ਰੁਜ਼ਗਾਰ ਦੇਣਾ ‘ਰਾਜਾ’ ਦੇ ਵੱਸ ਦੀ ਗੱਲ ਨਹੀਂ : ਰਾਹੁਲ ਗਾਂਧੀ

Thursday, Jul 28, 2022 - 02:32 PM (IST)

ਰੁਜ਼ਗਾਰ ਦੇਣਾ ‘ਰਾਜਾ’ ਦੇ ਵੱਸ ਦੀ ਗੱਲ ਨਹੀਂ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਾਲ 2014 ਤੋਂ 2022 ਦਰਮਿਆਨ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਨਿਯੁਕਤੀਆਂ ਲਈ 22.05 ਕਰੋੜ ਅਰਜ਼ੀਆਂ ਮਿਲਣ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਾਇਆ ਕਿ ਰੁਜ਼ਗਾਰ ਦੇਣਾ ‘ਰਾਜਾ’ ਦੇ ਵੱਸ ਦੀ ਗੱਲ ਨਹੀਂ ਹੈ। ਰਾਹੁਲ ਨੇ ਟਵੀਟ ਕੀਤਾ, ''22 ਕਰੋੜ ਨੌਜਵਾਨ 8 ਸਾਲਾਂ ’ਚ ਸਰਕਾਰੀ ਨੌਕਰੀਆਂ ਲਈ  ਕਤਾਰ 'ਚ ਲੱਗੇ, ਨੌਕਰੀਆਂ ਮਿਲੀ 7.22 ਲੱਖ ਨੂੰ, ਯਾਨੀ 1000 'ਚੋਂ ਸਿਰਫ 3 ਨੂੰ। ਬੇਰੋਜ਼ਗਾਰੀ 'ਤੇ ਸਵਾਲ ਪੁੱਛਣ 'ਤੇ ਰਾਜਾ ਗੁੱਸੇ 'ਚ ਆ ਜਾਂਦਾ ਹੈ। ਸੱਚਾਈ ਇਹ ਹੈ- ਰੁਜ਼ਗਾਰ ਦੇਣਾ ਇਨ੍ਹਾਂ ਦੇ ਵੱਸ ਦੀ ਗੱਲ ਨਹੀਂ।’’

ਰਾਹੁਲ ਗਾਂਧੀ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ‘ਅਸੈੱਟ (ਸੰਪਤੀ) ਹਨ, ਭਾਜਪਾ ਉਨ੍ਹਾਂ ‘ਲਾਈਬਿਲਿਟੀ’ ਵਿਖਾ ਰਹੀ ਹੈ। ਦਰਅਸਲ ਸਰਕਾਰ ਨੇ ਬੁੱਧਵਾਰ ਨੂੰ ਇਕ ਪ੍ਰਸ਼ਨ ਦੇ ਲਿਖਤੀ ਜਵਾਬ ’ਚ ਲੋਕ ਸਭਾ ਨੂੰ ਦੱਸਿਆ ਕਿ ਸਾਲ 2014 ਤੋਂ 2022 ਦੌਰਾਨ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ’ਚ ਨਿਯੁਕਤੀ ਲਈ 22.05 ਕਰੋੜ ਅਰਜ਼ੀਆਂ ਪ੍ਰਾਪਤ ਹੋਈਆਂ ਅਤੇ ਭਰਤੀ ਏਜੰਸੀਆਂ ਵਲੋਂ 7.22 ਲੱਖ ਉਮੀਦਵਾਰਾਂ ਦੀ ਭਰਤੀ ਦੀ ਸਿਫਾਰਿਸ਼ ਕੀਤੀ ਗਈ ਹੈ। 

PunjabKesari

ਲੋਕ ਸਭਾ ’ਚ ਏ. ਰੇਵੰਤ ਰੈੱਡੀ ਦੇ ਪ੍ਰਸ਼ਨ ਦੇ ਲਿਖਤੀ ਉੱਤਰ ’ਚ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ। ਰੈੱਡੀ ਨੇ ਸਾਲ 2014 ਤੋਂ ਹੁਣ ਤੱਕ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ’ਚ ਪੱਕੀ ਨੌਕਰੀ ਪਾਉਣ ਵਾਲੇ ਲੋਕਾਂ ਦਾ ਬਿਊਰਾ ਮੰਗਿਆ ਸੀ। ਮੰਤਰੀ ਨੇ ਦੱਸਿਆ ਕਿ ਸਾਲ 2014 ਤੋਂ ਹੁਣ ਤੱਕ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਨਿਯੁਕਤੀ ਲਈ ਭਰਤੀ ਏਜੰਸੀਆਂ ਵੱਲੋਂ ਸਿਫ਼ਾਰਸ਼ ਕੀਤੇ ਉਮੀਦਵਾਰਾਂ ਦੀ ਗਿਣਤੀ 7,22,311 ਹੈ। ਉਨ੍ਹਾਂ ਦੱਸਿਆ ਕਿ ਸਾਲ 2014 ਤੋਂ ਹੁਣ ਤੱਕ 22,05,99,238 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
 


author

Tanu

Content Editor

Related News