ਹਰ ਮਹੀਨੇ ਮਿਲਣਗੇ ਲੱਖਾਂ ਰੁਪਏ, ਨੌਕਰੀ ਲਗਾਉਣ 'ਚ ਸਰਕਾਰ ਕਰੇਗੀ ਪੂਰੀ ਮਦਦ

Tuesday, Sep 24, 2024 - 09:44 AM (IST)

ਹਰ ਮਹੀਨੇ ਮਿਲਣਗੇ ਲੱਖਾਂ ਰੁਪਏ, ਨੌਕਰੀ ਲਗਾਉਣ 'ਚ ਸਰਕਾਰ ਕਰੇਗੀ ਪੂਰੀ ਮਦਦ

ਲਖਨਊ- ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੌਜਵਾਨਾਂ ਨੂੰ ਲੈ ਕੇ ਬੇਹੱਦ ਚਿੰਤਤ ਹੈ। ਇਹੀ ਕਾਰਨ ਹੈ ਕਿ ਪ੍ਰਦੇਸ਼ ਸਰਕਾਰ ਨੇ ਵੱਡੇ ਪੱਧਰ 'ਤੇ ਪੁਲਸ ਭਰਤੀ ਕੀਤੀ ਹੈ। ਇਸੇ ਕ੍ਰਮ 'ਚ ਉੱਤਰ ਪ੍ਰਦੇਸ਼ ਦੇ ਨਿਰਮਾਣ ਮਜ਼ਦੂਰਾਂ ਕੋਲ ਹਰ ਮਹੀਨੇ ਲੱਖਾਂ ਰੁਪਏ ਕਮਾਉਣ ਦਾ ਸੁਨਹਿਰੀ ਮੌਕਾ ਹੈ। ਉਨ੍ਹਾਂ ਨੂੰ ਰੁਜ਼ਗਾਰ ਲਈ ਇਜ਼ਰਾਈਲ ਭੇਜਿਆ ਜਾਵੇਗਾ। ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਘੱਟੋ-ਘੱਟ 2 ਸਾਲ ਦੀ ਸੇਵਾ ਦਾ ਮੌਕਾ ਮਿਲੇਗਾ। ਦਰਅਸਲ ਭਾਰਤ ਅਤੇ ਇਜ਼ਰਾਈਲ ਵਿਚਾਲੇ ਹੋਏ ਸਮਝੌਤੇ ਦੇ ਅਧੀਨ ਉੱਤਰ ਪ੍ਰਦੇਸ਼ ਦੇ ਫੇਮ ਵਰਕ ਸ਼ਟਰਿੰਗ ਕਾਰਪੇਂਟਰ ਅਤੇ ਸਿਰੇਮਿਕ ਟਾਈਲ ਮਜ਼ਦੂਰਾਂ ਲਈ ਰੁਜ਼ਗਾਰ ਸੰਗਮ ਪੋਰਟਲ 'ਤੇ ਰਜਿਸਟਰੇਸ਼ਨ ਦੀ ਸਹੂਲਤ ਸ਼ੁਰੂ ਹੋ ਗਈ ਹੈ।

ਤਨਖਾਹ

ਚੁਣੇ ਗਏ ਨਿਰਮਾਣ ਮਜ਼ਦੂਰਾਂ ਨੂੰ 1,37,500 ਰੁਪਏ ਤਨਖਾਹ 'ਤੇ 2 ਸਾਲ ਲਈ ਇਜ਼ਰਾਈਲ ਭੇਜਿਆ ਜਾਵੇਗਾ। 

ਉਮਰ

ਉਮੀਦਵਾਰ ਦੀ ਉਮਰ 25 ਤੋਂ 45 ਸਾਲ ਵਿਚਾਲੇ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਸ ਕੋਲ 3 ਸਾਲ ਦੀ ਵੈਧਤਾ ਦਾ ਪਾਸਪੋਰਟ ਹੋਣਾ ਚਾਹੀਦਾ। ਨਾਲ ਹੀ ਸੰਬੰਧਤ ਟਰੇਡ 'ਚ ਘੱਟੋ-ਘੱਟ 3 ਸਾਲ ਦਾ ਅਨੁਭਵ ਵੀ ਜ਼ਰੂਰੀ ਹੈ।

ਇੰਝ ਕਰੋ ਅਪਲਾਈ

ਉਮੀਦਵਾਰ ਇਸ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

https://rojgaarsangam.up.gov.in/IsraelVacancyStep.aspx


author

DIsha

Content Editor

Related News