ਸਰਕਾਰੀ ਮੁਲਾਜ਼ਮਾਂ ਦੇ DA ''ਚ ਵਾਧਾ ! CM Yogi ਨੇ ਸੁਣਾਈ Good News
Thursday, May 21, 2026 - 03:55 PM (IST)
ਲਖਨਊ- ਉੱਤਰ ਪ੍ਰਦੇਸ਼ ਦੇ ਲੱਖਾਂ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਚੰਗੀ ਖ਼ਬਰ ਹੈ। ਵਧਦੀ ਮਹਿੰਗਾਈ ਦੇ ਦਰਮਿਆਨ ਯੋਗੀ ਸਰਕਾਰ ਨੇ ਰਾਜ ਕਰਮਚਾਰੀਆਂ ਦੇ ਮਹਿੰਗਾਈ ਭੱਤੇ (Dearness Allowance) 'ਚ 2 ਫੀਸਦੀ ਵਾਧੇ ਨੂੰ ਅਧਿਕਾਰਤ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ ਹੁਣ ਰਾਜ ਕਰਮਚਾਰੀਆਂ ਦਾ ਡੀਏ 58 ਫੀਸਦੀ ਤੋਂ ਵਧ ਕੇ ਸਿੱਧਾ 60 ਫੀਸਦੀ ਹੋ ਗਿਆ ਹੈ।
16 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਮਿਲੇਗਾ ਫਾਇਦਾ
ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ (ACS) ਦੀਪਕ ਕੁਮਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਇਸ ਫੈਸਲੇ ਦਾ ਲਾਭ ਉੱਤਰ ਪ੍ਰਦੇਸ਼ ਦੇ ਕਰੀਬ 16 ਲੱਖ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਅਤੇ ਲੱਖਾਂ ਪੈਨਸ਼ਨਰਾਂ ਨੂੰ ਮਿਲੇਗਾ। ਸਰਕਾਰ ਦੇ ਇਸ ਕਦਮ ਨਾਲ ਜਿੱਥੇ ਕਰਮਚਾਰੀਆਂ ਦੀ 'ਟੇਕ-ਹੋਮ ਸੈਲਰੀ' 'ਚ ਵਾਧਾ ਹੋਵੇਗਾ, ਉੱਥੇ ਹੀ ਉਨ੍ਹਾਂ ਦੇ ਘਰ ਦਾ ਮਾਸਿਕ ਬਜਟ ਵੀ ਮਜ਼ਬੂਤ ਹੋਵੇਗਾ।
ਸੈਲਰੀ 'ਚ ਕਿੰਨਾ ਹੋਵੇਗਾ ਵਾਧਾ?
ਮਹਿੰਗਾਈ ਭੱਤੇ ਦੀ ਗਣਨਾ ਕਰਮਚਾਰੀ ਦੀ ਬੇਸਿਕ ਸੈਲਰੀ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਉਦਾਹਰਣ ਵਜੋਂ, ਜੇਕਰ ਕਿਸੇ ਕਰਮਚਾਰੀ ਦੀ ਬੇਸਿਕ ਸੈਲਰੀ 35,000 ਰੁਪਏ ਹੈ, ਤਾਂ ਪਹਿਲਾਂ ਉਸ ਨੂੰ 58% ਡੀਏ ਦੇ ਹਿਸਾਬ ਨਾਲ 20,300 ਰੁਪਏ ਮਿਲਦੇ ਸਨ, ਜੋ ਹੁਣ 60% ਡੀਏ ਦੇ ਹਿਸਾਬ ਨਾਲ 21,000 ਰੁਪਏ ਹੋ ਜਾਣਗੇ। ਇਸ ਨਾਲ ਉਸ ਦੀ ਮਹੀਨਾਵਾਰ ਸੈਲਰੀ 'ਚ 700 ਰੁਪਏ ਦਾ ਸਿੱਧਾ ਵਾਧਾ ਹੋਵੇਗਾ। ਇਸੇ ਤਰ੍ਹਾਂ, ਉੱਚ ਅਧਿਕਾਰੀਆਂ ਜਿਨ੍ਹਾਂ ਦੀ ਬੇਸਿਕ ਸੈਲਰੀ 1 ਲੱਖ ਰੁਪਏ ਜਾਂ ਇਸ ਤੋਂ ਵੱਧ ਹੈ, ਉਨ੍ਹਾਂ ਦੀ ਤਨਖਾਹ 'ਚ 2,000 ਤੋਂ 5,000 ਰੁਪਏ ਤੱਕ ਦਾ ਵੱਡਾ ਵਾਧਾ ਦੇਖਣ ਨੂੰ ਮਿਲੇਗਾ।
ਏਰੀਅਰ ਦਾ ਵੀ ਹੋਵੇਗਾ ਭੁਗਤਾਨ
ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੈਲਰੀ 'ਚ ਵਾਧੇ ਦੇ ਨਾਲ-ਨਾਲ ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ ਦਾ ਮੋਟਾ ਏਰੀਅਰ (ਬਕਾਇਆ) ਵੀ ਮੁਲਾਜ਼ਮਾਂ ਦੇ ਖਾਤੇ 'ਚ ਇਕੋ ਵਾਰ ਜਮ੍ਹਾ ਕੀਤਾ ਜਾਵੇਗਾ। ਹਾਲਾਂਕਿ ਇਸ ਫੈਸਲੇ ਨਾਲ ਰਾਜ ਦੇ ਖਜ਼ਾਨੇ 'ਤੇ ਵਾਧੂ ਵਿੱਤੀ ਬੋਝ ਪਵੇਗਾ, ਪਰ ਮਹਿੰਗਾਈ ਦੇ ਇਸ ਦੌਰ 'ਚ ਕਰਮਚਾਰੀਆਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
