ਵਿਦਾਈ ਸਮੇਂ ਲਾੜੀ ਨੂੰ ਰੋਂਦੀ ਵੇਖ ਲਾੜੇ ਦੇ ਵੀ ਛਲਕੇ ਹੰਝੂ, ਵੀਡੀਓ ਵੇਖ ਲੋਕਾਂ ਨੇ ਕਿਹਾ- 'ਇਹੀ ਹੈ ਸੱਚਾ ਪਿਆਰ'
Sunday, Dec 01, 2024 - 07:27 PM (IST)
ਨਵੀਂ ਦਿੱਲੀ- ਵਿਆਹ ਹਰ ਇਨਸਾਨ ਦੀ ਜ਼ਿੰਦਗੀ ਦਾ ਇਕ ਅਜਿਹਾ ਖੂਬਸੂਰਤ ਪਲ ਹੁੰਦਾ ਹੈ ਜੋ ਹਮੇਸ਼ਾ ਲਈ ਯਾਦਾਂ 'ਚ ਵਸ ਜਾਂਦਾ ਹੈ। ਇਨ੍ਹੀ ਦਿਨੀਂ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਇਸ ਨਾਲ ਜੁੜੀਆਂ ਕਈ ਭਾਵੁਕ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਕੁਝ ਵੀਡੀਓ 'ਚ ਲਾੜਾ-ਲਾੜੀ ਦੀ ਮਸਤੀ ਅਤੇ ਨੋਕਝੋਕ ਦਿਸਦੀ ਹੈ ਤਾਂ ਕੁਝ 'ਚ ਵਿਦਾਈ ਦੌਰਾਨ ਛਲਕਦੇ ਹੰਝੂ ਲੋਕਾਂ ਨੂੰ ਭਾਵੁਕ ਕਰ ਦਿੰਦੇ ਹਨ।
ਹਾਲ ਹੀ 'ਚ ਅਜਿਹੀ ਹੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਵਿਦਾਈ ਦੌਰਾਨ ਲਾੜਾ ਆਪਣੇ ਹੰਝੂ ਨਹੀਂ ਰੋਕ ਪਾਉਂਦਾ। ਇਹ ਖਾਸ ਪਲ ਕੈਮਰੇ 'ਚ ਕੈਦ ਹੋ ਗਿਆ ਅਤੇ ਹੁਣ ਇਹ ਵੀਡੀਓ ਲੋਕਾਂ ਦੇ ਦਿਲਾਂ ਨੂੰ ਛੂਹ ਰਹੀ ਹੈ।
ਵਾਇਰਲ ਵੀਡੀਓ ਦਾ ਅਸਰ
ਇੰਸਟਾਗ੍ਰਾਮ ਹੈਂਡਲ 'socialshadi' 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ 1.8 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ। ਵਿਦਾਈ ਦੇ ਇਸ ਖਾਲ ਪਲ 'ਚ ਲਾੜੀ ਦੇ ਹੰਝੂਆਂ ਨੂੰ ਦੇਖ ਕੇ ਲਾੜਾ ਵੀ ਆਪਣੇ ਹੰਝੂ ਨਹੀਂ ਰੋਕ ਸਕਿਆ। ਪੋਸਟ ਦੀ ਕੈਪਸ਼ਨ ਨੇ ਇਸ ਪਲ ਨੂੰ ਬਾਖੂਬੀ ਬਿਆਨ ਕੀਤਾ- 'ਜਦੋਂ ਉਹ ਤੁਹਾਡੀ ਵਿਦਾਈ 'ਤੇ ਰੋਂਦਾ ਹੈ, ਤਾਂ ਸਮਝੋ ਕਿ ਤੁਸੀਂ ਸਹੀ ਜੀਵਨਸਾਥੀ ਚੁਣਿਆ ਹੈ।'
ਦੇਖੋ ਵਾਇਰਲ ਵੀਡੀਓ
ਲੋਕਾਂ ਦੀਆਂ ਭਾਵੁਕ ਪ੍ਰਤੀਕਿਰਿਆਵਾਂ
ਵੀਡੀਓ 'ਤੇ ਕਈ ਯੂਜ਼ਰਜ਼ ਨੇ ਆਪਣੇ ਅਨੁਭਵ ਸ਼ੇਅਰ ਕੀਤੇ। ਇਕ ਯੂਜ਼ਰ ਨੇ ਲਿਖਿਆ, 'ਸੱਚਾ ਪਿਆਰ ਇਹੀ ਹੁੰਦਾ ਹੈ। ਇਸ ਨੂੰ ਦੇਖ ਕੇ ਮੇਰੀਆਂ ਅੱਖਾਂ ਵੀ ਨਮ ਹੋ ਗਈਆਂ।' ਦੂਜੇ ਨੇ ਕਿਹਾ, 'ਤੁਸੀਂ ਉਸ ਦੀਆਂ ਅੱਖਾਂ 'ਚ ਸੱਚਾ ਪਿਆਰ ਦੇਖ ਸਕਦੇ ਹੋ। ਇਹ ਪਲ ਅਨਮੋਲ ਹੈ।'
ਸੱਚੇ ਪਿਆਰ ਦੀ ਪਰਿਭਾਸ਼ਾ
ਲਾੜੇ ਦੇ ਹੰਝੂਆਂ ਨੇ ਸਾਬਿਤ ਕੀਤਾ ਕਿ ਵਿਦਾਈ ਦਾ ਇਹ ਪਲ ਨਾ ਸਿਰਫ ਲਾੜੀ ਸਗੋਂ ਲਾੜੇ ਲਈ ਵੀ ਬੇਹੱਦ ਭਾਵੁਕ ਹੁੰਦਾ ਹੈ/ਇਕ ਯੂਜ਼ਰ ਨੇ ਮਜ਼ਾਕ 'ਚ ਕਿਹਾ, 'ਇਹ ਵੀਡੀਓ ਦਿਖਾਉਂਦੀ ਹੈ ਕਿ ਲਾੜੀ ਦੀ ਵਿਦਾਈ ਲਾੜੇ ਲਈ ਵੀ ਓਨੀ ਹੀ ਭਾਵੁਕ ਹੁੰਦੀ ਹੈ!' ਇਸ ਵੀਡੀਓ ਨੇ ਸੱਚੇ ਪਿਆਰ ਦਾ ਅਸਲੀ ਮਲਤਬ ਲੋਕਾਂ ਨੂੰ ਮਹਿਸੂਸ ਕਰਵਾਇਆ।