ਗੁਲਮਰਗ ਅੱਤਵਾਦੀ ਹਮਲਾ : ਚੌਕਸੀ ਵਜੋਂ ਬੰਦ ਕੀਤਾ ਗਿਆ ਗੰਡੋਲਾ ਰੋਪਵੇਅ
Friday, Oct 25, 2024 - 03:28 PM (IST)
ਸ਼੍ਰੀਨਗਰ (ਭਾਸ਼ਾ)- ਅੱਤਵਾਦੀ ਹਮਲੇ 'ਚ ਦੋ ਜਵਾਨਾਂ ਦੇ ਸ਼ਹੀਦ ਹੋਣ ਅਤੇ ਦੋ ਹੋਰ ਵਿਅਕਤੀਆਂ ਦੀ ਮੌਤ ਤੋਂ ਬਾਅਦ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਸ਼ਹਿਰ ਦੀ ਗੰਡੋਲਾ ਰੋਪਵੇਅ ਸੇਵਾ ਨੂੰ ਸ਼ੁੱਕਰਵਾਰ ਨੂੰ ਚੌਕਸੀ ਵਜੋਂ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਵੀਰਵਾਰ ਨੂੰ ਹੋਏ ਹਮਲੇ 'ਚ 2 ਜਵਾਨ ਸ਼ਹੀਦ ਹੋ ਗਏ ਅਤੇ 2 ਕੁਲੀ ਮਾਰੇ ਗਏ ਸਨ ਜਦਕਿ ਇਕ ਹੋਰ ਕੁਲੀ ਅਤੇ ਇਕ ਫ਼ੌਜੀ ਜ਼ਖਮੀ ਹੋ ਗਏ। ਅੱਤਵਾਦੀਆਂ ਨੇ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਗੁਲਮਰਗ ਤੋਂ 6 ਕਿਲੋਮੀਟਰ ਦੂਰ ਫੌਜ ਦੇ ਵਾਹਨ 'ਤੇ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਅਧਿਕਾਰੀਆਂ ਨੇ ਦੱਸਿਆ,''ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਗੁਲਮਰਗ ਦੇ ਬੋਟਾ ਪਥਰੀ ਸੈਕਟਰ 'ਚ ਗੰਡੋਲਾ ਕੇਬਲ ਕਾਰ ਪ੍ਰਾਜੈਕਟ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਸੈਲਾਨੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਬੰਦ ਕੀਤਾ ਗਿਆ ਹੈ।'' ਉਨ੍ਹਾਂ ਕਿਹਾ ਕਿ ਸ਼ਾਨਦਾਰ ਦ੍ਰਿਸ਼ਾਂ ਅਤੇ ਵਿਲੱਖਣ ਪਹਾੜੀ ਤਜ਼ਰਬਿਆਂ ਨਾਲ ਸਾਰਾ ਸਾਲ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਜਾਣਿਆ ਜਾਂਦਾ ਗੰਡੋਲਾ ਸੁਰੱਖਿਆ ਮੁਲਾਂਕਣ ਅਤੇ ਉਪਾਵਾਂ ਨੂੰ ਪੂਰਾ ਕਰਨ ਤੋਂ ਬਾਅਦ ਦੁਬਾਰਾ ਖੁੱਲ੍ਹਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਥਾਨਕ ਅਧਿਕਾਰੀ ਸਥਿਤੀ ਦੀ ਨਿਗਰਾਨੀ ਅਤੇ ਨਜਿੱਠਣ ਲਈ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਗੁਲਮਰਗ 'ਚ ਗੰਡੋਲਾ ਦੁਨੀਆ ਦੀ ਦੂਜੀ ਸਭ ਤੋਂ ਲੰਬੀ ਅਤੇ ਦੂਜੀ ਸਭ ਤੋਂ ਉੱਚੀ ਕੇਬਲ ਕਾਰ ਸੇਵਾ ਹੈ। ਇਹ ਲੋਕਾਂ ਨੂੰ 2 ਪੜਾਵਾਂ 'ਚ 13,976 ਫੁੱਟ ਦੀ ਉਚਾਈ 'ਤੇ ਅਫਰਵਤ ਚੋਟੀ ਕੋਲ ਕੋਂਗਦੁਰੀ ਪਰਬੱਤ ਤੱਕ ਲਿਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8