇ 'ਚ ਆਪਣੇ ਵੱਡੇ ਬੇਟੇ ਅਤੇ ਉਸ ਦੇ ਪਰਿਵਾਰ ਨਾਲ ਰਹਿੰਦੇ ਹਨ। ਰੋਜ਼ਾਨਾ 8 ਵਜੇ ਉਹ ਆਪਣੇ ਕੰਮ 'ਤੇ ਨਿਕਲ ਜਾਂਦੇ ਹਨ ਅਤੇ ਸੜਕ 'ਤੇ ਜਿਸ ਨੂੰ ਵੀ ਮਦਦ ਦੀ ਲੋੜ ਹੁੰਦੀ ਹੈ, ਉਸ ਵੱਲ ਹੱਥ ਵਧਾ ਦਿੰਦੇ ਹਨ। ਹਰਜਿੰਦਰ ਦੱਸਦੇ ਹਨ ਕਿ ਉਹ ਆਪਣੇ ਆਟੋ 'ਚ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਵੀ ਲੈ ਕੇ ਤੁਰਦੇ ਹਨ। ਇਸ 'ਚ ਜ਼ਿਆਦਾਤਰ ਉਹ ਹੁੰਦੀਆਂ ਹਨ ਜੋ ਆਮ ਤੌਰ 'ਤੇ ਕੰਮ ਆਉਣ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਨ੍ਹਾਂ ਸਭ ਚੀਜ਼ਾਂ ਲਈ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਹੁੰਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਕੁਝ ਘੰਟੇ ਜ਼ਿਆਦਾ ਕੰਮ ਵੀ ਕਰਦੇ ਹਨ। ਆਟੋ 'ਚ ਡੋਨੇਸ਼ਨ ਬਾਕਸ ਵੀ ਰੱਖਿਆ ਹੈ ਪਰ ਉਹ ਖੁਦ ਕਿਸੇ ਤੋਂ ਪੈਸੇ ਨਹੀਂ ਮੰਗਦੇ, ਜੋ ਜਿੰਨਾ ਦੇਣਾ ਚਾਹੁੰਦੇ ਹੈ, ਉਸ ਬਾਕਸ 'ਚ ਪਾ ਜਾਂਦਾ ਹੈ। ਹਰਜਿੰਦਰ ਉਸੇ ਪੈਸਿਆਂ ਨਾਲ ਦਵਾਈਆਂ ਖਰੀਦ ਲੈਂਦੇ ਹਨ।PunjabKesari


author

DIsha

Content Editor

Related News