ਅਧਿਆਪਕ ਦੇ ਅਹੁਦੇ 'ਤੇ ਨਿਕਲੀ ਬੰਪਰ ਭਰਤੀ, ਜਾਣੋ ਕਿੰਨੀ ਚਾਹੀਦੀ ਹੈ ਯੋਗਤਾ

Sunday, Oct 27, 2024 - 10:14 AM (IST)

ਅਧਿਆਪਕ ਦੇ ਅਹੁਦੇ 'ਤੇ ਨਿਕਲੀ ਬੰਪਰ ਭਰਤੀ, ਜਾਣੋ ਕਿੰਨੀ ਚਾਹੀਦੀ ਹੈ ਯੋਗਤਾ

ਨਵੀਂ ਦਿੱਲੀ- ਸਰਕਾਰੀ ਅਧਿਆਪਕ ਦੀ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਅਧਿਆਪਕ ਅਹੁਦੇ 'ਤੇ ਨੌਜਵਾਨਾਂ ਲਈ ਬੰਪਰ ਭਰਤੀਆਂ ਨਿਕਲੀਆਂ ਹਨ। ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ (RPSC) ਨੇ ਸੈਕੰਡਰੀ ਸਿੱਖਿਆ ਵਿਭਾਗ ਲਈ ਸਕੂਲ ਲੈਕਚਰਾਰ ਦੀ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਅਰਜ਼ੀ ਦੀ ਪ੍ਰਕਿਰਿਆ 05 ਨਵੰਬਰ 2024 ਤੋਂ ਸ਼ੁਰੂ ਹੋ ਰਹੀ ਹੈ। ਰਾਜਸਥਾਨ ਦੀ ਇਸ ਸਰਕਾਰੀ ਭਰਤੀ 'ਚ ਉਮੀਦਵਾਰ 04 ਦਸੰਬਰ 2024 ਤੱਕ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ rpsc.rajasthan.gov.in 'ਤੇ ਜਾ ਕੇ ਆਨਲਾਈਨ ਅਪਲਾਈ ਕਰਨ ਦੇ ਯੋਗ ਹੋਣਗੇ।

ਖਾਲੀ ਥਾਂ ਦੇ ਵੇਰਵੇ

ਸੈਕੰਡਰੀ ਸਿੱਖਿਆ ਵਿਭਾਗ ਵਿਚ ਰਾਜਸਥਾਨ ਦੇ ਸਕੂਲ ਲੈਕਚਰਾਰ ਦੀ ਇਹ ਅਸਾਮੀ ਕੁੱਲ 24 ਵਿਸ਼ਿਆਂ ਲਈ ਨਿਕਲੀ ਹੈ। ਇਸ ਵਿਚ ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਰਾਜਸਥਾਨੀ, ਪੰਜਾਬੀ, ਇਤਿਹਾਸ, ਉਰਦੂ, ਭੂਗੋਲ ਅਤੇ ਹੋਰ ਵਿਸ਼ੇ ਸ਼ਾਮਲ ਹਨ। ਕਿਸ ਵਿਸ਼ੇ ਲਈ ਕਿੰਨੀਆਂ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ? ਉਮੀਦਵਾਰ ਨੋਟੀਫ਼ਿਕੇਸ਼ਨ 'ਚ ਵੇਖ ਸਕਦੇ ਹਨ।

ਯੋਗਤਾ

ਰਾਜਸਥਾਨ ਦੀ ਇਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਸਬੰਧਤ ਵਿਸ਼ੇ ਵਿਚ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ (B.Ed/D.El.Ed) ਡਿਪਲੋਮਾ ਹੋਣਾ ਵੀ ਜ਼ਰੂਰੀ ਹੈ।

ਉਮਰ ਹੱਦ

ਸਕੂਲ ਅਧਿਆਪਕ ਦੀ ਇਸ ਭਰਤੀ ਪ੍ਰਕਿਰਿਆ 'ਚ ਭਾਗ ਲੈਣ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 1 ਜਨਵਰੀ, 2025 ਨੂੰ ਕੀਤੀ ਜਾਵੇਗੀ। ਰਾਖਵੀਆਂ ਸ਼੍ਰੇਣੀਆਂ ਨੂੰ  ਉਮਰ ਹੱਦ ਵਿਚ ਛੋਟ ਦਿੱਤੀ ਜਾਵੇਗੀ। 

ਅਰਜ਼ੀ ਦੀ ਫੀਸ

ਅਰਜ਼ੀ ਦੌਰਾਨ ਜਨਰਲ ਅਤੇ ਹੋਰ ਸੂਬੇ ਦੇ ਉਮੀਦਵਾਰਾਂ ਨੂੰ 600 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ OBC/BC/SC/ST ਉਮੀਦਵਾਰਾਂ ਲਈ ਇਹ ਫੀਸ 400 ਰੁਪਏ ਰੱਖੀ ਗਈ ਹੈ। ਫਾਰਮ ਵਿਚ ਸੁਧਾਰ ਕਰਨ ਦਾ ਚਾਰਜ 500 ਰੁਪਏ ਹੈ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


author

Tanu

Content Editor

Related News