ਘਰ ਤੋਂ ਸਕੂਲ ਲਈ ਨਿਕਲੀਆਂ 2 ਵਿਦਿਆਰਥਣਾਂ ਸ਼ੱਕੀ ਹਾਲਾਤਾਂ ''ਚ ਗਾਇਬ

05/08/2018 1:33:21 PM

ਸੋਨੀਪਤ— ਸੋਨੀਪਤ ਦੇ ਜਖੋਲੀ ਪਿੰਡ 'ਚ ਸਕੂਲ ਜਾਂਦੇ ਸਮੇਂ 2 ਵਿਦਿਆਰਥਣਾਂ ਸ਼ੱਕੀ ਹਾਲਾਤਾਂ 'ਚ ਗਾਇਬ ਹੋ ਗਈਆਂ। ਮਾਮਲਾ ਸ਼ਨੀਵਾਰ ਸਵੇਰ ਦਾ ਹੈ। ਸੂਚਨਾ ਦੇ ਬਾਅਦ ਪੁਲਸ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮਾਮਲੇ ਦੇ ਤਿੰਨ ਬਾਅਦ ਵੀ ਉਨ੍ਹਾਂ ਨੂੰ ਕੋਈ ਸਬੂਤ ਨਹੀਂ ਮਿਲਿਆ ਹੈ।

PunjabKesari
ਪ੍ਰੀਤੀ ਅਤੇ ਦੀਪਾਂਸ਼ੀ ਦੋਵੇਂ ਸਹੇਲੀਆਂ ਹਨ ਅਤੇ ਪਿੰਡ ਦੇ ਹੀ ਸਰਕਾਰੀ ਸਕੂਲ 'ਚ 9ਵੀਂ ਅਤੇ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ। ਸ਼ਨੀਵਾਰ ਨੂੰ ਦੋਵੇਂ ਘਰ ਤੋਂ ਸਵੇਰੇ 8 ਵਜੇ ਸਕੂਲ ਲਈ ਨਿਕਲੀਆਂ ਪਰ ਉਥੇ ਨਹੀਂ ਪੁੱਜੀਆਂ। ਜਿਸ ਦੇ ਬਾਅਦ ਦੋਵਾਂ ਦੇ ਪਰਿਵਾਰਕ ਮੈਬਰਾਂ ਨੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ ਪਰ ਦੋਵੇਂ ਬੱਚੀਆਂ ਦਾ ਕੋਈ ਪਤਾ ਨਹੀਂ ਲੱਗਿਆ ਹੈ। ਜਿਸ ਦੇ ਬਾਅਦ ਦੋਵਾਂ ਬੱਚੀਆਂ ਦੇ ਪਰਿਵਾਰਕ ਮੈਬਰਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। 

PunjabKesari
ਮਾਮਲੇ ਦੀ ਜਾਂਚ ਕਰ ਰਹੇ ਰਾਈ ਥਾਣਾ ਇੰਸਪੈਕਟਰ ਰਿਸ਼ੀਕਾਂਤ ਨੇ ਦੱਸਿਆ ਕਿ ਬੱਚੀਆਂ ਦੇ ਗਾਇਬ ਹੋਣ ਦੀ ਸ਼ਿਕਾਇਤ ਉਨ੍ਹਾਂ ਨੂੰ ਮਿਲੀ ਸੀ, ਜਿਸ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਦੀ ਟੀਮ ਜਾਂਚ ਕਰ ਰਹੀ ਹੈ। ਉਮੀਦ ਹੈ ਕਿ ਜਲਦੀ ਹੀ ਦੋਵਾਂ ਬੱਚੀਆਂ ਨੂੰ ਬਰਾਮਦ ਕੀਤਾ ਜਾਵੇਗਾ।


Related News