ਲੀਹੋਂ ਲੱਥੇ ਮਾਲ ਗੱਡੀ ਦੇ ਤਿੰਨ ਡੱਬੇ, ਲੋਕਾਂ ਨੂੰ ਪੈ ਗਈਆਂ ਭਾਜੜਾਂ
Wednesday, Feb 05, 2025 - 12:50 PM (IST)
![ਲੀਹੋਂ ਲੱਥੇ ਮਾਲ ਗੱਡੀ ਦੇ ਤਿੰਨ ਡੱਬੇ, ਲੋਕਾਂ ਨੂੰ ਪੈ ਗਈਆਂ ਭਾਜੜਾਂ](https://static.jagbani.com/multimedia/2025_2image_12_49_497761924goodtrains.jpg)
ਰਾਊਰਕੇਲਾ- ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਵਿਚ ਰਾਊਰਕੇਲਾ ਰੇਲਵੇ ਸਟੇਸ਼ਨ ਨੇੜੇ ਇਕ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗਨੀਮਤ ਇਹ ਰਹੀ ਕਿ ਇਸ ਘਟਨਾ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ।
ਅਧਿਕਾਰੀ ਨੇ ਦੱਸਿਆ ਮਾਲ ਗੱਡੀ ਦੇ ਤਿੰਨੋਂ ਡੱਬੇ ਪਟੜੀ ਤੋਂ ਉਤਰ ਗਏ ਅਤੇ ਮਾਲਗੋਦਾਮ ਝੁੱਗੀ ਵਿਚ ਰੇਲਵੇ ਟ੍ਰੈਕ ਦੇ ਨੇੜੇ ਸਥਿਤ ਲੋਕਾਂ ਦੇ ਘਰਾਂ ਦੇ ਨੇੜੇ ਜਾ ਵੜੇ। ਝੁੱਗੀ-ਝੌਂਪੜੀ ਦੇ ਇਕ ਵਸਨੀਕ ਨੇ ਦੱਸਿਆ ਕਿ ਜਦੋਂ ਡੱਬੇ ਸਾਡੀ ਕਾਲੋਨੀ ਵੱਲ ਵਧੇ ਤਾਂ ਅਸੀਂ ਆਪਣੇ ਘਰਾਂ 'ਚੋਂ ਬਾਹਰ ਆ ਗਏ। ਹਾਦਸੇ ਕਾਰਨ ਰੇਲਵੇ ਫਾਟਕ-ਬਸੰਤੀ ਕਾਲੋਨੀ ਸੜਕ 'ਤੇ ਆਵਾਜਾਈ ਵਿਚ ਵਿਘਨ ਪਿਆ।