ਗੋਲਡ ਲੋਨ ਲੈਣ ਵਾਲਿਆਂ ਨੂੰ ਵੱਡਾ ਝਟਕਾ: ਦੋ ਸਾਲਾਂ ’ਚ ਦੁੱਗਣੀਆਂ ਹੋਈਆਂ ਕੀਮਤਾਂ
Thursday, Jan 29, 2026 - 08:24 AM (IST)
ਨਵੀਂ ਦਿੱਲੀ (ਭਾਸ਼ਾ) - ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਤੇਜ਼ੀ ਅਤੇ ਸੁਰੱਖਿਅਤ ਗਾਰੰਟੀ ਦੇ ਰੂਪ ਵਿਚ ਇਸ ਦੀ ਵਧਦੀ ਲੋਕਪ੍ਰਿਯਤਾ ਕਾਰਨ ਦੇਸ਼ ਵਿਚ ਸੋਨੇ ਦੇ ਬਦਲੇ ਕਰਜ਼ੇ (ਗੋਲਡ ਲੋਨ) ਦਾ ਆਕਾਰ ਬੀਤੇ 2 ਸਾਲਾਂ ਵਿਚ ਲੱਗਭਗ ਦੁੱਗਣਾ ਹੋ ਕੇ ਨਵੰਬਰ 2025 ਤੱਕ 15.6 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ ਹੈ। ਇਹ ਜਾਣਕਾਰੀ ਅੱਜ ਜਾਰੀ ਕੀਤੀ ਗਈ ‘ਕ੍ਰਿਫ ਹਾਈ ਮਾਰਕ’ ਦੀ ਰਿਪੋਰਟ ਵਿਚ ਦਿੱਤੀ ਗਈ ਹੈ। ਰਿਪੋਰਟ ਅਨੁਸਾਰ ਨਵੰਬਰ 2025 ਤੱਕ ਦੇ ਇਕ ਸਾਲ ’ਚ ਗੋਲਡ ਲੋਨ ਵਿਚ 42 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦੋਂਕਿ ਪਿਛਲੇ ਸਾਲ ਨਵੰਬਰ 2024 ਤੱਕ ਇਹ ਵਾਧਾ 39 ਫੀਸਦੀ ਰਿਹਾ ਸੀ। ਇਸ ਕਾਰਨ ਨਵੰਬਰ 2023 ਵਿਚ ਇਹ ਅੰਕੜਾ 7.9 ਲੱਖ ਕਰੋੜ ਰੁਪਏ ਰਿਹਾ।
ਇਹ ਵੀ ਪੜ੍ਹੋ : ਇਕ ਤੋਂ ਬਾਅਦ ਇਕ ਕਈ ਵਾਰ ਹੋਏ ਧਮਾਕੇ ! ਚਸ਼ਮਦੀਦ ਨੇ ਦੱਸਿਆ ਅਜੀਤ ਪਵਾਰ ਦੇ ਜਹਾਜ਼ ਦਾ ਡਰਾਉਣਾ ਮੰਜ਼ਰ
ਰਿਟੇਲ ਕਰਜ਼ਿਆਂ ’ਚ ਗੋਲਡ ਲੋਨ ਦੀ ਹਿੱਸੇਦਾਰੀ ਵਧੀ
ਗੋਲਡ ਲੋਨ ਨੂੰ ਲੈ ਕੇ ਵਧ ਰਹੇ ਭਰੋਸੇ ਦਾ ਅਸਰ ਰਿਟੇਲ ਕਰਜ਼ਾ ਬਾਜ਼ਾਰ ਵਿਚ ਵੀ ਦਿਖਾਈ ਦੇ ਰਿਹਾ ਹੈ। ਨਵੰਬਰ 2025 ਦੇ ਅਖੀਰ ਤੱਕ ਕੁੱਲ ਰਿਟੇਲ ਕਰਜ਼ਿਆਂ ਵਿਚ ਗੋਲਡ ਲੋਨ ਦੀ ਹਿੱਸੇਦਾਰੀ ਵਧ ਕੇ 9.7 ਫੀਸਦੀ ਹੋ ਗਈ ਹੈ, ਜੋ ਕਿ ਇਕ ਸਾਲ ਪਹਿਲਾਂ 8.1 ਫੀਸਦੀ ਸੀ।
ਮਰਦ ਉਧਾਰਕਰਤਾਵਾਂ ਦੀ ਹਿੱਸੇਦਾਰੀ ਜ਼ਿਆਦਾ
