ਗੋਆ ਨਾਈਟ ਕਲੱਬ ਅੱਗ ਕਾਂਡ: 3 ਮੁੱਖ ਮੁਲਜ਼ਮਾਂ ਨੇ ਕੀਤਾ ਸਰੰਡਰ

Monday, Sep 14, 2026 - 08:07 PM (IST)

ਗੋਆ ਨਾਈਟ ਕਲੱਬ ਅੱਗ ਕਾਂਡ: 3 ਮੁੱਖ ਮੁਲਜ਼ਮਾਂ ਨੇ ਕੀਤਾ ਸਰੰਡਰ

ਮਾਪੁਸਾ (ਏਜੰਸੀ)- ਗੋਆ ਦੇ ਨਾਈਟ ਕਲੱਬ ‘ਬਰਚ ਬਾਏ ਰੋਮੀਓ ਲੇਨ’ ਅੱਗ ਕਾਂਡ ਦੇ ਮਾਮਲੇ ਵਿਚ ਜ਼ਮਾਨਤ ਰੱਦ ਕੀਤੇ ਜਾਣ ਦੇ ਖ਼ਿਲਾਫ ਦਾਇਰ ਪਟੀਸ਼ਨਾਂ ਸੁਪਰੀਮ ਕੋਰਟ ਵੱਲੋਂ ਖਾਰਜ ਕੀਤੇ ਜਾਣ ਦੇ ਦੋ ਹਫ਼ਤਿਆਂ ਬਾਅਦ 3 ਮੁੱਖ ਮੁਲਜ਼ਮਾਂ ਨੇ ਸੋਮਵਾਰ ਨੂੰ ਗੋਆ ਦੀ ਇਕ ਅਦਾਲਤ ਅੱਗੇ ਆਤਮਸਮਰਪਣ ਕਰ ਦਿੱਤਾ। ਸਿਖ਼ਰਲੀ ਅਦਾਲਤ ਦੀਆਂ ਹਦਾਇਤਾਂ ਤੋਂ ਬਾਅਦ ਨਾਈਟ ਕਲੱਬ ਦੇ ਮਾਲਕ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਦੇ ਨਾਲ-ਨਾਲ ਉਨ੍ਹਾਂ ਦੇ ਕਾਰੋਬਾਰੀ ਭਾਈਵਾਲ ਅਜੇ ਗੁਪਤਾ ਨੇ ਮਾਪੁਸਾ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਅੱਗੇ ਆਤਮ-ਸਮਰਪਣ ਕੀਤਾ।

ਉੱਤਰੀ ਗੋਆ ਦੇ ਅਰਪੋਰਾ ਸਥਿਤ ‘ਬਰਚ ਬਾਏ ਰੋਮੀਓ ਲੇਨ’ ਨਾਈਟ ਕਲੱਬ ਵਿਚ 6 ਦਸੰਬਰ 2025 ਨੂੰ ਲੱਗੀ ਭਿਆਨਕ ਅੱਗ ਵਿਚ 25 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਮੁਲਜ਼ਮਾਂ ਵੱਲੋਂ ਪੈਰਵੀ ਕਰ ਰਹੀ ਵਕੀਲ ਸੌਮਿਆ ਡਰਾਗੋ ਨੇ ਪੁਸ਼ਟੀ ਕੀਤੀ ਕਿ ਅਦਾਲਤ ਨੇ ਉਨ੍ਹਾਂ ਦੇ ਮੁਵੱਕਿਲਾਂ ਦਾ ਆਤਮਸਮਰਪਣ ਪ੍ਰਵਾਨ ਕਰ ਲਿਆ ਅਤੇ ਲੋੜੀਂਦੇ ਹਿਰਾਸਤ ਸਬੰਧੀ ਹੁਕਮ ਜਾਰੀ ਕੀਤੇ।


author

Anmol Tagra

Content Editor

Related News