ਸਰਕਾਰ ਦਾ 2032 ਤੱਕ 3-ਨੈਨੋਮੀਟਰ ਚਿਪ ਬਣਾਉਣ ਦਾ ਟੀਚਾ : ਅਸ਼ਵਨੀ ਵੈਸ਼ਨਵ
Tuesday, Jan 27, 2026 - 04:14 PM (IST)
ਨਵੀਂ ਦਿੱਲੀ- ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਦਾ ਟੀਚਾ 2032 ਤੱਕ ਆਧੁਨਿਕ ਸਮਾਰਟਫੋਨ ਅਤੇ ਕੰਪਿਊਟਰ ਵਰਗੇ ਉਤਪਾਦਾਂ 'ਚ ਇਸਤੇਮਾਲ ਹੋਣ ਵਾਲੇ 3 ਨੈਨੋਮੀਟਰ ਨੋਡ ਦੇ ਉੱਚ ਤਕਨੀਕ ਵਾਲੇ ਛੋਟੇ ਚਿਪ ਬਣਾਉਣ ਦਾ ਹੈ। ਮੰਤਰੀ ਨੇ ਕਿਹਾ ਕਿ ਡਿਜ਼ਾਈਨ ਆਧਾਰਤ ਪ੍ਰੋਤਸਾਹਨ (ਡੀਐੱਲਆਈ) ਯੋਜਨਾ ਦੇ ਦੂਜੇ ਪੜਾਅ ਦੇ ਅਧੀਨ ਸਰਕਾਰ ਚਿਪ ਦੀਆਂ 6 ਸ਼੍ਰੇਣੀਆਂ ਕੰਪਿਊਟ, ਰੇਡੀਓ ਫ੍ਰੀਕੁਐਂਸੀ (ਆਰਐੱਫ), ਨੈੱਟਵਰਕਿੰਗ, ਊਰਜਾ, ਸੈਂਸਰ ਅਤੇ ਮੈਮੋਰੀ 'ਤੇ ਧਿਆਨ ਕੇਂਦਰਿਤ ਕਰੇਗੀ। ਇਸ ਨਾਲ ਦੇਸ਼ ਦੀਆਂ ਕੰਪਨੀਆਂ ਨੂੰ 70-75 ਫੀਸਦੀ ਤਕਨਾਲੋਜੀ ਉਤਪਾਦਾਂ ਦੇ ਵਿਕਾਸ 'ਤੇ ਮੁੱਖ ਕੰਟਰੋਲ ਮਿਲ ਸਕੇਗਾ। ਡੀਐੱਲਆਈ ਯੋਜਨਾ ਦੇ ਅਧੀਨ ਚੁਣੀਆਂ ਗਈਆਂ 24 ਚਿਪ ਡਿਜ਼ਾਈਨ ਕੰਪਨੀਆਂ ਨਾਲ ਬੈਠਕ ਤੋਂ ਬਾਅਦ ਮੰਤਰੀ ਨੇ ਕਿਹਾ,''2032 ਤੱਕ ਸਾਡਾ ਟੀਚਾ-3 ਨੈਨੋਮੀਟਰ ਚਿਪ ਦੇ ਡਿਜ਼ਾਈਨ ਅਤੇ ਨਿਰਮਾਣ ਦੇ ਪੱਧਰ ਤੱਕ ਪਹੁੰਚਣਾ ਹੈ। ਡਿਜ਼ਾਈਨ ਦਾ ਕੰਮ ਤਾਂ ਅਸੀਂ ਅੱਜ ਵੀ ਕਰ ਰਹੇ ਹਾਂ ਪਰ ਨਿਰਮਾਣ ਦੇ ਪੱਧਰ 'ਤੇ 3-ਨੈਨੋਮੀਟਰ ਤੱਕ ਪਹੁੰਚਣਾ ਹੋਵੇਗਾ।''
ਵੈਸ਼ਨਵ ਨੇ ਕਿਹਾ ਕਿ ਸਰਕਾਰ 6 ਮੁੱਖ ਪ੍ਰਣਾਲੀਆਂ 'ਤੇ ਧਿਆਨ ਦੇਣਾ ਚਾਹੁੰਦੀ ਹੈ ਤਾਂ ਕਿ ਦੇਸ਼ ਦੇ ਪੂਰੇ ਸੈਮੀਕੰਡਕਟਰ ਡਿਜ਼ਾਈਨ ਖੇਤਰ ਵਿਆਪਕ ਰੂਪ ਨਾਲ ਵਿਕਸਿਤ ਕੀਤਾ ਜਾ ਸਕੇ। ਮੰਤਰੀ ਨੇ ਕਿਹਾ,''ਕੰਪਿਊਟ, ਆਰਐੱਫ, ਨੈੱਟਵਰਕਿੰਗ, ਊਰਜਾ, ਸੈਂਸਰ ਅਤੇ ਮੈਮੋਰੀ ਇਨ੍ਹਾਂ 6 ਮੁੱਖ ਸ਼੍ਰੇਣੀਆਂ 'ਚ ਅਸੀਂ ਸਿੱਖਿਆ ਜਗਤ ਅਤੇ ਉਦਯੋਗ ਨੂੰ ਨਵੇਂ ਵਿਚਾਰ, ਨਵੀਂ ਸੋਚ ਅਤੇ ਨਵੇਂ ਹੱਲ ਲੈ ਕੇ ਆਉਣ ਲਈ ਉਤਸ਼ਾਹਤ ਕਰਾਂਗੇ। ਜਿਵੇਂ-ਜਿਵੇਂ ਅਸੀਂ 2029 ਵੱਲ ਵਧਾਂਗੇ, ਦੇਸ਼ 'ਚ ਅਜਿਹੇ ਚਿਪ ਦੇ ਡਿਜ਼ਾਈਨ ਅਤੇ ਨਿਰਮਾਣ ਦੀ ਵੱਡੀ ਸਮਰੱਥਾ ਵਿਕਸਿਤ ਹੋ ਜਾਵੇਗੀ, ਜਿਨ੍ਹਾਂ ਦੀ ਲੋੜ ਸਾਡੇ ਦੇਸ਼ 'ਚ ਲਗਭਗ 70-75 ਫੀਸਦੀ ਐਪਲੀਕੇਸ਼ਨਾਂ 'ਚ ਹੁੰਦੀ ਹੈ।'' ਉਨ੍ਹਾਂ ਕਿਹਾ ਕਿ ਹਰ ਖੇਤਰ ਨੂੰ ਇਨ੍ਹਾਂ 6 ਤਰ੍ਹਾਂ ਦੇ ਚਿਪ ਦੇ ਕਿਸੇ ਨਾ ਕਿਸੇ ਸੁਮੇਲ ਦੀ ਲੋੜ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
