ਹੰਦਵਾੜਾ ਦੇ ਸ਼ਹੀਦਾਂ ਨੂੰ PM ਮੋਦੀ ਦਾ ਨਮਨ, ਬੋਲੇ- ਕਦੇ ਨਹੀਂ ਭੁੱਲੇਗਾ ਬਲੀਦਾਨ

05/03/2020 4:08:48 PM

ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਹੋਏ ਐਨਕਾਊਂਟਰ 'ਚ ਸ਼ਹੀਦ ਫੌਜੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਂਜਲੀ ਦਿੱਤੀ। ਉਨਾਂ ਨੇ ਕਿਹਾ ਕਿ ਜਵਾਨਾਂ ਦੀ ਬਹਾਦਰੀ ਅਤੇ ਬਲੀਦਾਨ ਨੂੰ ਰਾਸ਼ਟਰ ਕਦੇ ਭੁਲਾ ਨਹੀਂ ਸਕੇਗਾ। ਪੀ.ਐੱਮ. ਮੋਦੀ ਨੇ ਆਪਣੇ ਨਿੱਜੀ ਅਕਾਊਂਟ ਤੋਂ ਇਕ ਟਵੀਟ 'ਚ ਕਿਹਾ,''ਹੰਦਵਾੜਾ 'ਚ ਸ਼ਹੀਦ ਹੋਏ ਸਾਡੇ ਫੌਜੀਆਂ ਅਤੇ ਸੁਰੱਖਿਆ ਫੋਰਸਾਂ ਨੂੰ ਨਮਨ। ਉਨਾਂ ਦੀ ਵੀਰਤਾ ਅਤੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਉਨਾਂ ਨੇ ਸਾਡੇ ਨਾਗਰਿਕਾਂ ਦੀ ਰੱਖਿਆ ਲਈ ਪੂਰੀ ਤਰਾਂ ਨਾਲ ਸਮਰਿਪਤ ਹੋ ਕੇ ਰਾਸ਼ਟਰ ਦੀ ਸੇਵਾ ਕੀਤੀ। ਉਨਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਪ੍ਰਤੀ ਮੇਰੀ ਹਮਦਰਦੀ।''

PunjabKesariਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਹੋਏ ਜਿਸ ਐਨਕਾਊਂਟਰ 'ਚ ਫੌਜ ਦੇ 4 ਜਵਾਨ ਅਤੇ ਇਕ ਪੁਲਸ ਕਰਮਚਾਰੀ ਸ਼ਹੀਦ ਹੋਏ ਹਨ, ਉਸ 'ਚ ਲਸ਼ਕਰ ਦੇ 2 ਅੱਤਵਾਦੀ ਵੀ ਮਾਰੇ ਗਏ ਹਨ। ਇਨਾਂ 'ਚੋਂ ਇਕ ਦੀ ਪਛਾਣ ਲਸ਼ਕਰ-ਏ-ਤੋਇਬਾ ਦੇ ਟਾਪ ਕਮਾਂਡਰ ਹੈਦਰ ਦੇ ਤੌਰ 'ਤੇ ਹੋਈ ਹੈ। ਦੂਜੇ ਅੱਤਵਾਦੀ ਦੀ ਪਛਾਣ ਹਾਲੇ ਨਹੀਂ ਹੋ ਸਕੀ ਹੈ।


DIsha

Content Editor

Related News