ਆਪਣੇ ਘਰ ਪੁੱਜੇ ਅੰਸਾਰੀ, ਕਿਹਾ- ''ਪਹਿਲਾਂ ਨੌਕਰੀ ਤੇ ਫਿਰ ਜੀਵਨ ਸਾਥਣ ਲੱਭਾਂਗਾ''

Thursday, Dec 20, 2018 - 04:42 PM (IST)

ਆਪਣੇ ਘਰ ਪੁੱਜੇ ਅੰਸਾਰੀ, ਕਿਹਾ- ''ਪਹਿਲਾਂ ਨੌਕਰੀ ਤੇ ਫਿਰ ਜੀਵਨ ਸਾਥਣ ਲੱਭਾਂਗਾ''

ਮੁੰਬਈ— ਪਾਕਿਸਤਾਨ ਦੀ ਜੇਲ 'ਚ 6 ਸਾਲ ਸਜ਼ਾ ਕੱਟ ਕੇ ਭਾਰਤ ਪਰਤੇ ਸਾਫਟਵੇਅਰ ਇੰਜੀਨੀਅਰ ਹਾਮਿਦ ਨਿਹਾਲ ਅੰਸਾਰੀ ਵੀਰਵਾਰ ਨੂੰ ਆਪਣੇ ਘਰ ਮੁੰਬਈ ਪੁੱਜੇ। ਘਰ ਲਈ ਰਵਾਨਾ ਹੋਣ ਤੋਂ ਪਹਿਲਾਂ ਅੰਸਾਰੀ ਨੇ ਮੁੰਬਈ ਹਵਾਈ ਅੱਡੇ 'ਤੇ ਮੌਜੂਦ ਮੀਡੀਆ ਨਾਲ ਗੱਲਬਾਤ ਕੀਤੀ। ਅੰਸਾਰੀ ਨੇ ਪੁਰਾਣੇ ਜ਼ਖਮਾਂ ਨੂੰ ਪੁੱਟਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੁੰਦੇ ਹਨ।  ਅੰਸਾਰੀ ਨੇ ਕਿਹਾ, ''ਉਹ ਪਹਿਲਾਂ ਨੌਕਰੀ ਲੱਭਣ ਦੀ ਕੋਸ਼ਿਸ਼ ਕਰਨਗੇ ਅਤੇ ਫਿਰ ਆਪਣੇ ਲਈ ਸਹੀ ਜੀਵਨ ਸਾਥਣ ਲੱਭਣਗੇ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਬੀਤੇ ਦਿਨਾਂ ਵਿਚ ਮੇਰੇ ਨਾਲ ਜੋ ਕੁਝ ਵੀ ਹੋਇਆ, ਉਸ ਨੂੰ ਮੈਂ ਯਾਦ ਨਹੀਂ ਕਰਨਾ ਚਾਹੁੰਦਾ। ਮੈਂ ਆਪਣੇ ਭਵਿੱਖ 'ਤੇ ਧਿਆਨ ਦੇਣਾ ਚਾਹੁੰਦਾ ਹਾਂ।'' ਮੁੰਬਈ ਹਵਾਈ ਅੱਡੇ 'ਤੇ ਪਹੁੰਚਦੇ ਹੀ ਅੰਸਾਰੀ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਦਿਲ ਖੋਲ੍ਹ ਕੇ ਉਨ੍ਹਾਂ ਦਾ ਸਵਾਗਤ ਕੀਤਾ।

 

PunjabKesari


ਦੱਸਣਯੋਗ ਹੈ ਕਿ ਅੰਸਾਰੀ ਨੂੰ 2012 ਵਿਚ ਅਫਗਾਨਿਸਤਾਨ ਤੋਂ ਪਾਕਿਸਤਾਨ ਵਿਚ ਗੈਰ-ਕਾਨੂੰਨੀ ਰੂਪ ਨਾਲ ਦਾਖਲ ਹੋਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਖਬਰਾਂ ਮੁਤਾਬਕ ਉਹ ਇਕ ਲੜਕੀ ਨੂੰ ਮਿਲਣ ਪਾਕਿਸਤਾਨ ਗਏ ਸਨ, ਜਿਸ ਨਾਲ ਉਨ੍ਹਾਂ ਦੀ ਇੰਟਰਨੈੱਟ 'ਤੇ ਦੋਸਤੀ ਹੋਈ ਸੀ। ਪਾਕਿਸਤਾਨ ਨੇ ਉਨ੍ਹਾਂ 'ਤੇ ਜਾਸੂਸੀ ਦਾ ਦੋਸ਼ ਲਾਇਆ ਸੀ। ਦੋ ਦਿਨ ਪਹਿਲਾਂ ਅੰਸਾਰੀ ਨੂੰ ਵਾਹਗਾ-ਅਟਾਰੀ ਸਰਹੱਦ 'ਤੇ ਭਾਰਤ ਨੂੰ ਸੌਂਪਿਆ ਗਿਆ ਸੀ। ਉਨ੍ਹਾਂ ਦਾ ਪਰਿਵਾਰ ਵਾਹਗਾ ਬਾਰਡਰ 'ਤੇ ਲੈਣ ਗਿਆ ਸੀ। ਭਾਰਤ ਪਰਤੇ ਅੰਸਾਰੀ ਨੂੰ 15 ਦਸੰਬਰ 2015 ਨੂੰ ਪਾਕਿਸਤਾਨ ਦੀ ਇਕ ਫੌਜੀ ਅਦਾਲਤ ਨੇ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਉਹ ਪੇਸ਼ਾਵਰ ਕੇਂਦਰੀ ਜੇਲ ਵਿਚ ਬੰਦ ਸਨ। 

 

PunjabKesari


ਪੇਸ਼ਾਵਰ ਦੀ ਜੇਲ ਵਿਚ ਹੋਏ ਹਮਲੇ ਬਾਰੇ ਪੁੱਛੇ ਜਾਣ 'ਤੇ ਅੰਸਾਰੀ ਨੇ ਕਿਹਾ ਕਿ ਇਹ ਗਲਤਫਹਿਮੀ ਦੀ ਵਜ੍ਹਾ ਕਰ ਕੇ ਹੋਇਆ। ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਪਰਿਵਾਰ ਨਾਲ ਸਕੂਨ ਨਾਲ ਖੁਸ਼ੀ ਮਨਾਵਾਂਗਾ। ਫਿਰ ਨੌਕਰੀ ਦੀ ਭਾਲ ਕਰਾਂਗਾ, ਇਸ ਤੋਂ ਬਾਅਦ ਮੈਨੂੰ ਵਿਆਹ ਲਈ ਲੜਕੀ ਲੱਭਾਂਗਾ।


author

Tanu

Content Editor

Related News