ਅੱਜ ਖਰੀਦ ਲਓ ਸੋਨਾ, ਸਾਲਾਂ ਬਾਅਦ ਕਰ ਦੇਵੇਗਾ ਮਾਲਾਮਾਲ, ਜਾਣੋ ਕਿਵੇਂ

Wednesday, Oct 08, 2025 - 12:36 PM (IST)

ਅੱਜ ਖਰੀਦ ਲਓ ਸੋਨਾ, ਸਾਲਾਂ ਬਾਅਦ ਕਰ ਦੇਵੇਗਾ ਮਾਲਾਮਾਲ, ਜਾਣੋ ਕਿਵੇਂ

ਵੈੱਬ ਡੈਸਕ- ਆਮ ਆਦਮੀ ਹੁਣ ਸੋਨੇ ਦਾ ਨਾਮ ਸੁਣ ਕੇ ਵੀ ਘਬਰਾਉਣ ਲੱਗਾ ਹੈ। ਜਿਸ ਨੂੰ ਖਰੀਦਣਾ ਕਦੇ “ਸੁਰੱਖਿਅਤ ਨਿਵੇਸ਼” ਕਿਹਾ ਜਾਂਦਾ ਸੀ, ਉਹ ਅੱਜ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ ਹੈ। ਬੁੱਧਵਾਰ ਨੂੰ ਭਾਰਤ 'ਚ ਸੋਨੇ ਦੀ ਕੀਮਤ 1,22,220 ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ, ਜੋ ਇਤਿਹਾਸਕ ਉੱਚਾਈ ਮੰਨੀ ਜਾ ਰਹੀ ਹੈ।

2050 ਤੱਕ ਕਿੰਨਾ ਵਧ ਸਕਦਾ ਹੈ ਸੋਨਾ?

ਜੇਕਰ ਤੁਸੀਂ ਅੱਜ 1,00,000 ਦਾ ਸੋਨਾ ਖਰੀਦਦੇ ਹੋ, ਤਾਂ 25 ਸਾਲਾਂ ਬਾਅਦ (2050 ਤੱਕ) ਇਸ ਦੀ ਕੀਮਤ ਕਿੰਨੀ ਹੋ ਜਾਵੇਗੀ? ਵੈਸੇ ਤਾਂ ਭਵਿੱਖ 'ਚ ਸੋਨੇ ਦੀ ਕੀਮਤ ਕਈ ਕਾਰਕਾਂ (ਮੁਦਰਾ ਨੀਤੀ, ਮਹਿੰਗਾਈ ਦਰ, ਵਿਸ਼ਵ ਆਰਥਿਕ ਸਥਿਤੀ ਅਤੇ ਮੰਗ-ਸਪਲਾਈ) 'ਤੇ ਨਿਰਭਰ ਕਰਦੀ ਹੈ ਪਰ ਅਸੀਂ ਇਕ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕਰ ਸਕਦੇ ਹਾਂ।

ਇਹ ਵੀ ਪੜ੍ਹੋ : 8 ਲੱਖ ਤੋਂ ਵੀ ਘੱਟ ਕੀਮਤ 'ਚ SUV! Mahindra ਨੇ ਲਾਂਚ ਕੀਤੀ ਨਵੀਂ Bolero Neo

ਇਤਿਹਾਸਕ ਰੁਝਾਨ

ਭਾਰਤ 'ਚ ਹਾਲ ਦੇ ਸਾਲਾਂ 'ਚ ਸੋਨੇ ਦੀ ਦਰ ਲਗਭਗ 13.5 ਫੀਸਦੀ ਪ੍ਰਤੀ ਸਾਲ (CAGR)ਰਹੀ। ਕੁਝ ਸਰੋਤਾਂ ਅਨੁਸਾਰ 10-15 ਸਾਲਾਂ 'ਚ ਸੋਨੇ ਦਾ ਸਾਲਾਨਾ ਔਸਤ ਰਿਟਰਨ 10-12 ਫੀਸਦੀ ਦੇ ਨੇੜੇ-ਤੇੜਏ ਰਿਹਾ ਹੈ। ਯਾਨੀ ਜੇਕਰ ਅਸੀਂ ਮੱਧਮ ਦਰ ਮੰਨੀਏ ਜਿਵੇਂ 10 ਤੋਂ 15 ਫੀਸਦੀ ਵਾਧਾ ਦਰ ਤਾਂ ਇਕ ਅਨੁਮਾਨ ਨਿਕਲਣਾ ਸੰਭਵ ਹੈ। ਜੇਕਰ ਆਉਣ ਵਾਲੇ 25 ਸਾਲਾਂ ਤੱਕ ਸੋਨਾ ਔਸਤਨ 10 ਫੀਸਦੀ ਦੀ ਦਰ ਨਾਲ ਵਧਦਾ ਰਿਹਾ ਤਾਂ 1,00,000 ਦਾ ਸੋਨਾ 2050 ਤੱਕ ਲਗਭਗ 11-12 ਲੱਖ ਦੇ ਨੇੜੇ-ਤੇੜੇ ਹੋ ਸਕਦਾ ਹੈ। ਜੇਕਰ ਵਾਧਾ ਦਰ 8 ਫੀਸਦੀ ਰਹੀ ਤਾਂ ਇਹ ਕੀਮਤ ਕਰੀਬ 7 ਲੱਖ ਅਤੇ ਜੇਕਰ 12 ਫੀਸਦੀ ਰਹੀ ਤਾਂ 15 ਲੱਖ ਤੋਂ ਉੱਪਰ ਪਹੁੰਚ ਸਕਦਾ ਹੈ। 

ਇਨ੍ਹਾਂ ਗੱਲਾਂ ਦਾ ਰੱਖਣਾ ਹੈ ਧਿਆਨ

ਇਹ ਗਿਣਤੀ ਕੀਮਤ 'ਚ ਵਾਧੇ 'ਤੇ ਆਧਾਰਤ ਹੈ, ਇਸ 'ਚ ਜੋੜਿਆ ਗਿਆ ਟੈਕਸ, ਖਰਚ, ਬੀਮਾ, ਭੰਡਾਰਨ ਆਦਿ ਸ਼ਾਮਲ ਨਹੀਂ ਹੈ। ਜੇਕਰ ਸੋਨਾ ਗਹਿਣਾ ਹੈ ਤਾਂ ਉਸ ਨੂੰ ਵੇਚਣ 'ਤੇ 'Making Charges' ਜਾਂ ਕਮਿਸ਼ਨ ਆਦਿ ਕੱਟੇ ਜਾ ਸਕਦੇ ਹਨ। ਟੈਕਸ-ਰੈਗੂਲੇਟਰੀ ਤਬਦੀਲੀ, ਅੰਤਰਰਾਸ਼ਟਰੀ ਮਾਰਕੀਟ, ਮੁਦਰਾ ਦਰਾਂ 'ਚ ਤਬਦੀਲੀ ਸਾਰੀਆਂ ਕੀਮਤ ਨੂੰ ਪ੍ਰਭਾਵਿਤ ਕਰਨਗੀਆਂ। ਜੇਕਰ ਤੁਸੀਂ 'ਸੋਨਾ-ਜਮਾਂ-ਖਾਤਾ', ਸੋਨੇ ਦੇ ਬਾਂਡ (Sovereign Gold Bonds) ਆਦਿ 'ਚ ਨਿਵੇਸ਼ ਕਰਦੇ ਹਨ, ਉਹ ਵੱਖਰਾ ਰਿਟਰਨ ਦੇਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News