ਗੁਜਰਾਤ ਲਿਜਾ ਰਹੇ 1.30 ਕਰੋੜ ਦਾ ਸੋਨਾ ਤੇ 22.49 ਲੱਖ ਦੀ ਨਕਦੀ ਸਮੇਤ 3 ਗ੍ਰਿਫ਼ਤਾਰ

Saturday, Jan 11, 2025 - 04:42 PM (IST)

ਗੁਜਰਾਤ ਲਿਜਾ ਰਹੇ 1.30 ਕਰੋੜ ਦਾ ਸੋਨਾ ਤੇ 22.49 ਲੱਖ ਦੀ ਨਕਦੀ ਸਮੇਤ 3 ਗ੍ਰਿਫ਼ਤਾਰ

ਡੂੰਗਰਪੁਰ- ਡੂੰਗਰਪੁਰ ਜ਼ਿਲ੍ਹੇ ਦੇ ਬਿਛੀਵਾੜਾ ਥਾਣਾ ਖੇਤਰ ਵਿਚ ਪੁਲਸ ਨੇ ਰਾਜਸਥਾਨ-ਗੁਜਰਾਤ ਬਾਰਡਰ ’ਤੇ ਇਕ ਵੱਡੀ ਕਾਰਵਾਈ ਕਰਦੇ ਹੋਏ 1.30 ਕਰੋੜ ਰੁਪਏ ਦਾ ਸੋਨਾ ਅਤੇ 22.49 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਰਤਨਪੁਰ ਬਾਰਡਰ ’ਤੇ ਬੀਤੀ ਰਾਤ ਪੁਲਸ ਨੇ 3 ਸ਼ੱਕੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਚ. ਓ. ਕੈਲਾਸ਼ ਸੋਨੀ ਨੇ ਦੱਸਿਆ ਕਿ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੁਲਸ ਨੂੰ ਇਕ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ 3 ਨੌਜਵਾਨ ਇਕ ਬੱਸ ਵਿਚ ਸੋਨਾ ਅਤੇ ਨਕਦੀ ਲੈ ਕੇ ਜਾ ਰਹੇ ਹਨ। ਪੁਲਸ ਨੇ ਤੁਰੰਤ ਰਤਨਪੁਰ ਬਾਰਡਰ ’ਤੇ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ 3 ਨੌਜਵਾਨ ਬੱਸ ਤੋਂ ਹੇਠਾਂ ਉਤਰ ਕੇ ਪੈਦਲ ਤੁਰਨ ਲੱਗੇ। ਉਨ੍ਹਾਂ ਕੋਲ ਇਕ ਝੋਲਾ ਸੀ, ਜੋ ਸ਼ੱਕੀ ਜਾਪਦਾ ਸੀ।

ਇਹ ਵੀ ਪੜ੍ਹੋ : HMPV ਵਾਇਰਸ ਤੋਂ ਬਾਅਦ ਫੈਲੀ ਇਕ ਹੋਰ ਬੀਮਾਰੀ, ਅਚਾਨਕ ਗੰਜੇ ਹੋ ਰਹੇ ਲੋਕ

ਸੋਨਾ ਤੇ ਨਕਦੀ ਬਰਾਮਦ

ਪੁਲਸ ਨੇ ਨੌਜਵਾਨਾਂ ਨੂੰ ਰੋਕਿਆ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ, ਜਿਸ ਨਾਲ ਉਹ ਘਬਰਾ ਗਏ। ਬੈਗ ਦੀ ਤਲਾਸ਼ੀ ਲੈਣ ’ਤੇ 1 ਕਿਲੋ 478 ਗ੍ਰਾਮ ਸੋਨਾ ਅਤੇ ਗਹਿਣੇ ਬਰਾਮਦ ਹੋਏ, ਜਿਸ ਦੀ ਕੀਮਤ ਲੱਗਭਗ 1.30 ਕਰੋੜ ਰੁਪਏ ਹੈ। ਇਸ ਤੋਂ ਇਲਾਵਾ 22 ਲੱਖ 49 ਹਜ਼ਾਰ 817 ਰੁਪਏ ਨਕਦ ਵੀ ਬਰਾਮਦ ਕੀਤੇ ਗਏ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿਚ ਸਿਰੋਹੀ ਨਿਵਾਸੀ ਚੰਦੂਲਾਲ ਪੁੱਤਰ ਜੈਸਾ ਸੈਨ, ਤੇਜਰਾਮ ਪੁੱਤਰ ਬਾਬਾਜੀ ਦੇਵਾਸੀ ਅਤੇ ਅਸ਼ੋਕ ਪੁੱਤਰ ਹੋਬਾਰਾਮ ਮੇਘਵਾਲ ਸ਼ਾਮਲ ਹਨ। ਨੌਜਵਾਨਾਂ ਤੋਂ ਸੋਨੇ ਅਤੇ ਨਕਦੀ ਦੇ ਸਰੋਤ ਬਾਰੇ ਪੁੱਛਗਿੱਛ ਕੀਤੀ ਗਈ ਪਰ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਫਿਲਹਾਲ ਪੁਲਸ ਨੇ ਸੋਨਾ ਅਤੇ ਨਕਦੀ ਜ਼ਬਤ ਕਰ ਲਈ ਹੈ ਅਤੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News