ਯਾਤਰੀਆਂ ਲਈ ਖੁਸ਼ਖ਼ਬਰੀ, ਛੱਠ ਪੂਜਾ ਮੌਕੇ ਰੇਲਵੇ ਨੇ ਚਲਾਈ ਸਪੈਸ਼ਲ ਰੇਲਗੱਡੀ

Wednesday, Nov 06, 2024 - 05:32 PM (IST)

ਯਾਤਰੀਆਂ ਲਈ ਖੁਸ਼ਖ਼ਬਰੀ, ਛੱਠ ਪੂਜਾ ਮੌਕੇ ਰੇਲਵੇ ਨੇ ਚਲਾਈ ਸਪੈਸ਼ਲ ਰੇਲਗੱਡੀ

ਹਿਸਾਰ- ਰੇਲਵੇ ਵਿਭਾਗ ਨੇ ਛੱਠ ਪੂਜਾ ਮੌਕੇ ਬਿਹਾਰ ਅਤੇ ਉੱਤਰ ਪ੍ਰਦੇਸ਼ ਜਾਣ ਵਾਲਿਆਂ ਲਈ ਸਪੈਸ਼ਲ ਟਰੇਨ ਚਲਾਉਣ ਦਾ ਪ੍ਰਬੰਧ ਕੀਤਾ ਹੈ। ਵਿਭਾਗ ਨੇ ਇਸ ਸਪੈਸ਼ਲ ਰੇਲਗੱਡੀ ਨੂੰ ਹਿਸਾਰ ਤੋਂ ਬਿਹਾਰ ਦੇ ਬਰੌਨੀ ਜੰਕਸ਼ਨ ਤੱਕ ਚਲਾਉਣ ਦਾ ਫੈਸਲਾ ਕੀਤਾ ਹੈ। ਹਿਸਾਰ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਨਿਹਾਲ ਸਿੰਘ ਨੇ ਦੱਸਿਆ ਕਿ ਇਹ ਰੇਲਗੱਡੀ ਛੱਠ ਪੂਜਾ ਦੇ ਮੌਕੇ ਰਾਤ 10.15 ਵਜੇ ਹਿਸਾਰ ਸਟੇਸ਼ਨ ਤੋਂ ਰਵਾਨਾ ਹੋਵੇਗੀ। ਇਸ ਰੇਲਗੱਡੀ ਵਿਚ 19 ਕੋਚ ਹੋਣਗੇ, ਜਿਨ੍ਹਾਂ ਵਿਚ 2 ਏਸੀ, 4 ਜਨਰਲ ਅਤੇ 11 ਸਲੀਪਰ ਕੋਚ ਹੋਣਗੇ। ਉਨ੍ਹਾਂ ਦੱਸਿਆ ਕਿ ਛੱਠ ਪੂਜਾ ਤਿਉਹਾਰ ਦੇ ਅਗਲੇ ਦਿਨ 8 ਨਵੰਬਰ ਨੂੰ ਇਹ ਰੇਲਗੱਡੀ ਬਿਹਾਰ ਦੇ ਬਰੌਨੀ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ 9 ਨਵੰਬਰ ਨੂੰ ਹਿਸਾਰ ਪਹੁੰਚੇਗੀ।

ਇਹ ਵੀ ਪੜ੍ਹੋ- ਜੇਕਰ ਤੁਹਾਡਾ ਵੀ ਫੋਨ ਚੋਰੀ ਜਾਂ ਗੁੰਮ ਹੋ ਗਿਆ ਤਾਂ ਘਬਰਾਓ ਨਹੀਂ, ਆਸਾਨੀ ਨਾਲ ਕਰੋ UPI ID ਬੰਦ

ਨਿਹਾਲ ਸਿੰਘ ਨੇ ਦੱਸਿਆ ਕਿ ਹਿਸਾਰ ਸਟੇਸ਼ਨ 'ਤੇ ਆਉਣ ਵਾਲੇ ਯਾਤਰੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਬਿਹਾਰ ਜਾਣ ਵਾਲੇ ਯਾਤਰੀਆਂ ਨੂੰ ਛੱਠ ਪੂਜਾ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹ ਰੇਲਗੱਡੀ ਵਿਚ ਸੁਰੱਖਿਅਤ ਥਾਂ 'ਤੇ ਬੈਠ ਕੇ ਹੀ ਸਫ਼ਰ ਕਰਨ। ਹਿਸਾਰ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਨਵੀਨੀਕਰਨ ਦੇ ਕੰਮ ਬਾਰੇ ਜਾਣਕਾਰੀ ਦਿੰਦਿਆਂ ਸਟੇਸ਼ਨ ਸੁਪਰਡੈਂਟ ਨੇ ਦੱਸਿਆ ਕਿ ਅੰਮ੍ਰਿਤ ਭਾਰਤ ਸਕੀਮ ਤਹਿਤ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਮ ਪੂਰਾ ਹੋਣ ਤੋਂ ਬਾਅਦ ਹਿਸਾਰ ਰੇਲਵੇ ਸਟੇਸ਼ਨ ਬਹੁਤ ਸੁੰਦਰ ਦਿਖਾਈ ਦੇਵੇਗਾ ਅਤੇ ਲੋਕ ਇਸ ਨੂੰ ਦੇਖਣ ਲਈ ਇੱਥੇ ਆਉਣਗੇ।

ਇਹ ਵੀ ਪੜ੍ਹੋ- BSNL ਨੇ ਲਾਂਚ ਕੀਤਾ 365 ਦਿਨਾਂ ਦਾ ਸਭ ਤੋਂ ਸਸਤਾ ਰਿਚਾਰਜ ਪਲਾਨ

ਸਪੈਸ਼ਲ ਟਰੇਨ ਦੇ ਚੱਲਣ 'ਤੇ ਛੱਠ ਪੂਜਾ ਦੇ ਮੌਕੇ ਬਿਹਾਰ ਜਾਣ ਵਾਲੇ ਯਾਤਰੀ ਕਾਫੀ ਖੁਸ਼ ਨਜ਼ਰ ਆਏ। ਬਿਹਾਰ ਦੇ ਹਿਸਾਰ ਤੋਂ ਆਪਣੇ ਘਰ ਜਾ ਰਹੇ ਯਾਤਰੀ ਰਾਜਕੁਮਾਰ ਨੇ ਕਿਹਾ ਕਿ ਛੱਠ ਪੂਜਾ ਸਾਡੇ ਲਈ ਵੱਡਾ ਤਿਉਹਾਰ ਹੈ। ਇਸ ਮੌਕੇ 'ਤੇ ਉਹ ਬਿਹਾਰ 'ਚ ਆਪਣੇ ਘਰ ਜਾ ਰਹੇ ਹਨ, ਉਨ੍ਹਾਂ ਨੇ ਹਿਸਾਰ ਤੋਂ ਸਿੱਧੀ ਰੇਲਗੱਡੀ ਚਲਾਉਣ ਲਈ ਸਰਕਾਰ ਦਾ ਧੰਨਵਾਦ ਕੀਤਾ।


author

Tanu

Content Editor

Related News