ਟੈਕਨੀਸ਼ੀਅਨ ਆਪਰੇਟਰ ਦੀਆਂ ਨਿਕਲੀਆਂ ਅਸਾਮੀਆਂ, ਜਾਣੋ ਕਿੰਨੀ ਹੋਣੀ ਚਾਹੀਦੀ ਹੈ ਯੋਗਤਾ
Tuesday, Nov 12, 2024 - 09:45 AM (IST)
ਨਵੀਂ ਦਿੱਲੀ- ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (HAL) 'ਚ ਸਰਕਾਰੀ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਅਸਾਮੀਆਂ ਕੱਢੀਆਂ ਗਈਆਂ ਹਨ। HAL ਨੇ ਗੈਰ ਕਾਰਜਕਾਰੀ ਡਿਪਲੋਮਾ ਟੈਕਨੀਸ਼ੀਅਨ ਆਪਰੇਟਰ ਦੀਆਂ ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ 7 ਨਵੰਬਰ 2024 ਤੋਂ ਅਧਿਕਾਰਤ ਵੈੱਬਸਾਈਟ http://https hal-india.co.in 'ਤੇ ਅਰਜ਼ੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਯੋਗ ਉਮੀਦਵਾਰ 24 ਨਵੰਬਰ 2024 ਤੱਕ ਫਾਰਮ ਭਰ ਸਕਦੇ ਹਨ।
ਭਰਤੀ ਡਿਟੇਲ
ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (HAL) ਭਾਰਤ ਸਰਕਾਰ ਦੀਆਂ ਮਹਾਰਤਨ ਕੰਪਨੀਆਂ ਵਿਚ ਸ਼ਾਮਲ ਇਕ ਪ੍ਰਮੁੱਖ ਏਅਰੋਨਾਟਿਕਸ ਕੰਪਨੀ ਹੈ। ਜਿਸ ਵਿਚ ਨੌਕਰੀ ਲੈਣ ਦਾ ਇਹ ਵਧੀਆ ਮੌਕਾ ਹੈ। ਇਸ ਤਹਿਤ ਕੁੱਲ 57 ਖਾਲੀ ਅਹੁਦਿਆਂ ਨੂੰ ਭਰਿਆ ਜਾਵੇਗਾ।
ਯੋਗਤਾ-
HAL ਦੀ ਇਸ ਅਸਾਮੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਮਾਨਤਾ ਪ੍ਰਾਪਤ ਬੋਰਡ ਤੋਂ 10+3 ਪ੍ਰਣਾਲੀ ਹੋਣੀ ਚਾਹੀਦੀ ਹੈ ਭਾਵ 10ਵੀਂ ਪਾਸ ਨਾਲ ਸਬੰਧਤ ਖੇਤਰ ਵਿਚ 3 ਸਾਲ ਦਾ ਡਿਪਲੋਮਾ/NAAC 3 ਸਾਲ ਆਪਰੇਟਰ ਲਈ ਜਾਂ ITI 2 ਸਾਲ ਸਬੰਧਤ ਵਿਸ਼ੇ ਨਾਲ NCTVT ਆਦਿ ਨਾਲ ਯੋਗਤਾ ਹੋਣੀ ਚਾਹੀਦੀ ਹੈ।
ਉਮਰ ਹੱਦ-
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 28 ਸਾਲ ਤੈਅ ਕੀਤੀ ਗਈ ਹੈ। ਉਮਰ ਦੀ ਗਣਨਾ 24 ਨਵੰਬਰ 2024 ਦੇ ਆਧਾਰ 'ਤੇ ਕੀਤੀ ਜਾਵੇਗੀ। ਜਦੋਂ ਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਪਰਲੀ ਉਮਰ ਹੱਦ ਵਿਚ ਛੋਟ ਦਿੱਤੀ ਗਈ ਹੈ।
ਤਨਖਾਹ-
ਡਿਪਲੋਮਾ ਟੈਕਨੀਸ਼ੀਅਨ ਲਈ ਚੁਣੇ ਗਏ ਉਮੀਦਵਾਰਾਂ ਨੂੰ 23,000 ਰੁਪਏ ਤਨਖਾਹ ਦਿੱਤੀ ਜਾਵੇਗੀ ਅਤੇ ਆਪਰੇਟਰ ਦੇ ਅਹੁਦੇ ਲਈ ਉਮੀਦਵਾਰਾਂ ਨੂੰ 22, 000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਤਨਖਾਹ ਦੇ ਨਾਲ ਉਮੀਦਵਾਰਾਂ ਨੂੰ ਹੋਰ ਭੱਤੇ ਅਤੇ ਲਾਭ ਵੀ ਮਿਲਣਗੇ।
ਚੋਣ ਪ੍ਰਕਿਰਿਆ-
ਲਿਖਤੀ ਪ੍ਰੀਖਿਆ, ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਪ੍ਰੀਖਿਆ।
ਨਿਯੁਕਤੀ ਦੀ ਮਿਆਦ-
ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਨਿਯੁਕਤੀ ਵੱਧ ਤੋਂ ਵੱਧ ਚਾਰ ਸਾਲਾਂ ਦੇ ਕਾਰਜਕਾਲ ਦੇ ਆਧਾਰ 'ਤੇ ਕੀਤੀ ਜਾਵੇਗੀ। ਇਹ ਨਿਯੁਕਤੀ ਸਥਾਈ ਨਹੀਂ ਹੈ।
ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।