ਕੋਈ ਧਾਰਮਿਕ ਸ਼ਖ਼ਸੀਅਤ ਨਹੀਂ, ਇਕ ਅੱਤਵਾਦੀ ਸੀ ਹਰਦੀਪ ਸਿੰਘ ਨਿੱਝਰ

Monday, Sep 25, 2023 - 06:02 PM (IST)

ਕੋਈ ਧਾਰਮਿਕ ਸ਼ਖ਼ਸੀਅਤ ਨਹੀਂ, ਇਕ ਅੱਤਵਾਦੀ ਸੀ ਹਰਦੀਪ ਸਿੰਘ ਨਿੱਝਰ

ਨਵੀਂ ਦਿੱਲੀ (ਭਾਸ਼ਾ)-ਖ਼ਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦਰਮਿਆਨ ਬਣੇ ਤਣਾਅ ਦਰਮਿਆਨ ਸੂਤਰਾਂ ਦਾ ਕਹਿਣਾ ਹੈ ਕਿ ਨਿੱਝਰ ਕੋਈ ਧਾਰਮਿਕ ਜਾਂ ਸਮਾਜਿਕ ਸ਼ਖ਼ਸੀਅਤ ਨਹੀਂ ਸੀ ਸਗੋਂ ਉਹ ਅੱਤਵਾਦੀ ਸੀ ਜੋ ਅੱਤਵਾਦੀ ਸਿਖਲਾਈ ਕੈਂਪ ਚਲਾਉਣ ਅਤੇ ਅੱਤਵਾਦੀ ਕਾਰਵਾਈਆਂ ਨੂੰ ਫੰਡਿੰਗ ਕਰਨ ਵਿਚ ਸ਼ਾਮਲ ਸੀ। ਨਿੱਝਰ, ਗੁਰਦੀਪ ਸਿੰਘ ਉਰਫ਼ ਦੀਪਾ ਹੇਰਨਵਾਲਾ ਦਾ ਨਜ਼ਦੀਕੀ ਸਾਥੀ ਸੀ। ਹੇਰਨਵਾਲਾ 1980 ਦੇ ਦਹਾਕੇ ਦੇ ਅਖੀਰ ਅਤੇ 1990 ਦੇ ਦਹਾਕੇ ਦੀ ਸ਼ੁਰੂਆਤ ਵਿਚ ਪੰਜਾਬ ਵਿਚ ਲਗਭਗ 200 ਲੋਕਾਂ ਦੇ ਕਤਲ ਵਿਚ ਸ਼ਾਮਲ ਸੀ। ਹੇਰਨਵਾਲਾ ਪਾਬੰਦੀਸ਼ੁਦਾ ਖਾਲਿਸਤਾਨ ਕਮਾਂਡੋ ਫੋਰਸ ਨਾਲ ਜੁੜਿਆ ਹੋਇਆ ਸੀ।

ਸੂਤਰਾਂ ਅਨੁਸਾਰ ਨਿੱਝਰ ਭਾਰਤ ਵਿਚ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੇ ਡਰੋਂ 1996 ਵਿਚ ਕੈਨੇਡਾ ਭੱਜ ਗਿਆ ਸੀ ਅਤੇ ਅੱਤਵਾਦੀ ਗਤੀਵਿਧੀਆਂ ਲਈ ਫੰਡਾਂ ਦਾ ਪ੍ਰਬੰਧ ਕਰਨ ਲਈ ਕੈਨੇਡਾ ਵਿਚ ਨਸ਼ਾ ਸਮੱਗਲਰਾਂ ਅਤੇ ਫਿਰੌਤੀ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਹੋ ਗਿਆ ਸੀ। ਉਹ ਭਾਰਤ ਵਿਚ ਹਮਲੇ ਕਰਨ ਲਈ ਬ੍ਰਿਟਿਸ਼ ਕੋਲੰਬੀਆ ਵਿਚ ਇਕ ਅੱਤਵਾਦੀ ਕੈਂਪ ’ਚ ਨੌਜਵਾਨਾਂ ਨੂੰ ਸਿਖਲਾਈ ਦੇਣ ਵਿਚ ਵੀ ਸ਼ਾਮਲ ਸੀ। ਇਨ੍ਹਾਂ ਸਾਲਾਂ ਦੌਰਾਨ ਨਿੱਝਰ ਨੇ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ਼.) ਦੇ ‘ਆਪ੍ਰੇਸ਼ਨ ਚੀਫ’ ਵਜੋਂ ਵੀ ਕੰਮ ਕੀਤਾ। ਸਾਲ 2020 ਵਿਚ ਉਸ ’ਤੇ ਭਾਰਤ ਸਰਕਾਰ ਨੇ ਕੇ. ਟੀ. ਐੱਫ. ਮੈਂਬਰਾਂ ਦੇ ਸੰਚਾਲਨਕਰਤਾ, ਨੈਟਵਰਕਿੰਗ, ਸਿਖਲਾਈ ਅਤੇ ਫੰਡਿੰਗ ਵਿਚ ਸਰਗਰਮੀ ਨਾਲ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਜੋੜੇ ਦੀਆਂ ਵਾਇਰਲ ਇਤਰਾਜ਼ਯੋਗ ਵੀਡੀਓਜ਼ ਦੇ ਮਾਮਲੇ 'ਚ ਨਵਾਂ ਮੋੜ, ਗ੍ਰਿਫ਼ਤਾਰ ਕੁੜੀ ਦਾ ਪਰਿਵਾਰ ਆਇਆ ਸਾਹਮਣੇ

