ਹੁਣ ਗੁਰੂ ਦੇ ਨਾਂ ਨਾਲ ਹੋਵੇਗੀ ਥਰਡ ਜੈਂਡਰ ਦੀ ਪਛਾਣ

Friday, Apr 05, 2019 - 12:43 PM (IST)

ਹੁਣ ਗੁਰੂ ਦੇ ਨਾਂ ਨਾਲ ਹੋਵੇਗੀ ਥਰਡ ਜੈਂਡਰ ਦੀ ਪਛਾਣ

ਨਵੀਂ ਦਿੱਲੀ— ਟਰਾਂਸਜੈਂਡਰ (ਥਰਡ ਜੈਂਡਰ) ਵੋਟਰਾਂ ਦੀ ਪਛਾਣ ਹੁਣ ਉਨ੍ਹਾਂ ਦੇ ਗੁਰੂ ਦੇ ਨਾਂ ਨਾਲ ਹੋਵੇਗੀ। ਪਤਾ ਅਤੇ ਜਨਮ ਲਈ ਸਿੱਖਿਆ ਪ੍ਰਮਾਣ ਪੱਤਰ ਨਾ ਹੋਣ 'ਤੇ ਸਵ ਪ੍ਰਮਾਣਿਤ ਦਸਤਾਵੇਜ਼ (ਸਹੁੰ ਪੱਤਰ) ਰਾਹੀਂ ਉਨ੍ਹਾਂ ਨੂੰ ਨਵੀਂ ਪਛਾਣ ਮਿਲੇਗੀ। ਵੋਟ ਦੇ ਅਧਿਕਾਰ ਦਾ ਮੌਕਾ ਦੇਣ ਲਈ ਚੋਣ ਕਮਿਸ਼ਨ ਨੇ ਇਹ ਪ੍ਰਬੰਧ ਕੀਤਾ ਹੈ। ਇਸ ਨਾਲ ਇਹ ਲੋਕ ਮੁੱਖ ਧਾਰਾ 'ਚ ਸ਼ਾਮਲ ਹੋ ਕੇ ਕਈ ਹੋਰ ਅਧਿਕਾਰਾਂ ਦਾ ਲਾਭ ਲੈ ਸਕਣਗੇ। ਸੀ.ਈ.ਓ. ਡਾ. ਰਣਬੀਰ ਸਿੰਘ ਨੇ ਟਰਾਂਸਜੈਂਡਰ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਵੋਟਰ ਸੂਚੀ 'ਚ ਨਾਂ ਦਰਜ ਕਰਵਾਉਣ 'ਚ ਕਿਸੇ ਤਰ੍ਹਾਂ ਦੀ ਪਰੇਸ਼ਾਨ ਹੁੰਦੀ ਹੈ ਤਾਂ ਇਸ ਲਈ ਸੰਬੰਧਤ ਚੋਣ ਅਧਿਕਾਰੀ ਦਫ਼ਤਰ 'ਚ ਸੰਪਰਕ ਕਰਨ। ਉਨ੍ਹਾਂ ਨੇ ਦਫ਼ਤਰ ਦੇ ਸਾਰੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਅਜਿਹੇ ਵੋਟਰਾਂ ਦੇ ਨਾਂ ਸੂਚੀ 'ਚ ਦਰਜ ਕਰਵਾਉਣ ਲਈ ਸਾਰੇ ਪਹਿਲੂਆਂ ਨੂੰ ਸਮਝਣ ਤਾਂ ਕਿ ਉਨ੍ਹਾਂ ਨੂੰ ਵੀ ਮੁੱਖ ਧਾਰਾ 'ਚ ਸ਼ਾਮਲ ਕਰਨ ਦਾ ਮੌਕਾ ਮਿਲ ਸਕੇ।

ਦਿੱਲੀ 'ਚ 673 ਟਰਾਂਸਜੈਂਡਰ ਵੋਟਰ 
ਦੱਸਣਯੋਗ ਹੈ ਕਿ ਦਿੱਲੀ 'ਚ ਹੁਣ ਤੱਕ ਕੁੱਲ 673 ਟਰਾਂਸਜੈਂਡਰ ਵੋਟਰ ਹਨ ਪਰ ਜਾਗਰੂਕਤਾ ਨਾ ਹੋਣ ਕਾਰਨ ਕਦੇ ਨਾਂ ਤਾਂ ਕਦੇ ਦਸਤਾਵੇਜ਼ਾਂ ਕਾਰਨ ਵੋਟਰ ਸੂਚੀ 'ਚ ਨਾਂ ਦਰਜ ਕਰਵਾਉਣ 'ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉੱਥੇ ਹੀ ਹੋਰ ਵਰਗ (ਥਰਡ ਜੈਂਡਰ) ਦੇ ਵੋਟਰਾਂ ਦਾ ਪਛਾਣ ਪੱਤਰ ਬਣਵਾਉਣ ਲਈ ਵੀਰਵਾਰ ਨੂੰ ਵਿਸ਼ੇਸ਼ ਮੁਹਿੰਮ ਚਲਾਈ ਗਈ।


author

DIsha

Content Editor

Related News