GST ਡਿਪਟੀ ਕਮਿਸ਼ਨਰ 50 ਹਜ਼ਾਰ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ, ਭੱਜਣ ਦੀ ਕੋਸ਼ਿਸ਼ ''ਚ ਵਿਜੀਲੈਂਸ ਟੀਮ ਨਾਲ ਹੱਥੋਪਾਈ

Friday, Jul 17, 2026 - 11:16 AM (IST)

GST ਡਿਪਟੀ ਕਮਿਸ਼ਨਰ 50 ਹਜ਼ਾਰ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ, ਭੱਜਣ ਦੀ ਕੋਸ਼ਿਸ਼ ''ਚ ਵਿਜੀਲੈਂਸ ਟੀਮ ਨਾਲ ਹੱਥੋਪਾਈ

ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਇਕ ਵਿਜੀਲੈਂਸ ਟੀਮ ਨੇ ਰਾਜ ਜੀਐੱਸਟੀ ਵਿਭਾਗ ਦੀ ਡਿਪਟੀ ਕਮਿਸ਼ਨਰ ਅੰਬਿਕਾ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰੀ ਦੌਰਾਨ ਉਸ ਨੇ ਦੌੜਣ ਦੀ ਕੋਸ਼ਿਸ਼ ਕੀਤੀ ਅਤੇ ਮਹਿਲਾ ਪੁਲਸ ਅਧਿਕਾਰੀਆਂ ਨਾਲ ਵੀ ਹੱਥੋਪਾਈ ਕੀਤੀ। ਫਿਰ ਵਿਜੀਲੈਂਸ ਟੀਮ ਉਸ ਨੂੰ ਹਿਰਾਸਤ 'ਚ ਲੈ ਕੇ ਪੁਲਸ ਸਟੇਸ਼ਨ ਪਹੁੰਚ ਗਈ। ਇਸ ਕਾਰਵਾਈ ਨਾਲ ਵਿਭਾਗ 'ਚ ਹੜਕੰਪ ਮਚ ਗਿਆ। 

ਜਾਣਕਾਰੀ ਅਨੁਸਾਰ, ਬਜਰਡੀਹਾ ਦਾ ਰਹਿਣ ਵਾਲਾ ਅਜੈ ਕੁਮਾਰ ਮੌਰੀਆ ਬਲੈਕ ਸਮਿਥ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦਾ ਡਾਇਰੈਕਟਰ ਹੈ। ਉਸ ਨੇ ਫਰਵਰੀ 2023 ਲਈ ਆਪਣੀ ਜੀਐੱਸਟੀ ਰਿਟਰਨ ਸਮੇਂ ਸਿਰ ਦਾਇਰ ਕੀਤੀ, ਪਰ ਕੁਝ ਇਤਰਾਜ਼ਾਂ ਕਾਰਨ, ਉਸਦੀ ਫਾਈਲ ਦੁਬਾਰਾ ਜਾਂਚ ਲਈ ਜੀਐੱਸਟੀ ਦਫ਼ਤਰ ਪਹੁੰਚੀ।

ਦੋਸ਼ ਹੈ ਕਿ ਡਿਪਟੀ ਕਮਿਸ਼ਨਰ ਅੰਬਿਕਾ ਸਿੰਘ ਨੇ ਫਾਈਲ ਨੂੰ ਕਲੀਅਰ ਕਰਨ ਅਤੇ ਟੈਕਸ ਨਾਲ ਸਬੰਧਤ ਮਾਮਲੇ ਨੂੰ ਮਨਜ਼ੂਰੀ ਦੇਣ ਦੇ ਬਦਲੇ 50,000 ਰੁਪਏ ਦੀ ਰਿਸ਼ਵਤ ਮੰਗੀ। ਵਪਾਰੀ ਨੇ ਪਹਿਲਾਂ ਰਿਸ਼ਵਤ ਦੇਣ ਤੋਂ ਇਨਕਾਰ ਕੀਤਾ ਪਰ ਦਬਾਅ ਤੋਂ ਬਾਅਦ ਉਸ ਨੇ ਵਿਜੀਲੈਂਸ ਵਿਭਾਗ ਨਾਲ ਸੰਪਰਕ ਕੀਤਾ। ਸ਼ਿਕਾਇਤ ਮਿਲਣ 'ਤੇ ਵਿਜੀਲੈਂਸ ਟੀਮ ਨੇ ਸ਼ੁਰੂਆਤੀ ਜਾਂਚ ਕੀਤੀ, ਜਿਸ 'ਚ ਦੋਸ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਟ੍ਰੈਪ ਦੀ ਯੋਜਨਾ ਬਣਾਈ ਗਈ।

ਬੁੱਧਵਾਰ ਸ਼ਾਮ ਸ਼ਿਕਾਇਤਕਰਤਾ ਨੇ ਅੰਬਿਕਾ ਸਿੰਘ ਨੂੰ ਰਕਮ ਲੈਣ ਲਈ ਭੇਲੂਪੁਰ ਖੇਤਰ ਸਥਿਤ ਦਾਦਾ ਰੈਸਟੋਰੈਂਟ ਬੁਲਾਇਆ। ਦੋਸ਼ ਹੈ ਕਿ ਜਿਵੇਂ ਹੀ ਉਸ ਨੇ 50 ਹਜ਼ਾਰ ਰੁਪਏ ਵਾਲਾ ਲਿਫਾਫਾ ਲਿਆ, ਪਹਿਲਾਂ ਤੋਂ ਮੌਜੂਦ ਵਿਜੀਲੈਂਸ ਟੀਮ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ। ਵਿਜੀਲੈਂਸ ਅਨੁਸਾਰ, ਗ੍ਰਿਫ਼ਤਾਰੀ ਦੌਰਾਨ ਅੰਬਿਕਾ ਨੇ ਮੌਕੇ 'ਤੇ ਨਿਕਲਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੂੰ ਰੋਕਣ ਪਹੁੰਚੀਆਂ ਮਹਿਲਾ ਪੁਲਸ ਕਰਮਚਾਰੀਆਂ ਨਾਲ ਧੱਕਾ-ਮੁੱਕੀ ਅਤੇ ਹੱਥੋਪਾਈ ਵੀ ਹੋਈ। ਹਾਦਸੇ ਵਾਲੀ ਜਗ੍ਹਾ 'ਤੇ ਲੋਕਾਂ ਦੀ ਭੀੜ ਲੱਗ ਗਈ। ਬਾਅਦ 'ਚ ਵਿਜੀਲੈਂਸ ਟੀਮ ਉਨ੍ਹਾਂ ਨੂੰ ਸਰਕਾਰੀ ਵਾਹਨ 'ਚ ਬਿਠਾ ਕੇ ਥਾਣੇ ਲੈ ਗਈ। ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਥਾਣੇ 'ਚ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀਆਂ ਸੰਬੰਧਤ ਧਾਰਾਵਾਂ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News