ਉਤਰਾਖੰਡ: ਆਪਣੇ ਹੀ ਫੈਸਲੇ ਤੋਂ ਪਲਟੀ ਤੀਰਥ ਸਰਕਾਰ, ਚਾਰਧਾਮ ਯਾਤਰਾ ''ਤੇ ਲਗਾਈ ਰੋਕ

Wednesday, Jun 16, 2021 - 05:22 AM (IST)

ਦੇਹਰਾਦੂਨ - ਉਤਰਾਖੰਡ ਸਰਕਾਰ ਨੇ ਸੋਮਵਾਰ ਨੂੰ ਚਾਰ ਧਾਮ ਯਾਤਰਾ ਸ਼ੁਰੂ ਕਰਣ ਦਾ ਐਲਾਨ ਕਰ ਦਿੱਤਾ ਸੀ ਪਰ ਬਾਅਦ ਵਿੱਚ ਸੂਬੇ ਦੀ ਤੀਰਥ ਸਿੰਘ ਰਾਵਤ ਸਰਕਾਰ ਆਪਣੇ ਫੈਸਲੇ ਤੋਂ ਹੀ ਪਲਟ ਗਈ। ਸੋਮਵਾਰ ਨੂੰ ਸਰਕਾਰ ਨੇ ਤਿੰਨ ਜ਼ਿਲ੍ਹਿਆਂ, ਜਿਨ੍ਹਾਂ ਵਿੱਚ ਰੁਦਰਪ੍ਰਯਾਗ, ਚਮੋਲੀ ਅਤੇ ਉੱਤਰਕਾਸ਼ੀ ਜਨਪਦ ਦੇ ਲੋਕਾਂ ਲਈ ਚਾਰ ਧਾਮ ਯਾਤਰਾ ਖੋਲ੍ਹ ਦਿੱਤੀ ਸੀ ਅਤੇ ਨੈਗੇਟਿਵ ਰਿਪੋਰਟ ਦੇ ਨਾਲ ਲੋਕਾਂ ਨੂੰ ਜਾਣ ਦੀ ਛੋਟ ਦੇ ਦਿੱਤੀ ਸੀ। ਹਾਲਾਂਕਿ ਸ਼ਾਮ ਹੁੰਦੇ-ਹੁੰਦੇ ਸਰਕਾਰ ਨੇ ਆਪਣੇ ਫੈਸਲੇ ਨੂੰ ਪਲਟ ਦਿੱਤਾ। ਹੁਣ ਇਸ 'ਤੇ ਸਰਕਾਰ ਨੇ ਰੋਕ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ- ਵੱਡਾ ਫੈਸਲਾ: ਆਂਧਰਾ ਪ੍ਰਦੇਸ਼ ਦੇ ਸਾਰੇ ਅੰਡਰ-ਗ੍ਰੈਜੂਏਟ ਡਿਗਰੀ ਕਾਲਜਾਂ 'ਚ ਅੰਗਰੇਜ਼ੀ ਮਾਧਿਅਮ ਹੋਇਆ ਲਾਜ਼ਮੀ

ਇਸ ਦੇ ਪਿੱਛੇ ਦੇਵਸਥਾਨਮ ਬੋਰਡ ਦਾ ਮਾਮਲਾ ਅਦਾਲਤ ਵਿੱਚ ਹੋਣਾ ਦੱਸਿਆ ਜਾ ਰਿਹਾ ਹੈ। ਸਵਾਲ ਇਹ ਕਿ ਕੀ ਸਰਕਾਰ ਨੂੰ ਇਸ ਦੀ ਪਹਿਲਾਂ ਜਾਣਕਾਰੀ ਨਹੀਂ ਸੀ? ਤੀਰਥ ਯਾਤਰੀ ਵੀ ਲਗਾਤਾਰ ਸਰਕਾਰ ਵਲੋਂ ਚਾਰ ਧਾਮ ਯਾਤਰਾ ਖੋਲ੍ਹਣ ਦੀ ਮੰਗ ਕਰ ਰਹੇ ਹਨ। ਪ੍ਰਦੇਸ਼ ਸਰਕਾਰ ਦੇ ਬੁਲਾਰਾ ਅਤੇ ਮੰਤਰੀ ਸੁਬੋਧ ਉਨਿਆਲ ਨੇ ਇਸ 'ਤੇ ਸਫਾਈ ਦਿੱਤੀ ਅਤੇ ਕਿਹਾ ਕਿ ਜਦੋਂ ਦੇਵਸਥਾਨਮ ਬੋਰਡ ਨੂੰ ਤਿੰਨ ਜ਼ਿਲ੍ਹਿਆਂ ਦੀ ਯਾਤਰਾ ਖੋਲ੍ਹਣ ਦੇ ਸੰਬੰਧ ਵਿੱਚ ਨਿਰਦੇਸ਼ ਦਿੱਤੇ ਗਏ ਕਿ ਉਹ ਇਸ ਨੂੰ ਲੈ ਕੇ ਗਾਈਡਲਾਈਨ ਜਾਰੀ ਕਰਨ ਤਾਂ ਬੋਰਡ ਨੇ ਇਸ ਅਥਾਰਟੀ ਨੂੰ ਸਾਹਮਣੇ ਰੱਖਿਆ ਜਿਸ ਤੋਂ ਬਾਅਦ ਗਾਈਡਲਾਈਨ ਜਾਰੀ ਕਰਣਾ ਸੰਭਵ ਨਹੀਂ ਸੀ। ਅਜਿਹੇ ਵਿੱਚ 16 ਜੂਨ ਨੂੰ ਹੋਣ ਵਾਲੀ ਹਾਈ ਕੋਰਟ ਦੀ ਤਾਰੀਖ਼ ਤੋਂ ਬਾਅਦ ਹੀ ਇਸ 'ਤੇ ਕੋਈ ਫੈਸਲਾ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News