ਕੁੱਲ ਗੋਲਡ ਲੋਨ ਵਿਚ 56 ਫੀਸਦੀ ਤੋਂ ਵੱਧ ਕਰਜ਼ਾ ਮਰਦ ਉਧਾਰਕਰਤਾਵਾਂ ਵੱਲੋਂ ਲਿਆ ਗਿਆ, ਹਾਲਾਂਕਿ ਕਰਜ਼ਾ ਵਾਪਸ ਕਰਨ ਦੇ ਮਾਮਲੇ ਵਿਚ ਮਹਿਲਾ ਉਧਾਰਕਰਤਾਵਾਂ ਦੀ ਕਾਰਗੁਜ਼ਾਰੀ ਬਿਹਤਰ ਵੇਖੀ ਗਈ ਹੈ।
ਇਹ ਵੀ ਪੜ੍ਹੋ : ਕੀ ਤੁਸੀਂ ਵੀ ਰੋਜ਼ਾਨਾ ਵਰਤ ਰਹੇ ਹੋ ਪੁਰਾਣਾ 'ਤੌਲੀਆ'? ਤਾਂ ਪੜ੍ਹ ਲਓ ਇਹ ਖ਼ਬਰ
ਉੱਚੀਆਂ ਕੀਮਤਾਂ ਨੇ ਵਧਾਈ ਕਰਜ਼ਾ ਲੈਣ ਦੀ ਸਮਰੱਥਾ
‘ਕ੍ਰਿਫ ਹਾਈ ਮਾਰਕ’ ਅਨੁਸਾਰ ਸੋਨੇ ਦੀਆਂ ਉੱਚੀਆਂ ਕੀਮਤਾਂ ਕਾਰਨ ਉਧਾਰ ਲੈਣ ਵਾਲਿਆਂ ਦੀ ਯੋਗਤਾ ਵਧੀ ਹੈ, ਜਿਸ ਨਾਲ ਪ੍ਰਤੀ ਖਾਤਾ ਔਸਤ ਕਰਜ਼ਾ ਰਾਸ਼ੀ ਵਿਚ ਵਾਧਾ ਹੋਇਆ ਹੈ। ਹਾਲਾਂਕਿ ਸਰਗਰਮ ਗੋਲਡ ਲੋਨ ਖਾਤਿਆਂ ਦੀ ਗਿਣਤੀ ਵਿਚ ਵਾਧਾ ਤੁਲਨਾਤਮਕ ਤੌਰ ’ਤੇ ਸੀਮਤ ਰਿਹਾ ਅਤੇ ਇਸ ਵਿਚ 10.3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਵੱਡੇ ਟਿਕਟ ਸਾਈਜ਼ ਵਾਲੇ ਕਰਜ਼ੇ ਦਾ ਵਧਦਾ ਦਬਦਬਾ
ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 2.5 ਲੱਖ ਰੁਪਏ ਤੋਂ ਵੱਧ ਦੇ ਗੋਲਡ ਲੋਨ ਹੁਣ ਪੋਰਟਫੋਲੀਓ ਦਾ ਲੱਗਭਗ 50 ਫੀਸਦੀ ਹੋ ਚੁੱਕੇ ਹਨ, ਜਦੋਂਕਿ ਮਾਰਚ 2023 ’ਚ ਇਨ੍ਹਾਂ ਦੀ ਹਿੱਸੇਦਾਰੀ 36.4 ਫੀਸਦੀ ਸੀ।
ਇਹ ਵੀ ਪੜ੍ਹੋ : ਮਹਾਰਾਸ਼ਟਰ ਪਲੇਨ ਕ੍ਰੈਸ਼ 'ਚ ਡਿਪਟੀ CM ਸਣੇ 5 ਲੋਕਾਂ ਦੀ ਮੌਤ, ਦੇਖੋ ਰੂਹ ਕੰਬਾਊ ਵੀਡੀਓ
ਸਰਕਾਰੀ ਬੈਂਕਾਂ ਦਾ ਦਬਦਬਾ ਬਰਕਰਾਰ
ਬਾਜ਼ਾਰ ਹਿੱਸੇਦਾਰੀ ਦੇ ਲਿਹਾਜ਼ ਨਾਲ ਗੋਲਡ ਲੋਨ ਖੇਤਰ ਵਿਚ ਸਰਕਾਰੀ ਬੈਂਕਾਂ ਦਾ ਦਬਦਬਾ ਬਣਿਆ ਹੋਇਆ ਹੈ, ਜਿਨ੍ਹਾਂ ਦੀ ਹਿੱਸੇਦਾਰੀ ਲੱਗਭਗ 60 ਫੀਸਦੀ ਰਹੀ। ਇਸੇ ਤਰ੍ਹਾਂ ਗੋਲਡ ਲੋਨ ’ਤੇ ਕੇਂਦਰਿਤ ਐੱਨ. ਬੀ. ਐੱਫ. ਸੀ. ਦੀ ਹਿੱਸੇਦਾਰੀ 8.1 ਫੀਸਦੀ ਦਰਜ ਕੀਤੀ ਗਈ।
ਇਹ ਵੀ ਪੜ੍ਹੋ : ਰਾਤੋ-ਰਾਤ ਮਹਿੰਗਾ ਹੋਇਆ Gold-Silver, 20 ਹਜ਼ਾਰ ਰੁਪਏ ਤੱਕ ਵਧੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
