ਸਮੂਹਿਕ ਜਬਰ-ਜ਼ਨਾਹ ਪਿੱਛੋਂ ਲੜਕੀ ਦੀ ਹੱਤਿਆ: ਲਾਸ਼ ਤੀਜੀ ਮੰਜ਼ਿਲ ਤੋਂ ਸੁੱਟੀ
Sunday, Jan 04, 2026 - 05:17 AM (IST)
ਸਿਕੰਦਰਾਬਾਦ - ਉਦਯੋਗਿਕ ਖੇਤਰ ਦੇ ਇਕ ਪਿੰਡ ਤੋਂ ਭਿਆਨਕ ਘਟਨਾ ਸਾਹਮਣੇ ਆਈ ਹੈ। 2 ਨੌਜਵਾਨਾਂ ਨੇ 6 ਸਾਲ ਦੀ ਇਕ ਬੱਚੀ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ।
ਫਿਰ ਉਨ੍ਹਾਂ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਆਪਣੀ ਪਛਾਣ ਲੁਕਾਉਣ ਲਈ ਮੁਲਜ਼ਮਾਂ ਨੇ ਉਸ ਦੀ ਲਾਸ਼ ਤੀਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤੀ। ਘਟਨਾ ਦੇ ਸਿਰਫ਼ ਸਾਢੇ 6 ਘੰਟਿਆਂ ਅੰਦਰ ਪੁਲਸ ਨੇ ਦੋਵਾਂ ਦੀ ਲੱਤ ’ਚ ਗੋਲੀ ਮਾਰ ਦਿੱਤੀ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਘਟਨਾ ਉਦਯੋਗਿਕ ਖੇਤਰ ਪੁਲਸ ਸਟੇਸ਼ਨ ਸਿਕੰਦਰਾਬਾਦ ’ਚ ਵਾਪਰੀ। ਬੱਚੀ ਦਾ ਪਰਿਵਾਰ ਮੂਲ ਰੂਪ ’ਚ ਫਿਰੋਜ਼ਾਬਾਦ ਦਾ ਰਹਿਣ ਵਾਲਾ ਹੈ। ਸ਼ੁੱਕਰਵਾਰ ਸ਼ਾਮ ਨੂੰ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਕਿ ਗੁਆਂਢ ’ਚ ਰਹਿਣ ਵਾਲੇ ਰਾਜੂ ਤੇ ਵੀਰੂ ਨੇ ਉਸ ਨੂੰ ਆਪਣੇ ਕਮਰੇ ’ਚ ਬੁਲਾਇਆ। ਦੋਵਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ।
ਜਦੋਂ ਬੱਚੀ ਨੇ ਰੌਲਾ ਪਾਇਆ ਤਾਂ ਉਨ੍ਹਾਂ ਉਸ ਦਾ ਸਿਰਹਾਣੇ ਨਾਲ ਗਲਾ ਘੁੱਟ ਦਿੱਤਾ। ਗਲਾ ਘੁੱਟਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸ਼ਨੀਵਾਰ ਸਵੇਰੇ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਰਿਪੋਰਟ ’ਚ ਗਰਦਨ ਦੀ ਹੱਡੀ ਟੁੱਟਣ, ਸਰੀਰ ’ਚ ਕਈ ਫ੍ਰੈਕਚਰ ਹੋਣ, ਕਈ ਥਾਵਾਂ ‘ਤੇ ਝਰੀਟਾਂ ਤੇ ਗੁਪਤ ਅੰਗ ’ਚ ਗੰਭੀਰ ਸੱਟਾਂ ਦੀ ਪੁਸ਼ਟੀ ਹੋਈ।
