ਗੁਜਰਾਤ ਚੋਣਾਂ : ਰਾਹੁਲ ਅੱਜ ਫਿਰ ਕਰਨਗੇ ''ਮੰਦਿਰ ਦਰਸ਼ਨ'', ਬੀਜੇਪੀ ਅਧਿਕਾਰੀਆਂ ਨੂੰ ਮਿਲਣਗੇ ਸ਼ਾਹ

11/13/2017 9:25:50 AM

ਅਹਿਮਦਾਬਾਦ : ਗੁਜਰਾਤ ਵਿਧਾਨ ਸਭਾ ਚੋਣਾਂ ਲਈ ਭਾਜਪਾ ਅਤੇ ਕਾਂਗਰਸ ਦੀਆਂ ਸੂਬੇ 'ਚ ਸਿਆਸੀ ਰੈਲੀਆਂ ਅਤੇ ਰੋਡ ਸ਼ੋਅ ਜਾਰੀ ਹਨ। ਇਸੇ ਦੇ ਤਹਿਤ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਉੱਤਰੀ ਗੁਜਰਾਤ 'ਚ ਤਿੰਨ ਦਿਨਾਂ ਦੌਰੇ 'ਤੇ ਹਨ। ਅੱਜ ਰਾਹੁਲ ਦੀ ਪ੍ਰਚਾਰ ਮੁਹਿੰਮ ਦਾ ਦੂਸਰਾ ਦਿਨ ਹੈ। ਦੂਜੇ ਪਾਸੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਅੱਜ ਗੁਜਰਾਤ 'ਚ ਹੀ ਹੋਣਗੇ। ਰਾਹੁਲ ਅਤੇ ਸ਼ਾਹ ਦੋਵੇਂ ਹੀ ਅੱਜ ਬਨਾਸਕਾਂਡਾ 'ਚ ਆਉਣ ਵਾਲੇ ਹਨ। ਰਾਹੁਲ ਪ੍ਰਚਾਰ ਤੋਂ ਪਹਿਲਾਂ ਮੰਦਿਰ ਜਾਉਣਗੇ ਅਤੇ ਉਥੋਂ ਹੀ ਪ੍ਰਚਾਰ ਦੀ ਸ਼ੁਰੂਆਤ ਕਰਨਗੇ। ਦੂਸਰੇ ਪਾਸੇ ਸ਼ਾਹ ਵਰਕਰਾਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਰਾਹੁਲ ਗਾਂਧੀ ਅੱਜਕੱਲ੍ਹ ਗੁਜਰਾਤ ਵਿੱਚ ਬਹੁਤ ਸਰਗਰਮ ਹਨ ਅਤੇ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਰੈਲੀਆਂ ਅਤੇ ਰੋਡ ਸ਼ੋਅ ਕਰ ਰਹੇ ਹਨ।

PunjabKesari
ਸ਼ਨੀਵਾਰ ਨੂੰ ਰਾਹੁਲ ਸੂਬੇ ਦੇ ਦੋ ਸਭ ਤੋਂ ਪ੍ਰਸਿੱਧ ਅੰਬਾਜੀ ਮੰਦਿਰ ਅਤੇ ਅਕਸ਼ਰਧਾਮ ਮੰਦਿਰ ਗਏ। ਕਾਂਗਰਸ ਉਪ ਪ੍ਰਧਾਨ ਦੀ ਅਕਸ਼ਰਧਾਮ ਯਾਤਰਾ ਕਾਰਨ ਭਾਜਪਾ ਅਤੇ ਵਿਰੋਧੀ ਪਾਰਟੀਆਂ ਦਰਮਿਆਨ ਸ਼ਬਦਾਂ ਦੀ ਜੰਗ ਸ਼ੁਰੂ ਹੋ ਗਈ ਹੈ। ਸੱਤਾਧਾਰੀ ਪਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਦਿਰ ਦਰਸ਼ਨ ਸਿਰਫ ਵੋਟਾਂ ਹਾਸਲ ਕਰਨ ਲਈ ਹੈ, ਜਦੋਂਕਿ ਕਾਂਗਰਸ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਭਾਜਪਾ ਦੇ ਕੋਲ 'ਭਗਤੀ' ਦਾ ਏਕਾਧਿਕਾਰ ਨਹੀਂ ਹੈ। ਰਾਹੁਲ ਗਾਂਧੀ ਅਕਸ਼ਰਧਾਮ ਮੰਦਿਰ ਗਏ ਅਤੇ ਭਗਵਾਨ ਸਵਾਮੀ ਨਾਰਾਇਣ ਦੀ ਪੂਜਾ ਕੀਤੀ। ਅਕਸ਼ਰਧਾਮ ਮੰਦਿਰ ਸਵਾਮੀ ਨਾਰਾਇਣ ਸੰਪਰਦਾਇ ਨਾਲ ਸਬੰਧ ਰੱਖਦੇ ਹਨ ਅਤੇ ਪਟੇਲ ਭਾਈਚਾਰੇ 'ਚ ਇਸ ਦੇ ਬਹੁਤ ਸਾਰੇ ਸਮਰਥਕ ਹਨ। ਕਾਂਗਰਸ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਭਾਈਚਾਰੇ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੂਬੇ 'ਚ ਵਿਧਾਨ ਸਭਾ ਚੋਣਾਂ ਦੋ ਪੜਾਵਾਂ ਵਿਚ 9 ਦਸੰਬਰ ਅਤੇ 14 ਦਸੰਬਰ ਨੂੰ ਹੋਣਗੀਆਂ। 18 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।


Related News