ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ, ਨਰਾਤਿਆਂ ਦੌਰਾਨ ਸ਼ੁਰੂ ਹੋਵੇਗੀ ਇਹ ਸਹੂਲਤ
Monday, Sep 30, 2024 - 01:08 PM (IST)
ਕਟੜਾ (ਅਮਿਤ)- ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਆਗਾਮੀ ਸ਼ਾਰਦੀਆ ਨਰਾਤਿਆਂ ਦੌਰਾਨ ਅਰਧਕੁਵਾਰੀ 'ਚ ਲੰਗਰ ਦੀ ਸਹੂਲਤ ਸ਼ੁਰੂ ਕਰਨ ਜਾ ਰਿਹਾ ਹੈ। ਜਿਸ 'ਤੇ ਸ਼ਰਧਾਲੂਆਂ ਨੂੰ ਮੁਫ਼ਤ ਪ੍ਰਸਾਦ ਦੀ ਸੇਵਾ ਮਿਲੇਗੀ। ਸੀ.ਈ.ਓ. ਸ਼ਰਾਈਨ ਬੋਰਡ ਅੰਸ਼ੁਲ ਗਰਗ ਅਨੁਸਾਰ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਵੱਲੋਂ ਪਹਿਲਾਂ ਹੀ ਤਾਰਾਕੋਟ, ਸਾਂਝੀ ਛੱਤ ਸਮੇਤ ਭੈਰੋ ਘਾਟੀ ਇਲਾਕੇ 'ਚ 3 ਲੰਗਰ ਚਲਾਏ ਜਾ ਰਹੇ ਹਨ, ਜਦੋਂਕਿ ਚੌਥੀ ਲੰਗਰ ਸੇਵਾ ਆਗਾਮੀ ਸ਼ਾਰਦੀਆ ਨਰਾਤਿਆਂ ਦੌਰਾਨ ਅਰਧਕੁਵਾਰੀ ਖੇਤਰ 'ਚ ਸ਼ੁਰੂ ਕੀਤੀ ਜਾਵੇਗੀ। ਸੀ.ਈ.ਓ. ਸ਼ਰਾਈਨ ਬੋਰਡ ਅੰਸ਼ੁਲ ਗਰਗ ਦੇ ਅਨੁਸਾਰ, ਵੈਸ਼ਣੋ ਦੇਵੀ ਯਾਤਰਾ ਦੇ ਰੂਟ 'ਤੇ ਪਹਿਲਾਂ ਹੀ ਲਗਭਗ 500-550 ਸੀ.ਸੀ.ਟੀ.ਵੀ. ਕੈਮਰੇ ਸੁਰੱਖਿਆ ਦੇ ਮੱਦੇਨਜ਼ਰ ਕੰਮ ਕਰ ਰਹੇ ਹਨ। ਜਦਕਿ ਇਸ ਸਾਲ ਦੇ ਅੰਤ ਤੱਕ ਸ਼ਰਾਈਨ ਬੋਰਡ ਦੇ ਚੇਅਰਮੈਨ ਮਨੋਜ ਸਿਨਹਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯਾਤਰਾ ਰੂਟ 'ਤੇ 200 ਵਾਧੂ ਕੈਮਰੇ ਲਗਾਏ ਜਾਣਗੇ।
ਗਰਗ ਨੇ ਦੱਸਿਆ ਕਿ ਇਸ ਵਾਰ ਸ਼ਾਰਦੀਆ ਨਰਾਤਿਆਂ ਦੌਰਾਨ ਰੇਲਵੇ ਸਟੇਸ਼ਨ ਕੰਪਲੈਕਸ 'ਚ ਇਕ ਨਵਾਂ ਆਰ.ਐੱਫ.ਆਈ.ਡੀ. ਕਾਊਂਟਰ ਲਗਾਇਆ ਜਾ ਰਿਹਾ ਹੈ ਤਾਂ ਜੋ ਆਰ.ਐੱਫ.ਆਈ.ਡੀ. ਨੂੰ ਲੈ ਕੇ ਸ਼ਹਿਰ 'ਚ ਲੱਗਣ ਵਾਲੀਆਂ ਲਾਈਨਾਂ ਘੱਟ ਹੋ ਸਕਣ। ਗਰਗ ਨੇ ਦੱਸਿਆ ਕਿ ਨਰਾਤਿਆਂ ਦੌਰਾਨ ਮਾਂ ਭਗਵਤੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ, ਰੈਸਟੋਰੈਂਟ 'ਚ ਸਾਫ਼-ਸੁਥਰੇ ਭੋਜਨ ਅਤੇ ਸਾਫ਼-ਸਫ਼ਾਈ ਸਮੇਤ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਨਰਾਤਿਆਂ ਦੌਰਾਨ ਵੈਸ਼ਣੋ ਦੇਵੀ ਯਾਤਰਾ ਦੇ ਰੂਟ 'ਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਹੋਣਗੇ, ਜਿਸ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8