ਜਲ ਸੈਨਾ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

Sunday, Sep 08, 2024 - 09:49 AM (IST)

ਜਲ ਸੈਨਾ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

ਨਵੀਂ ਦਿੱਲੀ- ਜਲ ਸੈਨਾ 'ਚ ਅਫ਼ਸਰ ਬਣਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਹਾਲ ਹੀ 'ਚ ਜਲ ਸੈਨਾ ਨੇ ਸ਼ਾਰਟ ਸਰਵਿਸ ਕਮਿਸ਼ਨ (ਐੱਸ.ਐੱਸ.ਸੀ.) ਜੂਨ 2025 ਦੇ ਅਧੀਨ ਜਨਰਲ ਸਰਵਿਸ, ਏਅਰ ਟ੍ਰੈਫਿਕ ਕੰਟਰੋਲ, ਪਾਇਲਟ ਸਮੇਤ ਵੱਖ-ਵੱਖ ਅਹੁਦਿਆਂ ਦੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤੀ ਹੈ।

ਮਹੱਤਵਪੂਰਨ ਤਾਰੀਖ਼ਾਂ

ਅਪਲਾਈ ਕਰਨ ਦੀ ਪ੍ਰਕਿਰਿਆ 14 ਸਤੰਬਰ 2024 ਤੋਂ ਸ਼ੁਰੂ ਹੋ ਰਹੀ ਹੈ।
ਰਜਿਸਟਰੇਸ਼ਨ ਦੀ ਆਖ਼ਰੀ ਤਾਰੀਖ਼ 29 ਸਤੰਬਰ 2024 ਹੈ।

ਅਹੁਦਿਆਂ ਦਾ ਵੇਰਵਾ

ਜਨਰਲ ਸਰਵਿਸ GS (X)- 56
ਏਅਰ ਟ੍ਰੈਫਿਕ ਕੰਟਰੋਲ (ATC)- 20
ਨੇਵਲ ਏਅਰ ਆਪਰੇਸ਼ਨ ਅਫਸਰ (NAOO)- 21
ਪਾਇਲਟ- 24
ਲੌਜਿਸਟਿਕਸ- 20
ਨੇਵਲ ਆਰਮਾਮੈਂਟ ਇੰਸਪੈਕਟੋਰੇਟ ਕੇਡਰ (NAIC)- 16
ਐਜੂਕੇਸ਼ਨ- 15
ਇੰਜੀਨੀਅਰਿੰਗ ਬ੍ਰਾਂਚ ਜਨਰਲ ਸੇਵਾ (GS)- 36
ਇਲੈਕਟ੍ਰੀਕਲ ਬ੍ਰਾਂਚ ਜਨਰਲ ਸਰਵਿਸ (GS)- 42
ਕੁੱਲ- 250

ਸਿੱਖਿਆ ਯੋਗਤਾ

ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀਈ/ਬੀਟੈੱਕ/ਐੱਮ.ਐੱਸ.ਸੀ./ਇਲੈਕਟ੍ਰਾਨਿਕਸ ਅਤੇ ਫਿਜ਼ਿਕਸ 'ਚ ਮਾਸਟਰ ਦੀ ਡਿਗਰੀ ਘੱਟੋ-ਘੱਟ 60 ਫੀਸਦੀ ਅੰਕਾਂ ਨਾਲ ਹੋਣੀ ਚਾਹੀਦੀ ਹੈ। 

ਉਮਰ

ਉਮੀਦਵਾਰ ਦੀ ਉਮਰ 2 ਜੁਲਾਈ 2000 ਤੋਂ ਇਕ ਜਨਵਰੀ 2006 ਦਰਮਿਆਨ ਹੋਣੀ ਚਾਹੀਦੀ ਹੈ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News