ਨਿੱਝਰ ਨੇ 2012 ਵਿਚ ਪਾਕਿਸਤਾਨ ਦਾ ਦੌਰਾ ਕੀਤਾ ਸੀ ਅਤੇ ਉਹ ਇਕ ਹੋਰ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਜਗਤਾਰ ਸਿੰਘ ਤਾਰਾ ਦੇ ਸੰਪਰਕ ਵਿਚ ਆਇਆ ਸੀ। ਜਗਤਾਰ ਸਿੰਘ ਤਾਰਾ ਨੇ ਨਿੱਝਰ ਨੂੰ ਹਥਿਆਰ ਮੁਹੱਈਆ ਕਰਵਾਏ ਸਨ ਅਤੇ 2012 ਅਤੇ 2013 ਵਿਚ ਹੋਏ ਆਈ. ਈ. ਡੀ. ਹਮਲਿਆਂ ਵਿਚ ਉਸਦੀ ਮਦਦ ਕੀਤੀ ਸੀ। ਅਸੈਂਬਲੀ ਬਾਰੇ ਸਿਖਲਾਈ ਦਿੱਤੀ। ਉਸਨੇ ਹੱਥ ਵਿਚ ਫੜੇ ਜੀ. ਪੀ. ਐੱਸ. ਅਮਰੀਕਾ ਵਿਚ ਰਹਿ ਰਹੇ ਹਰਜੋਤ ਸਿੰਘ ਬੰਗੜ ਨੂੰ ਡਿਵਾਈਸ ਚਲਾਉਣ ਦੀ ਟਰੇਨਿੰਗ ਦੇਣ ਲਈ ਕੈਨੇਡਾ ਵਿਚ ਨਿੱਝਰ ਕੋਲ ਭੇਜਿਆ। ਨਿੱਝਰ ਨੇ ਤਾਰਾ ਨੂੰ 10 ਲੱਖ ਪਾਕਿਸਤਾਨੀ ਰੁਪਏ ਵੀ ਭੇਜੇ ਸਨ। ਨਿੱਝਰ ਨੇ ਸਾਲ 2014 ਵਿਚ ਤਾਰਾ ਦੇ ਨਿਰਦੇਸ਼ ’ਤੇ ਹਰਿਆਣਾ ਦੇ ਸਿਰਸਾ ’ਚ ਡੇਰਾ ਸੱਚਾ ਸੌਦਾ ਦੇ ਹੈੱਡਕੁਆਰਟਰ ’ਤੇ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਸੀ ਪਰ ਨਿੱਝਰ ਨੂੰ ਭਾਰਤੀ ਵੀਜ਼ਾ ਦੇਣ ਤੋਂ ਇਨਕਾਰ ਕਰਨ ਕਾਰਨ ਹਮਲਾ ਨਹੀਂ ਹੋ ਸਕਿਆ ਸੀ।

ਚਚੇਰੇ ਭਰਾ ਨੂੰ ਜਬਰੀ ਹਟਾ ਕੇ ਗੁਰਦੁਆਰੇ ’ਤੇ ਕੀਤਾ ਸੀ ਕਬਜ਼ਾ
ਨਿੱਝਰ ਨੇ 2021 ਵਿਚ ਕੈਨੇਡਾ ਦੇ ਸਰੀ ਵਿਚ ਸਥਿਤ ਸਥਾਨਕ ਗੁਰਦੁਆਰੇ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਹਿੰਸਾ ਦੀਆਂ ਧਮਕੀਆਂ ਦੇ ਕੇ ਉਸ ਨੇ ਆਪਣੇ ਚਚੇਰੇ ਭਰਾ ਰਘੁਬੀਰ ਸਿੰਘ ਨਿੱਝਰ ਨੂੰ ਜ਼ਬਰਦਸਤੀ ਅਹੁਦੇ ਤੋਂ ਹਟਾ ਕੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਸੀ।

ਇਹ ਵੀ ਪੜ੍ਹੋ-  ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ 'ਚ ਮੁਅੱਤਲ SHO ਨਵਦੀਪ ਸਿੰਘ ਗ੍ਰਿਫ਼ਤ ਤੋਂ ਕੋਹਾਂ ਦੂਰ, ਪਰਿਵਾਰ ਨੇ ਕੱਢੀ ਭੜਾਸ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News