ਕੇਜਰੀਵਾਲ ਦਾ PM ਮੋਦੀ ਨੂੰ ਸਵਾਲ, ਪਿੱਜ਼ਾ-ਬਰਗਰ ਦੀ ਹੋਮ ਡਿਲਿਵਰੀ ਹੋ ਸਕਦੀ ਹੈ ਤਾਂ ਰਾਸ਼ਨ ਦੀ ਕਿਉਂ ਨਹੀਂ?

Sunday, Jun 06, 2021 - 12:55 PM (IST)

ਨਵੀਂ ਦਿੱਲੀ– ਕੇਂਦਰ ਵਲੋਂ ਦਿੱਲੀ ਸਰਕਾਰ ਦੀ ‘ਘਰ-ਘਰ ਰਾਸ਼ਨ ਯੋਜਨਾ’ ’ਤੇ ਰੋਕ ਲਗਾਉਣ ’ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰੈੱਸ-ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਲਾਗੂ ਕਰਨ ਦੀ ਪੂਰੀ ਤਿਆਰੀ ਹੋ ਚੁੱਕੀ ਸੀ ਤਾਂ ਫਿਰ ਤੁਸੀਂ ਦੋ ਦਿਨ ਪਹਿਲਾਂ ਰੋਕ ਕਿਉਂ ਲਗਾ ਦਿੱਤੀ? ਕੇਜਰੀਵਾਲ ਨੇ ਕਿਹਾ ਕਿ ਤੁਸੀਂ ਸਾਡੀ ਯੋਜਨਾ ਇਹ ਕਹਿ ਕੇ ਖਾਰਜ ਕਰ ਦਿੱਤੀ ਕਿ ਅਸੀਂ ਕੇਂਦਰ ਤੋਂ ਮਨਜ਼ੂਰੀ ਨਹੀਂ ਲਈ ਸੀ ਪਰ ਅਸੀਂ ਕੇਂਦਰ ਤੋਂ ਇਸ ਯੋਜਨਾ ਲਈ 5 ਵਾਰ ਮਨਜ਼ੂਰੀ ਲਈ ਸੀ। 

ਇਹ ਵੀ ਪੜ੍ਹੋ– ਉਤਰਾਖੰਡ ਦਾ ਬੇਟਾ ਕਿਵੇਂ ਬਣਿਆ UP ਦਾ ਮੁੱਖ ਮੰਤਰੀ, ਪੜ੍ਹੋ ਯੋਗੀ ਆਦਿੱਤਿਆਨਾਥ ਨਾਲ ਜੁੜੇ ਰੋਚਕ ਕਿੱਸੇ

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਅਗਲੇ ਹਫ਼ਤੇ ਤੋਂ ਘਰ-ਘਰ ਰਾਸ਼ਨ ਯੋਜਨਾ ਸ਼ੁਰੂ ਹੋਣੀ ਸੀ। ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਪਰ ਤੁਸੀਂ ਅਚਾਨਕ ਦੋ ਦਿਨ ਪਹਿਲਾਂ ਕਿਉਂ ਰੋਕ ਲਗਾ ਦਿੱਤੀ? ਪ੍ਰਧਾਨ ਮੰਤਰੀ ਜੀ ਅੱਜ ਮੈਂ ਬਹੁਤ ਦੁਖੀ ਹਾਂ। ਅੱਜ ਮੇਰੇ ਕੋਲੋਂ ਕੋਈ ਭੁੱਲ ਹੋ ਜਾਵੇ ਤਾਂ ਮੁਆਫ਼ ਕਰ ਦੇਣਾ। ਪ੍ਰਧਾਨ ਮੰਤਰੀ ਸਰ, ਇਸ ਸਕੀਮ ਲਈ ਸੂਬਾ ਸਰਕਾਰ ਸਮਰੱਥ ਹੈ ਅਤੇ ਅਸੀਂ ਕੇਂਦਰ ਨਾਲ ਕੋਈ ਵਿਵਾਦ ਨਹੀਂ ਚਾਹੁੰਦੇ। ਅਸੀਂ ਇਸ ਦਾ ਨਾਂ ਮੁੱਖ ਮੰਤਰੀ ਘਰ-ਘਰ ਰਾਸ਼ਨ ਯੋਜਨਾ ਰੱਖਿਆ ਸੀ। ਤੁਸੀਂ ਉਦੋਂ ਕਿਹਾ ਕਿ ਯੋਜਨਾ ’ਚ ਮੁੱਖ ਮੰਤਰੀ ਨਾਂ ਨਹੀਂ ਆ ਸਕਦਾ। ਅਸੀਂ ਤੁਹਾਡੀ ਗੱਲ ਮੰਨ ਕੇ ਨਾਂ ਹਟਾ ਦਿੱਤਾ। ਤੁਸੀਂ ਹੁਣ ਸਾਡੀ ਯੋਜਨਾ ਇਹ ਕਹਿੰਦੇ ਹੋਏ ਖਾਰਜ ਕਰ ਦਿੱਤੀ ਕਿ ਅਸੀਂ ਕੇਂਦਰ ਤੋਂ ਮਨਜ਼ੂਰੀ ਨਹੀਂ ਲਈ। ਕੇਂਦਰ ਸਰਕਾਰ ਤੋਂ ਇਸ ਯੋਜਨਾ ਲਈ ਅਸੀਂ 5 ਵਾਰ ਮਨਜ਼ੂਰੀ ਲਈ ਹੈ। 

ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ

 

