ਗੁਜਰਾਤ : ਕਾਂਗਰਸ ਦੇ ਸਾਬਕਾ ਵਿਧਾਇਕ ਚਿਰਾਗ ਪਟੇਲ ਭਾਜਪਾ ’ਚ ਸ਼ਾਮਲ

Sunday, Feb 04, 2024 - 07:58 PM (IST)

ਗੁਜਰਾਤ : ਕਾਂਗਰਸ ਦੇ ਸਾਬਕਾ ਵਿਧਾਇਕ ਚਿਰਾਗ ਪਟੇਲ ਭਾਜਪਾ ’ਚ ਸ਼ਾਮਲ

ਅਹਿਮਦਾਬਾਦ, (ਭਾਸ਼ਾ)- ਕਾਂਗਰਸ ਦੇ ਸਾਬਕਾ ਵਿਧਾਇਕ ਚਿਰਾਗ ਪਟੇਲ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਗੁਜਰਾਤ ਇਕਾਈ ਦੇ ਪ੍ਰਧਾਨ ਸੀ. ਆਰ. ਪਾਟਿਲ ਦੀ ਮੌਜੂਦਗੀ ’ਚ ਸੂਬੇ ’ਚ ਸੱਤਾਧਾਰੀ ਭਾਜਪਾ ’ਚ ਸ਼ਾਮਲ ਹੋ ਗਏ।

ਆਣੰਦ ਜ਼ਿਲੇ ਦੀ ਖੰਭਾਤ ਸੀਟ ਤੋਂ ਪਹਿਲੀ ਵਾਰ ਵਿਧਾਇਕ ਬਣੇ ਪਟੇਲ ਨੇ ਕਾਂਗਰਸ ਲੀਡਰਸ਼ਿਪ ਦੀ ਕਾਰਜਸ਼ੈਲੀ ਤੋਂ ਨਿਰਾਸ਼ਾ ਦਾ ਹਵਾਲਾ ਦਿੰਦੇ ਹੋਏ ਅਤੇ ਕਾਂਗਰਸ ਦੀ ਸੂਬਾ ਇਕਾਈ ’ਚ ਧੜੇਬੰਦੀ ਦਾ ਦੋਸ਼ ਲਗਾਉਂਦੇ ਹੋਏ 14 ਦਸੰਬਰ 2023 ਨੂੰ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਦਸੰਬਰ 2022 ਦੀਆਂ ਵਿਧਾਨ ਸਭਾ ਚੋਣਾਂ ’ਚ, ਪਟੇਲ ਨੇ ਭਾਜਪਾ ਦੇ ਮਯੂਰ ਰਾਵਲ ਨੂੰ 4,000 ਵੋਟਾਂ ਦੇ ਮਾਮੂਲੀ ਫਰਕ ਨਾਲ ਹਰਾਇਆ ਸੀ।


author

Rakesh

Content Editor

Related News