ਗੋਲਗੱਪੇ ਅਤੇ ਕੌਫ਼ੀ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ

Wednesday, Nov 20, 2024 - 06:17 PM (IST)

ਗੋਲਗੱਪੇ ਅਤੇ ਕੌਫ਼ੀ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ

ਨੈਸ਼ਨਲ ਡੈਸਕ- ਜੇਕਰ ਤੁਸੀਂ ਵੀ ਗੋਲਗੱਪੇ ਖਾਣ ਅਤੇ ਕੌਫ਼ੀ ਪੀਣ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਗੋਲਗੱਪੇ ਦੇ ਪਾਣੀ ਅਤੇ ਕੌਫ਼ੀ ਦੇ ਨਮੂਨੇ ਗੁਣਵੱਤਾ ਦੀ ਕਸੌਟੀ 'ਤੇ ਫੇਲ ਹੋ ਗਏ ਹਨ ਅਤੇ ਸਰ੍ਹੋਂ ਦੇ ਤੇਲ ਦੀ ਗੁਣਵੱਤਾ ਵੀ ਨਮੂਨੇ ਦੀ ਜਾਂਚ 'ਚ ਮਾਨਕ ਅਨੁਸਾਰ ਨਹੀਂ ਮਿਲੀ ਹੈ। ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ 'ਚ ਖੁਰਾਕ ਦੁਕਾਨਾਂ ਅਤੇ ਰੇਹੜੀ ਵਾਲਿਆਂ ਤੋਂ ਲਏ ਗਏ ਕੁੱਲ 17 ਨਮੂਨਿਆਂ ਨੂੰ ਹਾਲ ਹੀ 'ਚ ਸੋਲਨ ਜ਼ਿਲ੍ਹੇ ਦੇ ਕੰਡਾਘਾਟ 'ਚ ਸਥਿਤ ਪ੍ਰਯੋਗਸ਼ਾਲਾ 'ਚ ਜਾਂਚ ਲਈ ਭੇਜਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗੋਲਗੱਪੇ 'ਚ ਰੰਗ ਦੇ ਮਿਲਾਵਟ ਪਾਈ ਗਈ। 

ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ

ਬੁੱਧਵਾਰ ਨੂੰ ਖੁਰਾਕ ਮਾਨਕ ਅਤੇ ਸੁਰੱਖਿਆ ਬਰਾਂਚ ਦੇ ਸਹਾਇਕ ਡਾਇਰੈਕਟਰ ਜਗਦੀਸ਼ ਧੀਮਾਨ ਨੇ ਕਿਹਾ,''ਇਸ ਸੰਬੰਧ 'ਚ ਕਾਰਵਾਈ ਕੀਤੀ ਜਾ ਰਹੀ ਹੈ।'' ਖੁਰਾਕ ਮਾਨਕ ਅਤੇ ਸੁਰੱਖਿਆ ਬਰਾਂਚ ਵਲੋਂ ਊਨਾ 'ਚ ਲਏ ਗਏ ਗੋਲਗੱਪੇ ਦੇ ਪਾਣੀ ਦੇ ਨਮੂਨਿਆਂ 'ਚ ਵੀ ਮਿਲਾਵਟ ਪਾਈ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਰ੍ਹੋਂ ਦੇ ਤੇਲ ਦੇ ਨਮੂਨੇ 'ਚ ਵੀ ਮਿਲਾਵਟ ਮਿਲੀ ਹੈ, ਜਦੋਂ ਕਿ ਕੌਫ਼ੀ ਦਾ ਨਮੂਨਾ ਫ਼ੇਲ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸਿਹਤ ਵਿਭਾਗ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਕਿ ਬਜ਼ਾਰਾਂ 'ਚ ਸਿਰਫ਼ ਗੁਣਵੱਤਾ ਵਾਲੇ ਉਤਪਾਦ ਹੀ ਵੇਚੇ ਜਾਣ ਅਤੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਮਾਮਲਾ ਦਰਜ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News