ਇਹ ਵੀ ਪੜ੍ਹੋ– 12,000 ਸਸਤਾ ਹੋਇਆ ਸੈਮਸੰਗ ਦਾ ਇਹ ਫਲੈਗਸ਼ਿਪ ਸਮਾਰਟਫੋਨ, ਜਾਣੋ ਨਵੀਂ ਕੀਮਤ

ਪਿੱਜ਼ਾ ਦੀ ਹੋਮ ਡਿਲਿਵਰੀ ਹੋ ਸਕਦੀ ਹੈ ਤਾਂ ਰਾਸ਼ਨ ਦੀ ਕਿਉਂ ਨਹੀਂ?
ਉਨ੍ਹਾਂ ਅੱਗੇ ਕਿਹਾ ਕਿ ਇਸ ਦੇਸ਼ ’ਚ ਜੇਕਰ ਸਮਾਰਟਫੋਨ, ਪਿੱਜ਼ਾ ਦੀ ਹੋਮ ਡਿਲਿਵਰੀ ਹੋ ਸਕਦੀ ਹੈ ਤਾਂ ਰਾਸ਼ਨ ਦੀ ਕਿਉਂ ਨਹੀਂ? ਤੁਹਾਨੂੰ ਰਾਸ਼ਨ ਮਾਫੀਆ ਨਾਲ ਕੀ ਹਮਦਰਦੀ ਹੈ ਪ੍ਰਧਾਨ ਮੰਤਰੀ ਸਰ? ਉਨ੍ਹਾਂ ਗਰੀਬਾਂ ਦੀ ਕੌਣ ਸੁਣੇਗਾ? ਕੇਂਦਰ ਨੇ ਕੋਰਟ ’ਚ ਸਾਡੀ ਯੋਜਨਾ ਖ਼ਿਲਾਫ਼ ਇਤਰਾਜ਼ ਜ਼ਾਹਰ ਨਹੀਂ ਕੀਤਾ ਤਾਂ ਹੁਣ ਖਾਰਜ ਕਿਉਂ ਕੀਤਾ ਜਾ ਰਿਹਾ ਹੈ? ਕਈ ਗਰੀਬ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ। ਲੋਕ ਬਾਹਰ ਨਹੀਂ ਜਾਣਾ ਚਾਹੁੰਦੇ, ਇਸ ਲਈ ਅਸੀਂ ਘਰ-ਘਰ ਰਾਸ਼ਨ ਭੇਜਣਾ ਚਾਹੁੰਦੇ ਹਾਂ। 

ਇਹ ਵੀ ਪੜ੍ਹੋ– ਟਾਟਾ ਮੋਟਰ ਦੀ ਜ਼ਬਰਦਸਤ ਪੇਸ਼ਕਸ਼, ਇਨ੍ਹਾਂ ਕਾਰਾਂ ’ਤੇ ਮਿਲ ਰਹੇ 65,000 ਰੁਪਏ ਤਕ ਦੇ ਫਾਇਦੇ

ਕੇਜਰੀਵਾਲ ਨੇ ਕਿਹਾ ਕਿ ਇਸ ਸਮੇਂ ਦੇਸ਼ ਬਹੁਤ ਭਾਰੀ ਸੰਕਟ ’ਚੋਂ ਗੁਜ਼ਰ ਰਿਹਾ ਹੈ। ਇਹ ਸਮਾਂ ਇਕ-ਦੂਜੇ ਦਾ ਹੱਥ ਫੜ ਕੇ ਮਦਦ ਕਰਨ ਦਾ ਹੈ। ਇਹ ਸਮਾਂ ਇਕ-ਦੂਜੇ ਨਾਲ ਲੜਨ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਸਾਰੇ ਲੋਕ ਇਹ ਹੈੱਡਲਾਈਨ ਪੜ੍ਹਨਾ ਚਾਹੁੰਦੇ ਹਨ ਕਿ ਮੋਦੀ ਜੀ ਨੇ ਦਿੱਲੀ ਸਰਕਾਰ ਨਾਲ ਮਿਲ ਕੇ ਗਰੀਬਾਂ ਦੇ ਘਰ-ਘਰ ਜਾ ਕੇ ਰਾਸ਼ਨ ਪਹੁੰਚਾਇਆ। ਲੋਕ ਟੀ.ਵੀ. ’ਤੇ ਇਹ ਬ੍ਰੇਕਿੰਗ ਨਿਊਜ਼ ਵੇਖਣਾ ਚਾਹੁੰਦੇ ਹਨ ਕਿ ਮੋਦੀ ਜੀ ਅਤੇ ਕੇਜਰੀਵਾਲ ਨੇ ਮਿਲ ਕੇ ਦਿੱਲੀ ਦੇ ਗਰੀਬ ਲੋਕਾਂ ਦੇ ਘਰਾਂ ਤਕ ਰਾਸ਼ਨ ਪਹੁੰਚਾਇਆ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨੂੰ ਨਾ ਰੋਕੋ। ਇਹ ਰਾਸ਼ਟਰ ਹਿਤ ’ਚ ਹੈ। ਅੱਜ ਤਕ ਰਾਸ਼ਟਰ ਹਿੱਤ ਦੇ ਸਾਰੇ ਕੰਮਾਂ ’ਚ ਮੈਂ ਤੁਹਾਡਾ ਸਾਥ ਦਿੱਤਾ ਹੈ, ਤੁਸੀਂ ਵੀ ਸਾਡਾ ਸਾਥ ਦਿਓ। 


Rakesh

Content Editor

Related News